ਪਠਾਨਕੋਟ, 29 ਦਸੰਬਰ (ਸੰਧੂ)-ਐਸੋਸੀਏਸ਼ਨ ਆਫ਼ ਸਰਜਨਸ ਆਫ਼ ਪਠਾਨਕੋਟ ਦੀ 311ਵੀਂ ਮੀਟਿੰਗ ਸਿੰਗਾਪੁਰ ਵਿਚ ਹੋਈ, ਜਿਸ ਵਿਚ ਵੱਖ-ਵੱਖ ਵਿਸ਼ਿਆਂ 'ਤੇ ਚਰਚਾ ਕੀਤੀ ਗਈ | ਸੰਸਥਾ ਦੇ ਸੰਸਥਾਪਕ ਡਾ: ਅਸ਼ੋਕ ਸ਼ਰਮਾ ਨੇ ਕਿਹਾ ਕਿ ਪਠਾਨਕੋਟ ਦੇ ਸਰਜਨਾਂ ਦੀ ਐਸੋਸੀਏਸ਼ਨ ਹਰ ਮਹੀਨੇ ਇਕ ਮੀਟਿੰਗ ਦਾ ਆਯੋਜਨ ਕਰਦੀ ਹੈ | ਐਸੋਸੀਏਸ਼ਨ ਦਾ ਮੁੱਖ ਉਦੇਸ਼ ਨਵੀਨਤਮ ਤਕਨਾਲੋਜੀਆਂ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਨਵੀਨਤਮ ਤਕਨੀਕਾਂ ਬਾਰੇ ਦੱਸਣਾ ਹੈ | ਉਨ੍ਹਾਂ ਕਿਹਾ ਕਿ ਡਾ: ਰਾਜੇਂਦਰ ਮਨਸੋਤਰਾ ਨੇ ਅਲਟਰਾਸਾਊਾਡ ਬਾਰੇ ਜਾਣਕਾਰੀ ਦਿੱਤੀ | ਡਾ: ਅਰਜੁਨ ਰਾਣਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ | ਡਾ: ਵਿਸ਼ਾਲ ਗੋਇਲ ਨੇ ਸੰਸਥਾ ਵਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਵਿਸਥਾਰ ਵਿਚ ਦੱਸਿਆ | ਉਨ੍ਹਾਂ ਕਿਹਾ ਕਿ ਸੰਸਥਾ ਆਉਣ ਵਾਲੇ ਦਿਨਾਂ ਵਿਚ ਕਈ ਪ੍ਰੋਗਰਾਮ ਆਯੋਜਿਤ ਕਰੇਗੀ ਅਤੇ ਸਮਾਜ ਭਲਾਈ ਨਾਲ ਸਬੰਧਿਤ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾਣਗੇ | ਸੰਸਥਾ ਦੇ ਸੰਸਥਾਪਕ ਡਾ: ਅਸ਼ੋਕ ਕੁਮਾਰ ਸ਼ਰਮਾ ਨੇ ਸਾਰਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਡਾ: ਸਰੋਜ ਸ਼ਰਮਾ, ਡਾ: ਵੈਸ਼ਾਲੀ ਗੋਇਲ, ਡਾ: ਮਹਿੰਦਰ ਮਹਾਜਨ, ਡਾ: ਅਮਿਤ ਮਨਸੋਤਰਾ, ਡਾ: ਦੀਪੇਂਦਰ ਰਾਣਾ, ਡਾ: ਅਭਿਨਵ ਮਲਹੋਤਰਾ, ਡਾ: ਨਿਰਮਾਣ ਡੋਗਰਾ, ਰਿਸ਼ਭ ਗੋਇਲ, ਡਾ: ਨਵਨੀਤ ਡੋਗਰਾ, ਡਾ: ਮੀਤਾ ਡੋਗਰਾ, ਜਯੋਤੀ ਰਾਣਾ, ਨਵਨੀਤ ਮਹਾਜਨ, ਨਿਮਿਤ ਗੋਇਲ, ਰਘਵਤੀ ਮਹਾਜਨ, ਰਘਵਤੀ ਮਹਾਜਨ ਅਤੇ ਹੋਰ ਵੀ ਹਾਜ਼ਰ ਸਨ |