21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਨਿਰਵੈਰ ਖ਼ਾਲਸਾ ਜਥੇਬੰਦੀ ਇੰਟਰਨੈਸ਼ਨਲ ਵਲੋਂ ਸਿਮਰਨਜੀਤ ਸਿੰਘ ਆਸਟ੍ਰੇਲੀਆ ਦਾ ਪ੍ਰਧਾਨ ਨਿਯੁਕਤ

Ad Position 21
No active advertisement
ਅਜੀਤ ਡੈਸਕ 31-12-2025
ਅੱਚਲ ਸਾਹਿਬ, 30 ਦਸੰਬਰ (ਗੁਰਚਰਨ ਸਿੰਘ)-ਧਾਰਮਿਕ ਅਤੇ ਸਮਾਜਿਕ ਕਾਰਜਾਂ ਨੂੰ ਸਮਰਪਿਤ ਨਿਰਵੈਰ ਖਾਲਸਾ ਜਥੇਬੰਦੀ ਇੰਟਰਨੈਸ਼ਨਲ ਵਲੋਂ ਲੰਮੇ ਸਮੇਂ ਤੋਂ ਸਮਾਜਿਕ ਕਾਰਜਾਂ ਵਿਚ ਸੇਵਾਵਾਂ ਨਿਭਾਅ ਰਹੇ ਭਾਈ ਸਿਮਰਨਜੀਤ ਸਿੰਘ ਨੂੰ ਆਸਟਰੇਲੀਆ ਵਿਚ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਸ ਸਬੰਧੀ ਜਥੇਬੰਦੀ ਦੇ ਮੁਖੀ ਬਾਬਾ ਗੁਰਪਾਲ ਸਿੰਘ ਢੀਂਡਸੇ ਵਾਲਿਆਂ ਨੇ ਦੱਸਿਆ ਕਿ ਭਾਈ ਸਿਮਰਨਜੀਤ ਸਿੰਘ ਪੜ੍ਹੇ-ਲਿਖੇ, ਇਮਾਨਦਾਰ ਨੌਜਵਾਨ ਹਨ ਅਤੇ ਅਤੇ ਲੰਮੇਂ ਸਮੇਂ ਤੋਂ ਜਥੇਬੰਦੀ ਨਾਲ ਜੁੜੇ ਹੋਏ ਹਨ ਅਤੇ ਸਮਾਜਿਕ ਕਾਰਜਾਂ ਲਈ ਸੇਵਾਵਾਂ ਨਿਭਾਅ ਰਹੇ ਹਨ, ਜਥੇਬੰਦੀ ਵਲੋਂ ਇਨ੍ਹਾਂ ਨੂੰ ਅਸਟ੍ਰੇਲੀਆ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਸਿਮਰਨਜੀਤ ਸਿੰਘ ਨੇ ਮੁਖੀ ਬਾਬਾ ਗੁਰਪਾਲ ਸਿੰਘ ਢੀਂਡਸੇ ਵਾਲਿਆਂ ਸਮੇਤ ਸਮੂਹ ਜਥੇਬੰਦੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਵਲੋਂ ਸੌਂਪੀ ਗਈ ਸੇਵਾ ਨੂੰ ਸਮਰਪਿਤ ਭਾਵਨਾ ਨਾਲ ਨਿਭਾਉਣਗੇ |

Ad Position 22
No active advertisement
ਪਿਛਲੀ ਖ਼ਬਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਧਾਰਮਿਕ ਪ੍ਰਤੀਯੋਗਤਾ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਆਪ' ਦੀ ਵੱਡੀ ਜਿੱਤ ਨਾਲ ਪਾਰਟੀ ਮਜ਼ਬੂਤ ਹੋਈ- ਬੱਬੂ ਚੀਮਾ ਖੁੱਡੀ
Ad Position 24