ਜਲਾਲਾਬਾਦ, 1 ਜੂਨ (ਜਤਿੰਦਰ ਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਜਲਾਲਾਬਾਦ ਦੀ ਮੀਟਿੰਗ ਸਥਾਨਕ ਦਾਣਾ ਮੰਡੀ ਵਿਖੇ ਹੋਈ | ਜਿਸ ਦੇ ਪ੍ਰਧਾਨਗੀ ਸ਼ਿੰਗਾਰ ਸਿੰਘ ਨੇ ਕੀਤੀ¢ ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਸੂਬਾ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੰਧੂ, ਜ਼ਿਲ੍ਹਾ ਮੀਤ ਪ੍ਰਧਾਨ ਉਪਿੰਦਰ ਸਿੰਘ ਉ?ਜਲ ਧਵਨ ਅਤੇ ਹਰਜਿੰਦਰ ਸਿੰਘ ਸੰਧੂ ਜ਼ਿਲ੍ਹਾ ਜਨਰਲ ਸਕੱਤਰ ਹਾਜ਼ਰ ਹੋਏ¢ ਮੀਟਿੰਗ ਵਿਚ ਹਾਜ਼ਰ ਕਿਸਾਨਾਂ ਨੇ ਸਰਬ ਸੰਮਤੀ ਨਾਲ ਕੇਂਦਰ ਸਰਕਾਰ ਵਲੋਂ ਝੋਨੇ ਦੇ ਵਧਾਏ ਗਏ ਮੁੱਲ ਨੂੰ ਮੁੱਢੋਂ ਹੀ ਰੱਦ ਕੀਤਾ¢ ਆਗੂਆਂ ਨੇ ਕਿਹਾ ਕਿ ਝੋਨੇ ਦਾ ਰੇਟ ਵੱਧ ਰਹੇ ਮਹਿੰਗਾਈ ਦੇ ਸੂਚਕ ਅਨੁਸਾਰ ਵਧਾਇਆ ਜਾਵੇ¢ ਝੋਨੇ ਦਾ ਰੇਟ ਵਧੇ ਡੀਜ਼ਲ, ਖਾਦਾਂ,ਕੀੜੇਮਾਰ ਦਵਾਈਆਂ ਅਤੇ ਹੋਰ ਜਿਨਸਾਂ ਵਿਚ ਹੋਏ ਵਾਧੇ ਅਨੁਸਾਰ ਵਧਾਇਆ ਜਾਵੇ¢ ਮੀਟਿੰਗ ਵਿਚ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਹਰਿਆਣੇ ਨੂੰ ਦਿੱਤੇ ਗਏ ਵਾਧੂ ਪਾਣੀ ਦੀ ਜਮ ਕੇ ਨਿਖੇਧੀ ਕੀਤੀ ਗਈ¢ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਆਏ ਦਿਨ ਪਾਣੀ ਦੇ ਮੁੱਦੇ 'ਤੇ ਕਿਸਾਨ ਜਥੇਬੰਦੀਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਪਰ ਖ਼ੁਦ ਹਰਿਆਣੇ ਨੂੰ ਪੰਜਾਬ ਦਾ ਹੱਕ ਮਾਰ ਕੇ ਵਾਧੂ ਪਾਣੀ ਦੇ ਰਿਹਾ ਹੈ ¢ ਆਗੂਆਂ ਨੇ ਕਿਹਾ ਕਿ ਕਿਸਾਨ ਯੂਨੀਅਨਾਂ ਵਲੋਂ ਮਾਰਚ ਮਹੀਨੇ ਵਿਚ ਪਾਣੀ ਦੇ ਮੁੱਦੇ ਨੂੰ ਲੈ ਕੇ ਚੰਡੀਗੜ੍ਹ ਵਿਖੇ ਰੋਸ ਧਰਨਾ ਦਿੱਤਾ ਜਾਣਾ ਸੀ, ਜਿਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਰੋਕ ਦਿੱਤਾ¢ ਡੀ.ਏ.ਪੀ ਤੇ ਯੂਰੀਆ ਦੀ ਘਾਟ ਨੂੰ ਵੇਖਦੇ ਹੋਏ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਆਉਣ ਵਾਲੇ ਸੀਜ਼ਨ ਵਿਚ ਧਿਆਨ ਰੱਖਦੇ ਹੋਏ ਬਾਜ਼ਾਰ ਵਿਚ ਝੋਨੇ ਦੀ ਫ਼ਸਲ ਲਈ ਡੀ.ਏ.ਪੀ ਤੇ ਯੂਰੀਆ ਦੀ ਘਾਟ ਪੂਰੀ ਕੀਤੀ ਜਾਵੇ¢ ਇਸ ਮੌਕੇ ਅਮਰਜੀਤ ਸਿੰਘ ਸੰਧੂ ਬਲਾਕ ਜਨਰਲ ਸਕੱਤਰ, ਹਰਮੀਤ ਸਿੰਘ, ਹਰਿੰਦਰ ਸਿੰਘ ਜੀਵਾਂ ਅਰਾਈਾ, ਅਮਰ ਸਿੰਘ ਟਰੇਆਂ ਪ੍ਰਧਾਨ ਘੁਬਾਇਆ ਸਰਕਲ, ਲੱਕੀ ਸਿਡਾਨਾ, ਤਰਲੋਕ ਸਿੰਘ ਬੂਰ ਵਾਲਾ, ਗੁਰਮੀਤ ਸਿੰਘ ਚੁੱਘ, ਸਾਰਜ ਸਿੰਘ ਘਾਂਗਾ, ਸਤਪਾਲ ਸਿੰਘ ਘਾਂਗਾ,ਇਕਬਾਲ ਸਿੰਘ ਖੈਰੇ ਕੇ, ਸੋਮਨਾਥ ਹਾਂਡਾ, ਰਣਜੋਤ ਸਿੰਘ ਮੋਕਲ, ਜਗਜੀਵਨ ਸਿੰਘ ਬਜੀਦਾ, ਗੁਰਵਿੰਦਰ ਸਿੰਘ ਛੀਂਬਿਆਂ ਵਾਲੀ, ਸੁਖਚੈਨ ਸਿੰਘ, ਨਿਸ਼ਾਨ ਸਿੰਘ,ਸਰਪ੍ਰੀਤ ਸਿੰਘ ਅਤੇ ਹੋਰ ਕਿਸਾਨ ਵੱਡੀ ਗਿਣਤੀ ਵਿਚ ਹਾਜ਼ਰ ਸਨ¢