ਫ਼ਾਜ਼ਿਲਕਾ, 1 ਜੂਨ(ਦਵਿੰਦਰ ਪਾਲ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਬੂਲਸ਼ਾਹ ਖੁੱਬਣ ਵਿਖੇ ਅੱਜ ਭਾਰਤੀ ਭਾਸ਼ਾ ਸਮਰ ਕੈਂਪ 2025 ਦਾ ਆਖ਼ਰੀ ਸੱਤਵੇਂ ਦਿਨ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ | ਸਕੂਲ ਪਿ੍ੰਸੀਪਲ ਡਾ. ਨਵਜੀਤ ਕੌਰ ਸਰਾਂ (ਸਟੇਟ ਅਵਾਰਡੀ) ਦੀ ਯੋਗ ਅਗਵਾਈ ਹੇਠ ਸਕੂਲ ਦੇ ਵਿਚ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸੱਤ ਦਿਨਾਂ ਦਾ ਭਾਰਤੀ ਭਾਸ਼ਾ ਸਮਰ ਕੈਂਪ ਲਗਾਇਆ ਗਿਆ ਸੀ | ਜਿਸ ਵਿਚ ਤੇਲੰਗਾਨਾ ਰਾਜ ਦੀ ਭਾਸ਼ਾ, ਮੂਲ ਅਨੁਵਾਦ, ਵਰਨਮਾਲਾ ਅਤੇ ਸਭਿਆਚਾਰ ਨਾਲ ਬੱਚਿਆਂ ਨੂੰ ਜਾਣੂ ਕਰਵਾਇਆ ਗਿਆ | ਵੱਖ-ਵੱਖ ਗਤੀਵਿਧੀਆਂ ਵਿਚੋਂ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਅਤੇ ਇਨਾਮ ਦੇਣ ਲਈ ਇਕ ਇਨਾਮ ਵੰਡ ਸਮਾਰੋਹ ਵੀ ਸਕੂਲ ਦੇ ਵਿਚ ਕਰਵਾਇਆ ਗਿਆ | ਇਸ ਸਮਰ ਕੈਂਪ ਦੀ ਨੋਡਲ ਇੰਚਾਰਜ ਸ੍ਰੀਮਤੀ ਨੈਨਸੀ ਖੂੰਗਰ ਨੇ ਕੈਂਪ ਵਿਚ ਅਹਿਮ ਯੋਗਦਾਨ ਦਿੱਤਾ | ਉਨ੍ਹਾਂ ਬੱਚਿਆਂ ਨੂੰ ਤੇਲੰਗਾਨਾ ਰਾਜ ਅਤੇ ਸਭਿਆਚਾਰ ਨਾਲ ਸੰਬੰਧਿਤ ਗਤੀਵਿਧੀਆਂ ਬਾਰੇ ਦੱਸਦੇ ਹੋਏ ਜੇਤੂ ਵਿਦਿਆਰਥੀਆਂ ਦੇ ਨਾਮ ਐਲਾਨੇ ਗਏ | ਇਸ ਮੌਕੇ ਸਕੂਲ ਵਿਚ ਸਮੂਹ ਐੱਸ.ਐੱਮ.ਸੀ. ਕਮੇਟੀ ਅਤੇ ਪਿੰਡ ਵਿਚੋਂ ਵਿਦਿਆਰਥੀਆਂ ਦੇ ਮਾਤਾ ਪਿਤਾ ਵੀ ਮੌਜੂਦ ਰਹੇ | ਸਕੂਲ ਪਿ੍ੰਸੀਪਲ ਡਾ. ਨਵਜੀਤ ਕੌਰ ਸਰਾਂ, ਚੇਅਰਮੈਨ ਧਰਮਵੀਰ ਅਤੇ ਸਮੂਹ ਐੱਸ.ਐੱਮ.ਸੀ. ਕਮੇਟੀ ਦੁਆਰਾ ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ | ਜਾਣਕਾਰੀ ਦਿੰਦਿਆਂ ਪਿ੍ੰਸੀਪਲ ਡਾ. ਨਵਜੀਤ ਕੌਰ ਜੀ ਸਰਾਂ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਵਲੋਂ ਭਾਰਤੀ ਭਾਸ਼ਾ ਸਮਰ ਕੈਂਪ 2025 ਇਕ ਨਵੇਕਲੀ ਸ਼ੁਰੂਆਤ ਹੈ | ਇਸ ਨਾਲ ਸਾਡੇ ਸਮਾਜ ਵਿਚ ਸਭਿਆਚਾਰ ਸਾਂਝ ਵਧੇਗੀ | ਜਿਸ ਨਾਲ ਵੱਖ-ਵੱਖ ਰਾਜਾਂ ਦੇ ਸਭਿਆਚਾਰ ਇਕ ਦੂਜੇ ਦੇ ਨੇੜੇ ਆਉਣਗੇ ਤੇ ਆਪਸੀ ਭਾਈਚਾਰੇ ਦੀ ਭਾਵਨਾ ਪੈਦਾ ਹੋਵੇਗੀ ਅਤੇ ਰਾਸ਼ਟਰੀ ਏਕਤਾ ਨੂੰ ਬਲ ਮਿਲੇਗਾ | ਇਸ ਮੌਕੇ ਦੌਰਾਨ ਮੌਜੂਦ ਸਮਰ ਕੈਂਪ ਦੇ ਇੰਚਾਰਜ ਅਧਿਆਪਕਾਂ ਦੀ ਵੀ ਹੌਸਲਾ ਅਫਜਾਈ ਕੀਤੀ | ਜਿਨ੍ਹਾਂ ਦੇ ਮਿਹਨਤ ਅਤੇ ਯਤਨਾਂ ਸਦਕਾ ਵਿਦਿਆਰਥੀਆਂ ਨੂੰ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ | ਵਿਭਾਗ ਦੇ ਇਸ ਭਾਰਤੀ ਭਾਸ਼ਾ ਸਮਰ ਕੈਂਪ 2025 ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਵਿਚ ਭਾਰਤੀ ਏਅਰਟੇਲ ਫਾਊਾਡੇਸ਼ਨ ਦਾ ਵੀ ਸਹਿਯੋਗ ਰਿਹਾ |