24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਨੌਜਵਾਨ ਦੀ ਮੌਤ ਤੋਂ ਬਾਅਦ ਅਣਪਛਾਤੇ ਵਾਹਨ ਚਾਲਕ 'ਤੇ ਪਰਚਾ ਦਰਜ

Ad Position 21
No active advertisement
ਅਜੀਤ ਡੈਸਕ 02-06-2025
ਫ਼ਾਜ਼ਿਲਕਾ, 1 ਜੂਨ (ਦਵਿੰਦਰ ਪਾਲ ਸਿੰਘ)ਫ਼ਾਜ਼ਿਲਕਾ ਥਾਣਾ ਸਦਰ ਪੁਲਿਸ ਨੇ ਸੜਕ ਹਾਦਸਾ ਕਰਨ ਦੇ ਦੋਸ਼ਾਂ ਤਹਿਤ ਅਣਪਛਾਤੇ ਵਿਅਕਤੀ 'ਤੇ ਪਰਚਾ ਦਰਜ ਕੀਤਾ ਹੈ | ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਬੇਅੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਲਮਾਨ ਕੁਮਾਰ ਪੁੱਤਰ ਸੁਰਜੀਤ ਕੁਮਾਰ ਵਾਸੀ ਆਰੀਆ ਨਗਰ ਫ਼ਾਜ਼ਿਲਕਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਉਸ ਦਾ ਭਰਾ ਅਮਿੱਤ ਕੁਮਾਰ ਮਿਤੀ 30-05-2025 ਨੂੰ ਰਾਤ 10.30 ਵਜੇ ਘਰੋਂ ਰੋਟੀ ਖਾਣ ਲਈ ਭਿੰਡੀ ਦੇ ਢਾਬੇ 'ਤੇ ਗਿਆ ਸੀ ਪਰ ਰਾਤ ਨੂੰ ਘਰ ਨੂੰ ਵਾਪਸ ਨਹੀਂ ਆਇਆ | ਜਿਸ ਦੀ ਭਾਲ ਕੀਤੀ ਗਈ ਤਾਂ ਪਤਾ ਲੱਗਾ ਕਿ ਭਿੰਡੀ ਦੇ ਢਾਬੇ ਨੇੜੇ ਸੜਕ ਹਾਦਸਾ ਹੋਇਆ ਹੈ, ਜਿਸ ਵਿਚ ਵਿਅਕਤੀ ਦੀ ਮੌਕੇ 'ਤੇ ਮੌਤ ਹੋ ਗਈ ਹੈ | ਜਿਸ ਦੀ ਲਾਸ਼ ਸਿਵਲ ਹਸਪਤਾਲ ਫ਼ਾਜ਼ਿਲਕਾ ਦੀ ਮੋਰਚਰੀ ਵਿਚ ਰੱਖੀ ਹੈ | ਜਿਸ ਤੋਂ ਬਾਅਦ ਅਸੀਂ ਲਾਸ਼ ਦੀ ਪਹਿਚਾਣ ਕੀਤੀ ਤਾਂ ਉਹ ਲਾਸ਼ ਮੇਰੇ ਭਰਾ ਅਮਿੱਤ ਕੁਮਾਰ ਦੀ ਹੀ ਸੀ | ਜਿਸ ਨੂੰ ਕਿਸੇ ਅਣਪਛਾਤੇ ਵਾਹਨ ਚਾਲਕ ਨੇ ਟੱਕਰ ਮਾਰੀ, ਜਿਸ ਨਾਲ ਉਸ ਦੀ ਮੌਤ ਹੋ ਗਈ | ਪੁਲਿਸ ਨੇ ਮਿ੍ਤਕ ਦੇ ਭਰਾ ਦੇ ਬਿਆਨਾਂ 'ਤੇ ਅਣਪਛਾਤੇ ਚਾਲਕ ਖ਼ਿਲਾਫ਼ ਵੱਖ ਵੱਖ ਧਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਅਕਾਲ ਤਖ਼ਤ 'ਤੇ ਹੋਏ ਹਮਲੇ ਨੂੰ ਅਸੀਂ ਕਦੇ ਵੀ ਨਹੀਂ ਭੁੱਲ ਸਕਦੇ-ਮੱਲੇਵਾਲਾ ਅਗਲੀ ਖ਼ਬਰ ਹਲਕਾ ਜਲਾਲਾਬਾਦ ਤੋਂ ਬਾਹਰੀ ਲੀਡਰ ਨੂੰ ਚੋਣ ਨਹੀਂ ਲੜਨ ਦੇਵਾਂਗੇ-ਘੁਬਾਇਆ
Ad Position 24