19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਸ੍ਰੀ ਖਾਟੂ ਸ਼ਾਮ ਦਾ ਕੀਰਤਨ ਅੱਜ

Ad Position 21
No active advertisement
ਅਜੀਤ ਡੈਸਕ 03-09-2025
ਗੁਰੂਹਰਸਹਾਏ, 2 ਸਤੰਬਰ (ਕਪਿਲ ਕੰਧਾਰੀ)-ਸ਼੍ਰੀ ਖਾਟੂ ਸ਼ਾਮ ਜੀ ਦੀ ਕਿਰਪਾ ਦੇ ਨਾਲ ਗਿਆਰਸ ਨੂੰ ਮੁੱਖ ਰੱਖਦਿਆਂ ਹੋਇਆ ਭਗਵਾਨ ਪਰਸ਼ੂਰਾਮ ਧਰਮਸ਼ਾਲਾ ਵਿਖੇ ਸ਼੍ਰੀ ਖਾਟੂ ਸ਼ਾਮ ਮੰਦਰ ਸੋਸਾਇਟੀ ਦੇ ਪ੍ਰਧਾਨ ਰਾਮ ਨਰੂਲਾ ਦੀ ਅਗਵਾਈ ਹੇਠ ਗਿਆਰਸ ਦਾ ਕੀਰਤਨ ਬੜੀ ਸ਼ਰਧਾ ਅਤੇ ਧੂਮ ਧਾਮ ਦੇ ਨਾਲ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੀ ਖਾਟੂ ਸ਼ਾਮ ਮੰਦਰ ਸੋਸਾਇਟੀ ਦੇ ਪ੍ਰਧਾਨ ਰਾਮ ਨਰੂਲਾ, ਵਾਇਸ ਪ੍ਰਧਾਨ ਸੁਰਿੰਦਰ ਕੁਮਾਰ, ਜਨਰਲ ਸਕੱਤਰ ਕੁਲਦੀਪ ਸ਼ਰਮਾ, ਖ਼ਜ਼ਾਨਚੀ ਸੰਦੀਪ ਕੁਮਾਰ, ਸਨੀ ਚੁੱਘ, ਰਾਜਾ ਕੁਮਾਰ, ਸੁਰਿੰਦਰ ਸਿਕਰੀ, ਅਨਿਲ ਹਾਂਡਾ, ਦਰਸ਼ਨ ਕੁੱਕੜ, ਅਸ਼ਵਨੀ ਦਮੇਜਾ, ਅਜੇ ਵੋਹਰਾ, ਬੱਬੂ ਕੁਮਾਰ, ਪਵਨ ਗੁਪਤਾ, ਸਨਮ ਨਰੂਲਾ, ਅਨਮੋਲ, ਕਰਨ, ਅਰਜੁਨ ਨੇ ਦੱਸਿਆ ਕਿ ਅੱਜ 3 ਸਤੰਬਰ ਰਾਤ ਨੂੰ 8:30 ਵਜੇ ਭਗਵਾਨ ਪਰਸ਼ੂਰਾਮ ਧਰਮਸ਼ਾਲਾ ਨੇੜੇ ਸ਼੍ਰੀ ਖਾਟੂ ਸ਼ਾਮ ਮੰਦਰ ਵਿਖੇ ਗਿਆਰਸ ਦਾ ਕੀਰਤਨ ਕਰਵਾਇਆ ਜਾ ਰਿਹਾ ਹੈ | ਜਿਸ ਵਿਚ ਸੁੰਦਰ-ਸੁੰਦਰ ਭਜਨਾਂ ਦਾ ਗੁਣਗਾਨ ਕਰਨ ਦੇ ਲਈ ਪੰਡਿਤ ਬਿੰਦੂ ਭਾਰਦਵਾਜ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ | ਜਿਨ੍ਹਾਂ ਵਲੋਂ ਸੁੰਦਰ-ਸੁੰਦਰ ਭਜਨਾਂ ਦਾ ਗੁਣਗਾਨ ਕਰਕੇ ਆਈ ਹੋਈ ਸੰਗਤ ਨੂੰ ਨਿਹਾਲ ਕੀਤਾ ਜਾਵੇਗਾ | ਇਸ ਮੌਕੇ ਉਨ੍ਹਾਂ ਵਲੋਂ ਸੰਗਤ ਦੇ ਲਈ ਵਿਸ਼ੇਸ਼ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ | ਇਸ ਮੌਕੇ ਪ੍ਰਧਾਨ ਰਾਮ ਨਰੂਲਾ ਨੇ ਦੱਸਿਆ ਕਿ ਸ਼੍ਰੀ ਖਾਟੂ ਸ਼ਾਮ ਦੇ ਮੰਦਰ ਵੀ ਉਸਾਰੀ ਅਧੀਨ ਹੈ ਅਤੇ ਸ਼੍ਰੀ ਖਾਟੂ ਸ਼ਾਮ ਦੇ ਮੰਦਰ ਵਿਖੇ ਲੱਗਣ ਵਾਲੇ ਪੱਥਰ ਦੀ ਸਾਰੀ ਸੇਵਾ ਲੇਡੀਜ਼ ਫ਼ੈਸ਼ਨ ਕਾਰਨਰ ਵਾਲੇ ਸੰਜੀਵ ਕਪੂਰ ਵਲੋਂ ਦਿੱਤੀ ਗਈ ਹੈ | ਇਸੇ ਤਰ੍ਹਾਂ ਰੋਹਿਤ ਵੋਹਰਾ ਪੁੱਤਰ ਅਜੈ ਵੋਹਰਾ ਕੈਨੇਡਾ ਵਾਲਿਆਂ ਵਲੋਂ ਵੀ 21 ਹਜ਼ਾਰ ਦੀ ਸੇਵਾ ਮੰਦਰ ਕਮੇਟੀ ਨੂੰ ਦਿੱਤੀ ਗਈ |
Ad Position 22
No active advertisement
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਜ਼ੋਨ ਤੇਜਾ ਸਿੰਘ ਸੁਤੰਤਰ ਦੀ ਮੀਟਿੰਗ ਅਗਲੀ ਖ਼ਬਰ ਸਟੇਟ ਫਾਰਮੇਸੀ ਕੌਂਸਲ ਮੈਂਬਰ ਸੋਢੀ ਨੇ ਹੜ੍ਹ ਪੀੜਤਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੁਵਿਧਾਵਾਂ ਦਾ ਲਿਆ ਜਾਇਜ਼ਾ
Ad Position 24