08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਭਾਰਤ-ਪਾਕਿ ਸਰਹੱਦ ਦੇ ਨਾਲ ਲੱਗਦੇ ਪਿੰਡਾਂ 'ਚ ਸਤਲੁਜ ਮਚਾ ਰਿਹਾ ਤਬਾਹੀ

Ad Position 21
No active advertisement
ਹੁਣ ਬਚਾਅ ਲਈ ਆਖ਼ਰੀ ਹੱਲਾ ਮਾਰਨ ਲੱਗੇ ਲੋਕ... ਫ਼ਾਜ਼ਿਲਕਾ ਦੇ ਪਿੰਡ ਕਾਂਵਾਂ ਵਾਲੀ ਦੇ ਨੇੜੇ ਬੰਨ੍ਹ ਨੂੰ ਮਜ਼ਬੂਤ ਕਰਦੇ ਹੋਏ ਮਜ਼ਦੂਰ | ਤਸਵੀਰ-ਪ੍ਰਦੀਪ ਕੁਮਾਰ
ਸਰਕਾਰਾਂ ਦੀਆਂ ਮਾਰਾਂ ਦੇ ਨਤੀਜੇ ਭੁਗਤ ਰਹੇ ਹਾਂ... ਫ਼ਾਜ਼ਿਲਕਾ ਦੇ ਪਿੰਡ ਵੱਲੇ ਸ਼ਾਹ ਉਤਾੜ 'ਚ ਕਿਸ਼ਤੀ ਦੇ ਜ਼ਰੀਏ ਪਾਣੀ ਤੋਂ ਬਾਹਰ ਆਉਂਦੇ ਲੋਕ | ਤਸਵੀਰ-ਪ੍ਰਦੀਪ ਕੁਮਾਰ
ਇਹ ਵੀ ਦਿਨ ਦੇਖਣੇ ਪੈਣੇ ਸਨ... ਫ਼ਾਜ਼ਿਲਕਾ ਦੇ ਪਿੰਡ ਨੂਰਸ਼ਾਹ 'ਚ ਡੁੱਬੀਆਂ ਢਾਣੀਆਂ ਤੋਂ ਟਿਊਬ ਸਹਾਰੇ ਬਾਹਰ ਆਉਂਦੇ ਲੋਕ | ਤਸਵੀਰ-ਪ੍ਰਦੀਪ ਕੁਮਾਰ
ਬਜ਼ੁਰਗ ਅਵਸਥਾ 'ਚ ਵੀ ਸਿਰ 'ਤੇ ਮੁਸੀਬਤਾਂ... ਫ਼ਾਜ਼ਿਲਕਾ ਦੇ ਪਿੰਡ ਦੋਨਾ ਨਾਨਕਾ ਤੋ 05-09-2025
ਫ਼ਾਜ਼ਿਲਕਾ, 4 ਸਤੰਬਰ (ਦਵਿੰਦਰ ਪਾਲ ਸਿੰਘ)- ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਨਾਲ ਲੰਘਦੇ ਸਤਲੁਜ ਦਰਿਆ ਦੇ ਕੰਢੇ ਵਸੇ ਸਰਹੱਦੀ ਪਿੰਡ ਹੜ੍ਹਾਂ ਦੀ ਮਾਰ ਝੱਲ ਰਹੇ ਹਨ | ਸਤਲੁਜ ਪਿੰਡਾਂ ਦੇ ਅੰਦਰ ਲਗਾਤਾਰ ਕਹਿਰ ਢਾਅ ਰਿਹਾ ਹੈ | ਫ਼ਾਜ਼ਿਲਕਾ ਜ਼ਿਲ੍ਹੇ ਦੇ 34 ਪਿੰਡ ਹੜ੍ਹਾਂ ਦੀ ਮਾਰ ਹੇਠ ਹਨ ਜਿਸ ਨੂੰ ਲੈ ਕੇ ਪ੍ਰਸ਼ਾਸਨ ਵਲੋਂ ਰਾਹਤ ਤੇ ਬਚਾਅ ਕਾਰਜਾਂ 'ਚ ਤੇਜ਼ੀ ਲਿਆਂਦੀ ਗਈ ਹੈ | ਸਰਹੱਦੀ ਪਿੰਡਾਂ ਦੇ ਹਾਲਾਤ ਨਾਜ਼ੁਕ ਬਣੇ ਹੋਏ ਹਨ | ਡੈਮਾਂ ਤੋਂ ਛੱਡਿਆ ਜਾ ਰਿਹਾ ਪਾਣੀ ਇਨ੍ਹਾਂ ਸਰਹੱਦੀ ਪਿੰਡਾਂ 'ਚ ਤੇਜ਼ੀ ਨਾਲ ਵੱਧ ਰਿਹਾ ਹੈ ਜਿਸ ਨਾਲ ਲੋਕਾਂ ਦੀਆਂ ਮੁਸ਼ਕਲਾਂ 'ਚ ਵਾਧਾ ਹੋ ਰਿਹਾ ਹੈ | ਹਾਲਾਤ ਇਹ ਹਨ ਕਿ ਲੋਕ ਰਾਤਾਂ ਜਾਗ ਕੇ ਕੱਟ ਰਹੇ ਹਨ ਅਤੇ ਰੱਬ ਤੋਂ ਇਸ ਔਖੀ ਘੜੀ ਤੋਂ ਜਲਦ ਤੋਂ ਜਲਦ ਰਾਹਤ ਦਿਵਾਉਣ ਦੀਆਂ ਦੁਆਵਾਂ ਕਰ ਰਹੇ ਹਨ ਪਰ ਲੋਕਾਂ ਨੂੰ ਰਾਹਤ ਮਿਲਦੀ ਦਿਖਾਈ ਨਹੀਂ ਦੇ ਰਹੀ ਕਿਉਂ ਕਿ ਪਾਣੀ ਦਾ ਪੱਧਰ ਘੱਟ ਨਹੀਂ ਰਿਹਾ | ਫ਼ਾਜ਼ਿਲਕਾ ਦੇ ਤੇਜਾ ਰੁਹੇਲਾ ਪਿੰਡ, ਦੋਨਾ ਨਾਨਕਾ, ਗੁਲਾਬਾ ਭੈਣੀ, ਰੇਤੇ ਵਾਲੀ ਭੈਣੀ, ਝੰਗੜ ਭੈਣੀ, ਢੋਲਾ ਭੈਣੀ, ਰਾਮ ਸਿੰਘ ਭੈਣੀ, ਢਾਣੀ ਸੱਦਾ ਸਿੰਘ, ਮੁਹਾਰ ਜਮਸ਼ੇਰ, ਮੁਹਾਰ ਖੀਵਾ, ਮੁਹਾਰ ਸੋਨਾ, ਗੁੱਦੜ ਭੈਣੀ, ਨੂਰਸ਼ਾਹ ਉਰਫ਼ ਵੱਲੇ ਸ਼ਾਹ ਉਤਾੜ, ਘੁਰਕਾਂ, ਜਲਾਲਾਬਾਦ ਦੇ ਢਾਣੀ ਨੱਥਾ ਸਿੰਘ, ਪ੍ਰਭਾਤ ਸਿੰਘ ਵਾਲਾ, ਆਤੂਵਾਲਾ ਆਦਿ ਕਈ ਪਿੰਡਾਂ 'ਚ ਇਸ ਵੇਲੇ ਸਤਲੁਜ ਦਾ ਪਾਣੀ ਉਫ਼ਾਨ 'ਤੇ ਹੈ | ਪਿੰਡ ਕਾਵਾਂਵਾਲੀ ਪੱਤਣ ਦੇ ਨਾਲ ਲੱਗਿਆ ਬੰਨ੍ਹ ਕਈ ਥਾਵਾਂ ਤੋਂ ਕਮਜ਼ੋਰ ਹੁੰਦਾ ਵੀ ਦਿਖਾਈ ਦੇ ਰਿਹਾ ਹੈ ਜਿਸ ਦੀ ਮਜ਼ਬੂਤੀ ਲਈ ਪ੍ਰਸ਼ਾਸਨ ਦੀਆਂ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ | ਕਾਂਵਾਂ ਵਾਲੀ ਪੁਲ ਦੇ ਪਾਰਲੇ ਪਾਸੇ 12 ਤੋਂ ਵੱਧ ਪਿੰਡਾਂ ਦਾ ਸੜਕੀ ਸੰਪਰਕ ਭਾਰਤ ਨਾਲੋਂ ਟੁੱਟ ਚੁੱਕਿਆ ਹੈ | ਰਾਹਤ ਤੇ ਬਚਾਅ ਕਾਰਜ ਜੋ ਕਿ ਟਰੈਕਟਰ ਟਰਾਲੀ ਦੇ ਰਾਹੀ ਚੱਲ ਰਹੇ ਸਨ ਉਹ ਅੱਜ ਬੰਦ ਹੋ ਚੁੱਕੇ ਹਨ | ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਅਤੇ ਐੱਸ.ਐੱਸ.ਪੀ. ਗੁਰਮੀਤ ਸਿੰਘ ਲਗਾਤਾਰ ਪਿੰਡਾਂ ਅੰਦਰ ਪਹੁੰਚ ਕਰਕੇ ਲੋਕਾਂ ਨੂੰ ਬਾਹਰ ਆਉਣ ਦੀ ਅਪੀਲ ਕਰ ਰਹੇ ਹਨ ਕਿਉਂਕਿ ਹਰੀਕੇ ਹੈੱਡ ਤੋਂ 3 ਲੱਖ 30 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਹੈ ਜਿਸ ਦਾ ਅਸਰ ਆਉਣ ਵਾਲੇ 24 ਤੋਂ 48 ਘੰਟਿਆਂ 'ਚ ਫ਼ਾਜ਼ਿਲਕਾ ਦੇ ਸਰਹੱਦੀ ਜ਼ਿਲਿ੍ਹਆਂ 'ਚ ਦੇਖਣ ਨੂੰ ਮਿਲੇਗਾ | ਲਗਾਤਾਰ ਸਰਹੱਦੀ ਪਿੰਡਾਂ ਨੂੰ ਖ਼ਤਰਾ ਬਣਿਆ ਹੋਇਆ ਹੈ | ਪਾਣੀ ਵਿਚ ਘਿਰੇ ਲੋਕਾਂ ਦਾ ਕਹਿਣਾ ਹੈ ਕਿ ਉਹ ਆਪਣੇ ਪਸ਼ੂਆਂ ਨੂੰ ਛੱਡ ਨਹੀਂ ਸਕਦੇ ਜਿਸ ਕਾਰਨ ਉਨ੍ਹਾਂ ਨੂੰ ਪਿੰਡਾਂ ਅੰਦਰ ਰੁਕਣਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਭਾਵੇਂ ਮਨੁੱਖੀ ਜਾਨਾਂ ਲਈ ਰਾਹਤ ਤੇ ਬਚਾਅ ਕਾਰਜ ਕੀਤੇ ਜਾ ਰਹੇ ਹਨ ਪਰ ਪਸ਼ੂਆਂ ਲਈ ਇਹ ਪਾਣੀ ਮੁਸੀਬਤ ਬਣਿਆ ਹੋਇਆ ਹੈ | ਲੋਕਾਂ ਨੇ ਮੰਗ ਕੀਤੀ ਕਿ ਜੇਕਰ ਉਨ੍ਹਾਂ ਨੂੰ ਕਿਸ਼ਤੀਆਂ ਦੇ ਦਿੱਤੀਆਂ ਜਾਣ ਤਾਂ ਉਹ ਸੌਖੇ ਹੋ ਜਾਣਗੇ | ਫ਼ਿਲਹਾਲ ਫ਼ਾਜ਼ਿਲਕਾ ਸਰਹੱਦੀ ਜ਼ਿਲ੍ਹੇ ਦੇ ਲੋਕਾਂ ਨੂੰ ਰਾਹਤ ਮਿਲਦੀ ਦਿਖਾਈ ਨਹੀਂ ਦੇ ਰਹੀ | ਪਿਛਲੇ ਕਰੀਬ 20 ਦਿਨਾਂ ਤੋਂ ਕਈ-ਕਈ ਪਿੰਡ ਸਤਲੁਜ ਪਾਣੀ 'ਚ ਡੁੱਬੇ ਹੋਏ ਹਨ |

Ad Position 22
No active advertisement
ਪਿਛਲੀ ਖ਼ਬਰ ਹੜ੍ਹਾਂ ਦੀ ਸਥਿਤੀ ਗੰਭੀਰ ਹੋਣ 'ਤੇ ਰਾਹਤ ਤੇ ਬਚਾਅ ਦਾ ਕੰਮ ਫ਼ੌਜ ਦੇ ਹਵਾਲੇ
ਅਗਲੀ ਖ਼ਬਰ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵਲੋਂ ਜਲਾਲਾਬਾਦ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ

Ad Position 24