08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਦਿਨ-ਦਿਹਾੜੇ ਸੰੁਨੇ ਪਏ ਘਰ 'ਚੋਂ ਲੱਖਾਂ ਰੁਪਏ ਦੀ ਚੋਰੀ

Ad Position 21
No active advertisement
ਚੋਰ ਵਲੋਂ ਚੋਰੀ ਦੌਰਾਨ ਖਿਲਾਰਿਆ ਗਿਆ ਸਾਮਾਨ | <br/> 05-09-2025
ਅਬੋਹਰ, 4 ਸਤੰਬਰ (ਵਿਵੇਕ ਹੂੜੀਆ)- ਅਬੋਹਰ ਦੀ ਮੱਕੜ ਕਾਲੋਨੀ ਵਿਚ ਬੀਤੀ ਰਾਤ ਇੱਕ ਅਣਪਛਾਤਾ ਚੋਰ ਇੱਕ ਸੰੁਨੇ ਪਏ ਘਰ ਵਿਚ ਦਾਖਲ ਹੋਇਆ ਤੇ ਲੱਖਾਂ ਰੁਪਏ ਦੇ ਗਹਿਣੇ ਤੇ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰ ਲਈ | ਚਲਾਕ ਚੋਰ ਨੇ ਸਿਰਫ਼ 15 ਤੋਂ 20 ਮਿੰਟਾਂ ਵਿਚ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਘਰ ਦੀ ਛੱਤ ਤੋਂ ਛਾਲ ਮਾਰ ਕੇ ਫ਼ਰਾਰ ਹੋ ਗਿਆ | ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਨੰਬਰ 2 ਦੀ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਜਾਂਚ ਸ਼ੁਰੂ ਕਰ ਦਿੱਤੀ | ਜਾਣਕਾਰੀ ਅਨੁਸਾਰ ਅਮਿਤ ਮੁੰਜਾਲ ਨੇ ਦੱਸਿਆ ਕਿ ਸ਼ਾਮ 7 ਤੋਂ 7:15 ਵਜੇ ਦੇ ਕਰੀਬ ਉਸ ਦੀ ਮਾਂ ਤੇ ਪਤਨੀ ਨੇ ਘਰ ਨੂੰ ਬਾਹਰੋਂ 10-15 ਮਿੰਟ ਲਈ ਤਾਲਾ ਲਗਾ ਦਿੱਤਾ ਤੇ ਕਿਸੇ ਕੰਮ ਲਈ ਪਿਛਲੀ ਗਲੀ 'ਚ ਚਲੇ ਗਏ | ਇਸ ਦੌਰਾਨ ਇੱਕ ਅਣਪਛਾਤਾ ਚੋਰ ਉਨ੍ਹਾਂ ਦੇ ਘਰ ਦੇ ਮੁੱਖ ਦਰਵਾਜ਼ੇ ਤੋਂ ਛਾਲ ਮਾਰ ਕੇ ਘਰ ਵਿਚ ਦਾਖਲ ਹੋਇਆ ਤੇ ਅੰਦਰਲੇ ਕਮਰਿਆਂ ਵਿਚ ਰੱਖੀ ਅਲਮਾਰੀ 'ਚੋਂ ਲਗਭਗ 10 ਤੋਲੇ ਸੋਨਾ ਤੇ 40 ਤੋਂ 50 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਗਿਆ | ਜਦੋਂ ਉਸ ਦੀ ਮਾਂ ਤੇ ਪਤਨੀ ਘਰ ਆਈਆਂ ਤਾਂ ਘਰ ਵਿਚ ਖਿੱਲਰੇ ਹੋਏ ਸਮਾਨ ਨੂੰ ਦੇਖ ਕੇ ਉਹ ਹੈਰਾਨ ਰਹਿ ਗਈਆਂ | ਜਦੋਂ ਉਨ੍ਹਾਂ ਨੇ ਆਲੇ-ਦੁਆਲੇ ਦੇ ਕੈਮਰੇ ਚੈੱਕ ਕੀਤੇ ਤਾਂ ਇੱਕ ਵਿਅਕਤੀ ਘਰ ਵਿਚ ਦਾਖਲ ਹੁੰਦਾ ਦੇਖਿਆ ਗਿਆ | ਜੋ ਛੱਤ ਤੋਂ ਛਾਲ ਮਾਰ ਕੇ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਨਕਦੀ ਤੇ ਸੋਨਾ ਲੈ ਕੇ ਫ਼ਰਾਰ ਹੋ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਬਾਰੇ ਥਾਣਾ ਨੰਬਰ ਦੋ ਦੀ ਪੁਲਿਸ ਨੂੰ ਸੂਚਿਤ ਕੀਤਾ | ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਸੁਖਮੰਦਰ ਸਿੰਘ ਪੁਲਿਸ ਟੀਮ ਸਮੇਤ ਮੌਕੇ 'ਤੇ ਪਹੁੰਚੇ ਤੇ ਜਾਂਚ ਸ਼ੁਰੂ ਕਰ ਦਿੱਤੀ | ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਨ ਨੇ 23 ਰਾਹਤ ਕੈਂਪਾਂ 'ਚ ਹੁਣ ਤੱਕ 1937 ਲੋਕਾਂ ਨੂੰ 7585 ਰਾਸ਼ਨ ਕਿੱਟਾਂ ਵੰਡੀਆਂ <br/> ਅਗਲੀ ਖ਼ਬਰ ਹੜ੍ਹਾਂ ਦੀ ਸਥਿਤੀ ਗੰਭੀਰ ਹੋਣ 'ਤੇ ਰਾਹਤ ਤੇ ਬਚਾਅ ਦਾ ਕੰਮ ਫ਼ੌਜ ਦੇ ਹਵਾਲੇ <br/>
Ad Position 24