08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਕੁੱਟਮਾਰ ਕਰਨ ਵਾਲੇ ਅੱਧਾ ਦਰਜਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 05-09-2025

ਫ਼ਾਜ਼ਿਲਕਾ, 4 ਸਤੰਬਰ (ਦਵਿੰਦਰ ਪਾਲ ਸਿੰਘ)-ਥਾਣਾ ਸਦਰ ਪੁਲਿਸ ਨੇ ਕੁੱਟਮਾਰ ਕਰਨ ਵਾਲੇ ਅੱਧਾ ਦਰਜਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਇਕਬਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਰਨੈਲ ਸਿੰਘ ਪੁੱਤਰ ਸੌਦਾਗਰ ਸਿੰਘ ਵਾਸੀ ਜਮਾਲ ਕੇ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਭਤੀਜੇ ਸੰਦੀਪ ਸਿੰਘ ਦਾ ਆਪਣੀ ਪਤਨੀ ਰੇਸ਼ਮਾ ਰਾਣੀ ਨਾਲ ਮਾਮੂਲੀ ਬੋਲ ਬੁਲਾਰਾ ਚੱਲਦਾ ਸੀ | ਸੋਹਣ ਸਿੰਘ ਪੁੱਤਰ ਠਾਕਰ ਸਿੰਘ, ਸੋਨੂੰ ਸਿੰਘ ਪੁੱਤਰ ਸੋਹਣ ਸਿੰਘ, ਰਾਜ ਰਾਣੀ ਪਤਨੀ ਸੋਹਣ ਸਿੰਘ ਵਾਸੀ ਅਜੀਤ ਨਗਰ ਅਬੋਹਰ, ਵੀਨਾ ਰਾਣੀ ਪਤਨੀ ਹਰਜੀਤ ਸਿੰਘ, ਹਰਜੀਤ ਸਿੰਘ ਵਾਸੀ ਮੋਜੇ ਵਾਲਾ ਤੇ ਗੁਰਮੀਤ ਸਿੰਘ ਵਾਸੀ ਘੱਲੂ ਉਸ ਨੂੰ ਸਮਝਾਉਣ ਆਏ ਜਿਨ੍ਹਾਂ ਦਾ ਆਪਸ ਵਿਚ ਤਕਰਾਰ ਤੇ ਲੜਾਈ ਝਗੜਾ ਹੋ ਗਿਆ | ਜਦੋਂ ਉਹ ਉਨ੍ਹਾਂ ਨੂੰ ਛਡਾਉਣ ਲਈ ਗਿਆ ਤਾਂ ਉਨ੍ਹਾਂ ਨੇ ਹਮਮਸ਼ਵਰਾ ਹੋ ਕੇ ਉਸ ਦੀ ਕੁੱਟਮਾਰ ਕੀਤੀ ਤੇ ਸੱਟਾ ਮਾਰੀਆਂ ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |

Ad Position 22
No active advertisement
ਪਿਛਲੀ ਖ਼ਬਰ ਬੀ.ਕੇ.ਯੂ. ਕਾਦੀਆਂ ਵਲੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਦੇ ਰਵੱਈਏ ਦੀ ਨਿਖੇਧੀ <br/> ਅਗਲੀ ਖ਼ਬਰ ਰਾਹਤ ਕੇਂਦਰਾਂ 'ਚ ਪ੍ਰਸ਼ਾਸਨ ਵਲੋਂ ਗਰਭਵਤੀ ਮਹਿਲਾਵਾਂ ਦਾ ਰੱਖਿਆ ਜਾ ਰਿਹਾ ਹੈ ਵਿਸ਼ੇਸ਼ ਧਿਆਨ <br/>
Ad Position 24