ਉੱਤਰਾਖੰਡ ਤੋਂ ਵੀ ਪੰਜਾਬ ਲਈ ਰਾਹਤ ਸਮੱਗਰੀ ਦੀ ਆਮਦ ਹੋਈ ਸ਼ੁਰੂ
ਅਜੀਤ ਡੈਸਕ
05-09-2025
ਮੰਡੀ ਅਰਨੀਵਾਲਾ, 4 ਸਤੰਬਰ (ਨਿਸ਼ਾਨ ਸਿੰਘ ਮੋਹਲ਼ਾ)- ਪੰਜਾਬ ਤੇ ਪੰਜਾਬੀਅਤ ਦੀਆਂ ਜੜ੍ਹਾਂ ਬੇਹੱਦ ਦੂਰ ਤੱਕ ਜੁੜੀਆਂ ਹੋਈਆਂ ਹਨ | ਜ਼ਿਕਰਯੋਗ ਹੈ ਕਿ ਅਰਨੀਵਾਲਾ ਇਲਾਕਾ ਦੇ ਜੰਮਪਲ ਮਾਸਟਰ ਸੌਰਵ ਕੁੱਬਾ ਦੇ ਪਰਿਵਾਰਿਕ ਮੈਂਬਰ ਉਨ੍ਹਾਂ ਦੇ ਭਾਣਜੇ ਕੁਨਾਲ ਕਾਲੜਾ ਰਾਇਲ ਫਿਟਨਸ ਜਿੰਮ ਦੇ ਸੰਚਾਲਕ ਵਲੋਂ ਜੋ ਕਿ ਉੱਤਰਾਖੰਡ ਦੇ ਜ਼ਿਲ੍ਹਾ ਰੁਦਰਪੁਰ ਵਿਚ ਪੈਂਦੇ ਗਦਰਪੁਰ ਇਲਾਕੇ ਦੇ ਨਾਲ ਸਬੰਧਿਤ ਹਨ | ਸ਼ੁਰੂ ਤੋਂ ਹੀ ਪੰਜਾਬੀਅਤ ਦੀ ਸੇਵਾ ਕਰਦੇ ਆਉਂਦੇ ਇਸ ਪਰਿਵਾਰ ਵਲੋਂ ਗਦਰਪੁਰ ਨਿਵਾਸੀਆਂ ਨੂੰ ਨਾਲ ਲੈ ਕੇ ਪੰਜਾਬ ਦੇ ਲਈ ਰਾਹਤ ਸਮਗਰੀ ਭੇਜਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਕੁਨਾਲ ਨੇ ਕਿਹਾ ਕਿ ਉੱਤਰਾਖੰਡ ਵੀ ਮਿੰਨੀ ਪੰਜਾਬ ਹੈ ਜਿੱਥੋਂ ਦੇ ਵਧੇਰੇ ਵਸਨੀਕ ਪੰਜਾਬ ਨਾਲ ਹੀ ਸਬੰਧਿਤ ਹਨ ਜਿਸ ਕਰਕੇ ਇਹਨਾਂ ਦੀਆਂ ਰਗਾਂ ਵਿਚ ਪੰਜਾਬੀਅਤ ਦਾ ਖ਼ੂਨ ਦੌੜਦਾ ਹੈ | ਸਮੂਹ ਗਦਰਪੁਰ ਵਾਸੀਆਂ ਦੇ ਵਲੋਂ ਹੁਣ ਤੱਕ ਅਨੇਕਾਂ ਤਰ੍ਹਾਂ ਦੀ ਰਾਹਤ ਸਮਗਰੀ ਪੰਜਾਬ ਨੂੰ ਭੇਜੀ ਜਾ ਚੁੱਕੀ ਹੈ |