08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਹੜ੍ਹ ਪ੍ਰਭਾਵਿਤ ਮਰੀਜ਼ਾਂ ਨੂੰ ਪਹਿਲ ਦੇ ਆਧਾਰ 'ਤੇ ਦਿੱਤੀਆਂ ਜਾਣ ਸਿਹਤ ਸੇਵਾਵਾਂ : ਡਾ. ਰਾਜ ਕੁਮਾਰ <br/>

Ad Position 21
No active advertisement
ਸਿਹਤ ਵਿਭਾਗ ਦੇ ਅਧਿਕਾਰੀ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਲਗਾਏ ਮੈਡੀਕਲ ਕੈਂਪਾਂ ਦਾ ਜਾਇਜ਼ਾ ਲੈਂਦੇ ਹੋਏ | ਅਜੀਤ ਸਵੀਰ <br/> 05-09-2025
ਫ਼ਾਜ਼ਿਲਕਾ, 4 ਸਤੰਬਰ (ਦਵਿੰਦਰ ਪਾਲ ਸਿੰਘ)- ਸਿਵਲ ਸਰਜਨ ਫ਼ਾਜ਼ਿਲਕਾ ਡਾ.ਰਾਜ ਕੁਮਾਰ ਵਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਜਾ ਕੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਮੈਡੀਕਲ ਸਹੂਲਤਾਂ ਦਾ ਜਾਇਜ਼ਾ ਲਿਆ ਗਿਆ | ਇਸ ਦੌਰਾਨ ਉਨ੍ਹਾਂ ਨੇ ਕਾਂਵਾਂਵਾਲੀ ਹੈੱਡ ਵਿਖੇ ਸਿਹਤ ਵਿਭਾਗ ਵਲੋਂ ਲਗਾਏ ਗਏ ਮੈਡੀਕਲ ਕੈਂਪ ਦਾ ਦੌਰਾ ਕੀਤਾ | ਉਨ੍ਹਾਂ ਵਲੋਂ ਮੈਡੀਕਲ ਟੀਮਾਂ ਕੋਲੋਂ ਚੱਲ ਰਹੇ ਸਿਹਤ ਕੈਂਪ ਦੀ ਰਿਪੋਰਟ ਲਈ ਗਈ ਤੇ ਮਰੀਜ਼ਾਂ ਦਾ ਹਾਲ ਵੀ ਪੁੱਛਿਆ ਗਿਆ | ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਰਾਹਤ ਕੰਮਾਂ 'ਚ ਲੱਗੀਆਂ ਮੈਡੀਕਲ ਟੀਮਾਂ ਨੂੰ ਹਦਾਇਤ ਕੀਤੀ ਗਈ ਕਿ ਮਰੀਜ਼ ਰੈਫ਼ਰ ਕਰਨ ਸਮੇਂ ਤੁਰੰਤ ਰਾਬਤਾ ਕਾਇਮ ਰੱਖਿਆ ਜਾਵੇ ਅਤੇ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਐਮਰਜੈਂਸੀ ਦੇ ਹਾਲਾਤ ਵਿਚ ਮਰੀਜ਼ ਦਾ ਬਣਦਾ ਇਲਾਜ ਤੁਰੰਤ ਹੋ ਸਕੇ | ਸਿਵਲ ਸਰਜਨ ਫ਼ਾਜ਼ਿਲਕਾ ਵਲੋਂ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਵੀ ਕਿਹਾ ਕਿ ਦਵਾਈਆਂ ਦਾ ਸਟਾਕ ਪੂਰਾ ਹੋਣਾ ਚਾਹੀਦਾ ਹੈ ਤੇ ਹੜ੍ਹ ਪ੍ਰਭਾਵਿਤ ਖੇਤਰਾਂ ਚੋਂ ਆਏ ਮਰੀਜ਼ਾਂ ਦਾ ਪਹਿਲ ਦੇ ਆਧਾਰ 'ਤੇ ਚੈੱਕਅਪ ਕੀਤਾ ਜਾਵੇ | ਡਾਕਟਰ ਰਾਜ ਕੁਮਾਰ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਬਣਾਏ ਗਏ ਰਾਹਤ ਰਿਲੀਫ ਕੈਂਪਾਂ ਵਿਖੇ ਫੌਗਿੰਗ ਕੀਤੀ ਜਾ ਚੁੱਕੀ ਹੈ | ਅੱਜ ਟੀਮਾਂ ਵਲੋਂ ਰੇਤੇ ਵਾਲੀ ਭੈਣੀ ਤੇ ਢਾਣੀ ਸੱਦਾ ਸਿੰਘ ਵਿਖੇ ਲੋਕਾਂ ਨੂੰ ਕਿਸ਼ਤੀਆਂ ਰਾਹੀਂ ਸਿਹਤ ਸਹੂਲਤਾਂ ਦਿੱਤੀਆਂ ਗਈਆਂ | ਇਸ ਦੌਰਾਨ ਮੈਡੀਕਲ ਅਫ਼ਸਰ ਡਾਕਟਰ ਯੁਗਾਂਤਰ ਉਪਵੇਜਾ, ਓਪਥੈਲਮਿਕ ਅਫ਼ਸਰ ਮਨਦੀਪ ਸਿੰਘ, ਕਮਿਊਨਿਟੀ ਹੈਲਥ ਅਫ਼ਸਰ ਸੰਜੇ ਕੁਮਾਰ, ਕਮਿਊਨਿਟੀ ਹੈਲਥ ਅਫ਼ਸਰ ਜਸਕਰਨ ਸਿੰਘ, ਮਲਟੀਪਰਪਜ਼ ਹੈਲਥ ਵਰਕਰ ਤਰਸੇਮ ਸਿੰਘ ਅਤੇ ਮਲਟੀਪਰਪਜ਼ ਹੈਲਥ ਵਰਕਰ ਅਨੀਸ਼ ਕੁਮਾਰ ਡਰਾਈਵਰ ਕੁਲਦੀਪ ਸੋਢੀ ਹਾਜ਼ਰ ਹਨ |

Ad Position 22
No active advertisement
ਪਿਛਲੀ ਖ਼ਬਰ ਅਧਿਆਪਕ ਦਿਵਸ 'ਤੇ ਵਿਸ਼ੇਸ਼-ਸਾਡਾ ਭਵਿੱਖ ਅਧਿਆਪਕਾਂ ਤੋਂ ਬਿਨਾਂ ਅਧੂਰਾ <br/> ਅਗਲੀ ਖ਼ਬਰ ਉੱਤਰਾਖੰਡ ਤੋਂ ਵੀ ਪੰਜਾਬ ਲਈ ਰਾਹਤ ਸਮੱਗਰੀ ਦੀ ਆਮਦ ਹੋਈ ਸ਼ੁਰੂ
Ad Position 24