08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਅਧਿਆਪਕ ਦਿਵਸ 'ਤੇ ਵਿਸ਼ੇਸ਼-ਸਾਡਾ ਭਵਿੱਖ ਅਧਿਆਪਕਾਂ ਤੋਂ ਬਿਨਾਂ ਅਧੂਰਾ <br/>

Ad Position 21
No active advertisement
ਅੰਜੂ ਅਰੋੜਾ <br/> 05-09-2025
ਜਲਾਲਾਬਾਦ, 4 ਸਤੰਬਰ (ਹਰਪ੍ਰੀਤ ਸਿੰਘ ਪਰੂਥੀ)- ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜਲਾਲਾਬਾਦ ਦੀ ਐੱਸ.ਐੱਸ. ਮਿਸਟਰੈੱਸ ਅੰਜੂ ਅਰੋੜਾ ਨੇ ਕਿਹਾ ਕਿ ਅਧਿਆਪਕ ਦਿਵਸ ਸਾਡੇ ਸਮਾਜ ਵਿਚ ਅਧਿਆਪਕਾਂ ਦੀ ਮਹੱਤਤਾ ਨੂੰ ਦਰਸਾਉਣ ਦਾ ਇੱਕ ਮੌਕਾ ਹੈ | ਇਹ ਦਿਨ 5 ਸਤੰਬਰ ਨੂੰ ਮਨਾਇਆ ਜਾਂਦਾ ਹੈ ਜੋ ਕਿ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾ ਕਿ੍ਸ਼ਨਨ ਦਾ ਜਨਮ ਦਿਨ ਹੈ | ਅਧਿਆਪਕ ਸਾਡੇ ਜੀਵਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਉਹ ਸਾਨੂੰ ਗਿਆਨ, ਹੁਨਰ ਤੇ ਕਦਰਾਂ-ਕੀਮਤਾਂ ਸਿਖਾਉਂਦੇ ਹਨ | ਇੱਕ ਚੰਗਾ ਅਧਿਆਪਕ ਨਾ ਸਿਰਫ਼ ਸਾਨੂੰ ਸਿਖਾਉਂਦਾ ਹੈ, ਸਗੋਂ ਸਾਨੂੰ ਜੀਵਨ ਦੇ ਸਹੀ ਰਸਤੇ 'ਤੇ ਚੱਲਣ ਲਈ ਪ੍ਰੇਰਿਤ ਵੀ ਕਰਦਾ ਹੈ | ਸਾਡਾ ਭਵਿੱਖ ਅਧਿਆਪਕਾਂ ਤੋਂ ਬਿਨਾਂ ਅਧੂਰਾ ਹੈ | ਉਹ ਸਾਨੂੰ ਸਹੀ ਤੇ ਗ਼ਲਤ ਵਿਚ ਅੰਤਰ ਸਮਝਾਉਂਦੇ ਹਨ ਅਤੇ ਸਾਨੂੰ ਇੱਕ ਚੰਗਾ ਇਨਸਾਨ ਬਣਾਉਂਦੇ ਹਨ | ਅਧਿਆਪਨ ਸਿਰਫ਼ ਇੱਕ ਪੇਸ਼ਾ ਨਹੀਂ ਹੈ, ਇਹ ਇੱਕ ਸਾਧਨਾ ਹੈ | ਜਿਸ ਤਰ੍ਹਾਂ ਇੱਕ ਦੀਵਾ ਦੂਜਿਆਂ ਨੂੰ ਰੌਸ਼ਨੀ ਦੇਣ ਲਈ ਆਪਣੇ ਆਪ ਨੂੰ ਸਾੜਦਾ ਹੈ, ਉਸੇ ਤਰ੍ਹਾਂ ਇੱਕ ਅਧਿਆਪਕ ਆਪਣੇ ਗਿਆਨ, ਅਨੁਭਵ ਤੇ ਸਬਰ ਦੁਆਰਾ ਵਿਦਿਆਰਥੀਆਂ ਦੇ ਜੀਵਨ ਨੂੰ ਵੀ ਰੌਸ਼ਨ ਕਰਦਾ ਹੈ | ਅਧਿਆਪਨ ਦਾ ਸਫ਼ਰ ਚੁਨੌਤੀਆਂ ਨਾਲ ਭਰਿਆ ਹੁੰਦਾ ਹੈ | ਅੱਜ ਦੇ ਸਮੇਂ ਵਿਚ, ਤਕਨਾਲੋਜੀ ਨੇ ਸਿੱਖਿਆ ਨੂੰ ਨਵੇਂ ਪਹਿਲੂ ਦਿੱਤੇ ਹਨ, ਪਰ ਇਸ ਦੇ ਨਾਲ ਹੀ ਮਨੁੱਖੀ ਕਦਰਾਂ-ਕੀਮਤਾਂ ਦੀ ਲੋੜ ਹੋਰ ਵੀ ਵੱਧ ਗਈ ਹੈ | ਜੇਕਰ ਵਿਦਿਆਰਥੀ ਆਧੁਨਿਕ ਗਿਆਨ ਦੇ ਨਾਲ-ਨਾਲ ਮਨੁੱਖੀ ਸੰਵੇਦਨਾਵਾਂ ਅਤੇ ਕਦਰਾਂ-ਕੀਮਤਾਂ ਨਾਲ ਜੁੜਦੇ ਹਨ, ਤਾਂ ਇਸ ਨੂੰ ਸਹੀ ਅਰਥਾਂ 'ਚ ਸਿੱਖਿਆ ਕਿਹਾ ਜਾਵੇਗਾ | ਇਸ ਮੌਕੇ ਮੈਂ ਆਪਣੇ ਵਿਦਿਆਰਥੀਆਂ ਨੂੰ ਇੱਕ ਬੇਨਤੀ ਕਰਨਾ ਚਾਹੁੰਦੀ ਹਾਂ | ਵੱਡੇ ਸੁਪਨੇ ਦੇਖੋ, ਸਖ਼ਤ ਮਿਹਨਤ ਕਰੋ ਤੇ ਜ਼ਿੰਦਗੀ ਵਿਚ ਹਮੇਸ਼ਾ ਨਿਮਰ ਰਹੋ | ਯਾਦ ਰੱਖੋ, ਸੱਚੇ ਇਨਸਾਨ ਹੋਣ ਤੋਂ ਵੱਡਾ ਕੋਈ ਅਹੁਦਾ ਨਹੀਂ ਹੈ ਤੇ ਸੱਚ ਤੋਂ ਵੱਡਾ ਕੋਈ ਧਰਮ ਨਹੀਂ ਹੈ | ਅਧਿਆਪਕ ਹੋਣਾ ਮੇਰੇ ਲਈ ਸਿਰਫ਼ ਇੱਕ ਫ਼ਰਜ਼ ਹੀ ਨਹੀਂ ਹੈ, ਸਗੋਂ ਮਾਣ ਅਤੇ ਸਨਮਾਨ ਦੀ ਗੱਲ ਹੈ | ਮੈਂ ਹਮੇਸ਼ਾ ਆਪਣੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਸਮਰਪਿਤ ਰਹਾਂਗੀ |

Ad Position 22
No active advertisement
ਪਿਛਲੀ ਖ਼ਬਰ ਲਾਇਨਜ਼ ਕਲੱਬ (ਵਿਸ਼ਾਲ) ਅਧਿਆਪਕ ਦਿਵਸ ਮੌਕੇ ਤਿੰਨ ਅਧਿਆਪਕਾਂ ਨੂੰ ਕਰੇਗਾ ਸਨਮਾਨਿਤ-ਕਟਾਰੀਆ <br/> ਅਗਲੀ ਖ਼ਬਰ ਹੜ੍ਹ ਪ੍ਰਭਾਵਿਤ ਮਰੀਜ਼ਾਂ ਨੂੰ ਪਹਿਲ ਦੇ ਆਧਾਰ 'ਤੇ ਦਿੱਤੀਆਂ ਜਾਣ ਸਿਹਤ ਸੇਵਾਵਾਂ : ਡਾ. ਰਾਜ ਕੁਮਾਰ <br/>
Ad Position 24