08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਲਾਇਨਜ਼ ਕਲੱਬ (ਵਿਸ਼ਾਲ) ਅਧਿਆਪਕ ਦਿਵਸ ਮੌਕੇ ਤਿੰਨ ਅਧਿਆਪਕਾਂ ਨੂੰ ਕਰੇਗਾ ਸਨਮਾਨਿਤ-ਕਟਾਰੀਆ <br/>

Ad Position 21
No active advertisement
ਲਾਈਨਜ਼ ਕਲੱਬ ਵਿਸ਼ਾਲ ਵਲੋਂ ਸਨਮਾਨਿਤ ਕੀਤੇ ਜਾਣ ਵਾਲੇ ਅਧਿਆਪਕਾਂ ਦੀਆਂ ਤਸਵੀਰਾਂ | <br/> 05-09-2025
ਫ਼ਾਜ਼ਿਲਕਾ, 4 ਸਤੰਬਰ (ਅਮਰਜੀਤ ਸ਼ਰਮਾ)- ਸਮਾਜਸੇਵੀ ਸੰਸਥਾ ਲਾਇਨਜ਼ ਕਲੱਬ ਫ਼ਾਜ਼ਿਲਕਾ (ਵਿਸ਼ਾਲ) 6 ਸਤੰਬਰ ਨੂੰ ਪ੍ਰਧਾਨ ਐਡਵੋਕੇਟ ਅਲੋਕ ਕਟਾਰੀਆ ਦੀ ਪ੍ਰਧਾਨਗੀ ਹੇਠ ਅਧਿਆਪਕ ਦਿਵਸ ਮਨਾਏਗੀ | ਇਸ ਮੌਕੇ ਲਾਇਨਜ਼ ਜ਼ਿਲ੍ਹਾ 321 ਐਫ ਦੇ ਰੀਜਨ ਚੇਅਰਮੈਨ ਸ਼ਾਮ ਲਾਲ ਅਰੋੜਾ ਮੁੱਖ ਮਹਿਮਾਨ ਹੋਣਗੇ, ਜਦਕਿ ਜ਼ੋਨ ਚੇਅਰਮੈਨ ਸੰਜੀਵ ਗਰੋਵਰ ਵਿਸ਼ੇਸ਼ ਰੂਪ 'ਚ ਸ਼ਿਰਕਤ ਕਰਨਗੇ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਐਡਵੋਕੇਟ ਅਲੋਕ ਕਟਾਰੀਆ ਨੇ ਦੱਸਿਆ ਕਿ ਇਸ ਵਾਰ ਵੀ ਕਲੱਬ ਸਿੱਖਿਆ ਦੇ ਖੇਤਰ ਵਿਚ ਸ਼ਾਨਦਾਰ ਸੇਵਾਵਾਂ ਦੇਣ ਵਾਲੇ ਤਿੰਨ ਅਧਿਆਪਕਾਂ ਸ਼੍ਰੀਮਤੀ ਪ੍ਰਵੀਨ ਲਤਾ, ਵਿਕਰਾਂਤ ਸਚਦੇਵਾ ਤੇ ਰਾਜੀਵ ਕੁਕਰੇਜਾ ਨੂੰ ਦੁਸ਼ਾਲਾ ਪਹਿਨਾ ਕੇ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕਰੇਗਾ | ਐਡਵੋਕੇਟ ਕਟਾਰੀਆ ਨੇ ਕਿਹਾ ਕਿ ਇਸ ਤੋਂ ਇਲਾਵਾ ਅਧਿਆਪਕਾਂ ਵਜੋਂ ਸੇਵਾ ਨਿਭਾ ਰਹੇ ਕਲੱਬ ਮੈਂਬਰਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾਵੇਗਾ | ਪ੍ਰਧਾਨ ਕਟਾਰੀਆ ਨੇ ਕਿਹਾ ਕਿ ਇਸ ਤੋਂ ਪਹਿਲਾਂ 5 ਸਤੰਬਰ ਸ਼ੱੁਕਰਵਾਰ ਨੂੰ ਅਧਿਆਪਕ ਦਿਵਸ 'ਤੇ ਸਾਰੇ ਕਲੱਬ ਮੈਂਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਸਵੇਰੇ 10 ਵਜੇ ਇਕੱਠੇ ਹੋਣਗੇ ਤੇ ਕਲੱਬ ਦੁਆਰਾ ਸਥਾਪਿਤ ਕੀਤੀ ਗਈ ਸਰਵਪੱਲੀ ਡਾ. ਰਾਧਾਕਿ੍ਸ਼ਨਨ ਦੀ ਮੂਰਤੀ 'ਤੇ ਫ਼ੁਲ ਮਲਾਵਾਂ ਪਹਿਨਾ ਕੇ ਸ਼ਰਧਾਂਜਲੀ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦੇ ਚੇਅਰਮੈਨ ਪਿ੍ੰਸੀਪਲ ਪਾਲ ਚੰਦ ਵਰਮਾ ਅਤੇ ਸਹਿ-ਚੇਅਰਮੈਨ ਕੁਲਦੀਪ ਗਰੋਵਰ ਹੋਣਗੇ |

Ad Position 22
No active advertisement
ਪਿਛਲੀ ਖ਼ਬਰ ਬੇਸਹਾਰਾ ਪਸ਼ੂ ਨੂੰ ਬਚਾਉਣ ਦੇ ਚੱਕਰ 'ਚ ਬੱਸ ਦਰੱਖ਼ਤ ਨਾਲ ਟਕਰਾ ਕੇ ਪਲਟੀ <br/> ਅਗਲੀ ਖ਼ਬਰ ਅਧਿਆਪਕ ਦਿਵਸ 'ਤੇ ਵਿਸ਼ੇਸ਼-ਸਾਡਾ ਭਵਿੱਖ ਅਧਿਆਪਕਾਂ ਤੋਂ ਬਿਨਾਂ ਅਧੂਰਾ <br/>
Ad Position 24