08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਸ਼੍ਰੋਮਣੀ ਅਕਾਲੀ ਦਲ ਨੇ ਹਲਕਾ ਬੱਲੂਆਣਾ 'ਚ ਲਗਾਇਆ ਮੁਫ਼ਤ ਮੈਡੀਕਲ ਕੈਂਪ <br/>

Ad Position 21
No active advertisement
ਬੱਲੂਆਣਾ ਹਲਕੇ ਦੇ ਪਿੰਡ ਸੈਯਦਾਂ ਵਾਲੀ ਵਿਖੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਲਗਾਏ ਮੈਡੀਕਲ ਕੈਂਪ ਦੌਰਾਨ ਹਾਜ਼ਰ ਹਲਕਾ ਬੱਲੂਆਣਾ ਦੇ ਸਾਬਕਾ ਵਿਧਾਇਕ ਗੁਰਤੇਜ ਸਿੰਘ ਘੁੜਿਆਣਾ, ਜਥੇਦਾਰ ਕੌਰ ਸਿੰਘ ਬਹਾਵਵਾਲਾ ਅਤੇ ਹੋਰ | ਤਸਵੀਰ : ਤੇਜਿੰਦਰ ਸਿੰਘ ਖ਼ਾਲਸਾ <br/> 05-09-2025
ਅਬੋਹਰ, 4 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਮੁਫ਼ਤ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ ਜਿਸ ਤਹਿਤ ਹਲਕਾ ਬੱਲੂਆਣਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਵੀ ਮੈਡੀਕਲ ਕੈਂਪ ਸ਼ੁਰੂ ਕੀਤੇ ਹਨ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬੱਲੂਆਣਾ ਹਲਕੇ ਦੇ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਗੁਰਤੇਜ ਸਿੰਘ ਘੁੜਿਆਣਾ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਕੌਰ ਸਿੰਘ ਬਹਾਵਵਾਲਾ ਨੇ ਦੱਸਿਆ ਕਿ ਪਿੰਡ ਸੈਯਦਾਂ ਵਾਲੀ, ਢੀਂਗਾ ਵਾਲੀ, ਢਾਣੀ ਨਾਈਆਂ ਵਾਲੀ, ਰੁਕਣਪੁਰਾ ਖੂਈ ਖੇੜਾ ਅਤੇ ਢਾਣੀ ਮਾਂਡਲਾ ਵਿਚ ਮੁਫ਼ਤ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ ਜਿਸ ਦੀ ਸ਼ੁਰੂਆਤ ਪਿੰਡ ਸੈਯਦਾਂ ਵਾਲੀ ਤੋਂ ਕੀਤੀ ਗਈ | ਉਕਤ ਕੈਂਪ ਵਿਚ ਲਗਾਤਾਰ 2 ਦਿਨ ਹੜ੍ਹ ਪ੍ਰਭਾਵਿਤ ਲੋਕਾਂ ਦੇ ਇਲਾਜ ਲਈ ਸ਼੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਅੰਮਿ੍ਤਸਰ ਦੀ ਟੀਮ ਸੇਵਾਵਾਂ ਦੇਵੇਗੀ | ਇਸ ਮੌਕੇ ਅਬੋਹਰ ਮਾਰਕੀਟ ਕਮੇਟੀ ਦੇ ਸਾਬਕਾ ਵਾਈਸ ਚੇਅਰਮੈਨ ਰਾਜਿੰਦਰ ਸਿੰਘ ਬਰਾੜ ਚੰਨਣ ਖੇੜਾ, ਗੁਰਮੀਤ ਸਿੰਘ ਬਿੱਟੂ ਬੱਲੂਆਣਾ, ਜਥੇਦਾਰ ਮੱਖਣ ਸਿੰਘ ਬਹਾਵਵਾਲਾ, ਪਵਨ ਸੈਯਦਾਂ ਵਾਲੀ, ਇੰਦਰਾਜ ਸੈਯਦਾਂ ਵਾਲੀ, ਹਰੀਸ਼ ਚੰਦਰ ਨੰਬਰਦਾਰ, ਰਮਨ ਸੋਖਲ, ਬੌਬੀ ਨੰਬਰਦਾਰ, ਸੰਤ ਰਾਮ ਨੰਬਰਦਾਰ, ਯੂਥ ਆਗੂ ਰਾਮ ਕੁਮਾਰ, ਕਿੱਕਰ ਸਿੰਘ ਮੈਂਬਰ, ਰਾਮ ਕੁਮਾਰ ਮੈਂਬਰ ਤੋਂ ਇਲਾਵਾ ਭਾਰੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰਾਮਗੜ੍ਹ ਵਿਖੇ ਵਿਸ਼ਾਲ ਸੰਤ ਸੰਮੇਲਨ 7 ਨੂੰ -ਸੰਤ ਕਰਨੈਲ ਸਿੰਘ ਅਗਲੀ ਖ਼ਬਰ ਬੇਸਹਾਰਾ ਪਸ਼ੂ ਨੂੰ ਬਚਾਉਣ ਦੇ ਚੱਕਰ 'ਚ ਬੱਸ ਦਰੱਖ਼ਤ ਨਾਲ ਟਕਰਾ ਕੇ ਪਲਟੀ <br/>
Ad Position 24