27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਚੈੱਕ ਬਾਊਾਸ ਦੇ ਮਾਮਲੇ 'ਚ 2 ਸਾਲ ਦੀ ਸਜ਼ਾ

Ad Position 21
No active advertisement
ਅਜੀਤ ਡੈਸਕ 25-09-2025
ਅਬੋਹਰ, 24 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- ਅਬੋਹਰ ਸਬ-ਡਵੀਜ਼ਨ ਦੀ ਅਦਾਲਤ ਵਿਚ ਜੱਜ ਸੁਖਮਨਦੀਪ ਸਿੰਘ ਨੇ ਇਕ ਚੈੱਕ ਬਾਉਂਸ ਦੇ ਮਾਮਲੇ ਵਿਚ ਦੋਸ਼ੀ ਨੂੰ 2 ਸਾਲ ਦੀ ਸਜ਼ਾ ਸੁਣਾਈ ਹੈ | ਮਿਲੀ ਜਾਣਕਾਰੀ ਅਨੁਸਾਰ ਸਥਾਨਕ ਮਾਡਲ ਟਾਊਨ ਵਾਸੀ ਸੁਨੀਲ ਸੇਤੀਆ ਨੇ ਆਪਣੇ ਵਕੀਲ ਸੰਦੀਪ ਬਜਾਜ ਦੇ ਮਾਰਫ਼ਤ 5 ਲੱਖ ਰੁਪਏ ਦਾ ਚੈੱਕ ਬਾਉਂਸ ਦੇ ਦੋਸ਼ ਵਿਚ ਸੰਜੀਵ ਕੁਮਾਰ ਨੂੰ ਕਾਨੂੰਨੀ ਨੋਟਿਸ ਭੇਜਿਆ | ਉਪਰੰਤ ਮਾਮਲਾ ਅਦਾਲਤ ਵਿਚ ਦਾਇਰ ਕੀਤਾ ਗਿਆ | ਦੋਨਾਂ ਧਿਰਾਂ ਵਲ਼ੋਂ ਆਪਣੇ ਪੱਖ ਵਿਚ ਗਵਾਹ ਪੇਸ਼ ਕੀਤੇ ਗਏ, ਉਪਰੰਤ ਵਕੀਲਾਂ ਨੇ ਬਹਿਸ ਕੀਤੀ ਜਿਸ ਤਹਿਤ ਜੱਜ ਸੁਖਮਨਦੀਪ ਸਿੰਘ ਦੀ ਅਦਾਲਤ ਵਲ਼ੋਂ ਸੰਜੀਵ ਕੁਮਾਰ ਨੂੰ ਚੈੱਕ ਬਾਉਂਸ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ 2 ਸਾਲ ਦੀ ਸਜ਼ਾ ਸੁਣਾਈ ਹੈ |
Ad Position 22
No active advertisement
ਪਿਛਲੀ ਖ਼ਬਰ ਹਫ਼ਤਾਵਾਰੀ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਅਗਲੀ ਖ਼ਬਰ ਵਿਧਾਇਕ ਗੋਲਡੀ ਮੁਸਾਫਿਰ ਨੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ
Ad Position 24