ਜਲਾਲਾਬਾਦ, 24 ਸਤੰਬਰ (ਜਤਿੰਦਰ ਪਾਲ ਸਿੰਘ)-ਸਥਾਨਕ ਗਾਂਧੀ ਨਗਰ ਵਿਖੇ ਪਰਸÉਾਰਥ ਸਭਾ ਵਲ਼ੋਂ ਚਲਾਈ ਜਾ ਰਹੀ ਹਫ਼ਤਾਵਾਰੀ ਮੁਫ਼ਤ ਡਿਸਪੈਂਸਰੀ ਵਿਖੇ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ, ਕੈਂਪ ਵਿਚ ਡਾ. ਓਮ ਪ੍ਰਕਾਸ਼ ਨੇ ਮਰੀਜ਼ਾਂ ਦੀ ਜਾਂਚ ਕੀਤੀ ਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ¢ ਸਭਾ ਦੇ ਅਹੁਦੇਦਾਰ ਸੁਰੇਸ਼ ਚੌਹਾਨ ਨੇ ਦੱਸਿਆ ਕਿ ਅੱਜ 69 ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਹਨ | ਸਭਾ ਵਲ਼ੋਂ ਹਫ਼ਤੇ ਵਿਚ ਦੋ ਦਿਨ ਇਹ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾਂਦਾ ਹੈ , ਜਿਸ ਨਾਲ ਸੈਂਕੜੇ ਲੋਕ ਹਰ ਹਫ਼ਤੇ ਲਾਹਾ ਲੈ ਰਹੇ ਹਨ¢ ਇਸ ਮੌਕੇ ਸਰਪ੍ਰਸਤ ਅਨਿਲ ਦੀਪ ਨਾਗਪਾਲ, ਪ੍ਰਧਾਨ ਵਿਜੇ ਬਾਘਲਾ, ਉਪ-ਪ੍ਰਧਾਨ ਗੁਰਚਰਨ ਕਮੀਰਿਆ, ਖ਼ਜ਼ਾਨਚੀ ਬਿੱਲੂ ਬੱਬਰ, ਸੁਰੇਸ਼ ਚੌਹਾਨ, ਮੈਡਮ ਰਮਨ, ਰਮੇਸ਼ ਰਾਠੀ, ਮਾਣਿਕ ਚੌਹਾਨ ਆਦਿ ਹਾਜ਼ਰ ਸਨ |