ਅਬੋਹਰ, 22 ਦਸੰਬਰ (ਸੁਖਜੀਤ ਸਿੰਘ ਬਰਾੜ)-ਹਲਕਾ ਅਬੋਹਰ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਬਿੰਦਰ ਸਿੰਘ ਹੈਰੀ ਸੰਧੂ ਵਲੋਂ ਦਲਮੀਰ ਖੇੜਾ ਬਲਾਕ ਸੰਮਤੀ ਜ਼ੋਨ ਤੋਂ ਜਿੱਤੇ ਸ਼੍ਰੋਮਣੀ ਅਕਾਲੀ ਦਲ ਦੇ ਬਲਾਕ ਸੰਮਤੀ ਮੈਂਬਰ ਜੱਜ ਸਿੰਘ ਦਾ ਲੱਡੂਆਂ ਨਾਲ ਮੰੂਹ ਮਿੱਠਾ ਕਰਵਾ ਕੇ ਵਧਾਈ ਦਿੱਤੀ ਗਈ | ਹਲਕਾ ਇੰਚਾਰਜ ਹੈਰੀ ਸੰਧੂ ਨੇ ਅਕਾਲੀ ਦਲ ਦੇ ਉਮੀਦਵਾਰ ਜੱਜ ਸਿੰਘ ਖਾਰਾ ਦੇ ਜਿੱਤਣ ਤੇ ਪਿੰਡ ਦਲਮੀਰ ਖੇੜਾ ਅਤੇ ਪਿੰਡ ਪੱਟੀ ਬੀਲਾ ਦੇ ਪਿੰਡ ਵਾਸੀਆਂ ਦਾ ਵੀ ਧੰਨਵਾਦ ਕੀਤਾ | ਜੇਤੂ ਉਮੀਦਵਾਰ ਜੱਜ ਸਿੰਘ ਖਾਰਾ ਨੇ ਜਿੱਤ 'ਤੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਿੰਡ ਵਾਸੀਆਂ ਦੀ ਸਮੱਸਿਆ ਦੇ ਹੱਲ ਲਈ ਡਟ ਕੇ ਪਹਿਰਾ ਦੇਣਗੇ | ਇਸ ਮੌਕੇ ਸਾਬਕਾ ਸਰਕਲ ਪ੍ਰਧਾਨ ਜਥੇਦਾਰ ਗੁਰਬੰਤਾ ਸਿੰਘ ਦਲਮੀਰ ਖੇੜਾ, ਸੁਖਜਿੰਦਰ ਸਿੰਘ ਸੰਧੂ, ਹਰਪ੍ਰੀਤ ਸਿੰਘ ਸਿੱਧੂ, ਜਸਵੰਤ ਸਿੰਘ ਜੱਸਾ, ਯੂਥ ਵਿੰਗ ਦੇ ਪ੍ਰਧਾਨ ਸਾਹਿਲ ਛਾਬੜਾ, ਆਦਿ ਹਾਜ਼ਰ ਸਨ |