03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਡੀ. ਏ. ਵੀ. ਪਬਲਿਕ ਸਕੂਲ ਵਲੋਂ ਇੰਟਰ ਕਲਾਸ ਕੁਕਿੰਗ ਮੁਕਾਬਲੇ ਕਰਵਾਏ <br/>

Ad Position 21
No active advertisement
ਡੀ.ਏ.ਵੀ. ਸਕੂਲ ਮਾਨਸਾ ਦੇ ਵਿਦਿਆਰਥੀ ਕੁਕਿੰਗ ਮੁਕਾਬਲੇ ਦੌਰਾਨ ਪਿ੍ੰਸੀਪਲ ਤੇ ਅਧਿਆਪਕਾਂ ਨਾਲ | ਅਜੀਤ ਤਸਵੀਰ <br/> 23-12-2025
ਮਾਨਸਾ, 22 ਦਸੰਬਰ (ਮੋਹਿਤ ਬਾਂਸਲ)-ਸਥਾਨਕ ਐੱਸ.ਡੀ.ਕੇ.ਐਲ. ਡੀ.ਏ.ਵੀ ਪਬਲਿਕ ਸਕੂਲ ਵਿਖੇ 11ਵੀਂ ਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਲਈ 'ਮੌਰਨਿੰਗ ਵੈਲਨੈੱਸ ਫਿਏਸਟਾ, ਬਾਈਟਸ ਐਂਡ ਸਿਪਸ' ਨਾਮ ਦੀ ਇੰਟਰ ਕਲਾਸ ਕੁਕਿੰਗ ਮੁਕਾਬਲੇ ਦਾ ਆਯੋਜਨ ਕੀਤਾ ਗਿਆ | ਇਸ ਮੁਕਾਬਲੇ ਦਾ ਮਕਸਦ ਬੱਚਿਆਂ ਨੂੰ ਪੌਸ਼ਟਿਕ ਭੋਜਨ ਵੱਲ ਪ੍ਰੇਰਿਤ ਕਰਨਾ ਅਤੇ ਉਨ੍ਹਾਂ ਦੀ ਰਚਨਾਤਮਿਕਤਾ ਨੂੰ ਉਭਾਰਨਾ ਸੀ | ਮੁਕਾਬਲੇ 'ਚ ਕੁੱਲ 20 ਟੀਮਾਂ ਨੇ ਭਾਗ ਲਿਆ | ਵਿਦਿਆਰਥੀਆਂ ਨੇ ਸਿਹਤਮੰਦ ਅਤੇ ਸਵਾਦਿਸ਼ਟ ਨਾਸ਼ਤੇ ਦੇ ਵਿਅੰਜਨ ਤਿਆਰ ਕਰ ਕੇ ਬਹੁਤ ਸੋਹਣੀ ਤਰ੍ਹਾਂ ਪੇਸ਼ ਕੀਤੇ | ਮੁਕਾਬਲੇ ਦੀ ਜੱਜਮੈਂਟ ਅਧਿਆਪਕਾ ਸਪਨਾ ਸਿੰਗਲਾ ਅਤੇ ਜੈਸਮੀਨ ਕੌਰ ਵਲੋਂ ਪੌਸ਼ਟਿਕਤਾ, ਰਚਨਾਤਮਿਕਤਾ ਅਤੇ ਪ੍ਰਸਤੁਤੀਕਰਨ ਦੇ ਆਧਾਰ 'ਤੇ ਕੀਤੀ ਗਈ | ਪਿ੍ੰਸੀਪਲ ਵਿਨੋਦ ਰਾਣਾ ਨੇ ਸਾਰੀਆਂ ਸਟਾਲਾਂ ਦਾ ਦੌਰਾ ਕੀਤਾ ਅਤੇ ਬੱਚਿਆਂ ਦੇ ਯਤਨਾਂ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਫੂਡ ਐਂਡ ਨਿਊਟ੍ਰੀਸ਼ਨ ਇੱਕ ਉੱਭਰਦਾ ਹੋਇਆ ਕਰੀਅਰ ਹੈ ਅਤੇ ਇਸ ਖੇਤਰ 'ਚ ਦਿਲਚਸਪੀ ਰੱਖਣ ਵਾਲੇ ਵਿਦਿਆਰਥੀ ਭਵਿੱਖ 'ਚ ਚੰਗੀ ਸਫਲਤਾ ਹਾਸਲ ਕਰ ਸਕਦੇ ਹਨ | ਕਾਰਜਕ੍ਰਮ ਦੇ ਅੰਤ 'ਚ ਜੇਤੂ ਵਿਦਿਆਰਥੀ ਨਿਧੀ ਕੁਮਾਰੀ, ਪਲਕ ਮੀਨਾ, ਦਿਵਿਆਂਸ਼ੂ, ਰੋਹਿਤ ਅਤੇ ਦਿਸ਼ਿਤਾ ਨੂੰ 'ਕਿਊਲਿਨਰੀ ਸਟਾਲਵਰਟ ਅਵਾਰਡ' ਦੇ ਕੇ ਸਨਮਾਨਿਤ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਹੈਰੀ ਸੰਧੂ ਨੇ ਬਲਾਕ ਸੰਮਤੀ ਜੇਤੂ ਉਮੀਦਵਾਰ ਜੱਜ ਸਿੰਘ ਖਾਰਾ ਨੂੰ ੂ ਵਧਾਈ ਦਿੱਤੀ <br/> ਅਗਲੀ ਖ਼ਬਰ ਲੋੜਵੰਦ ਵਿਦਿਆਰਥੀਆਂ ਨੂੰ ਬੂਟ ਤੇ ਕੋਟੀਆਂ ਵੰਡੀਆਂ <br/>
Ad Position 24