ਬੁਢਲਾਡਾ, 22 ਦਸੰਬਰ (ਰਾਹੀ)-ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਅਕਾਲ ਅਕੈਡਮੀ ਚੱਕ ਭਾਈਕੇ ਦੇ ਲੋੜਵੰਦ ਵਿਦਿਆਰਥੀਆਂ ਨੂੰ ਬੂਟ ਤੇ ਕੋਟੀਆਂ ਵੰਡੀਆਂ ਗਈਆਂ | ਸੰਸਥਾ ਦੇ ਆਗੂ ਮਾਸਟਰ ਕੁਲਵੰਤ ਸਿੰਘ ਅਤੇ ਬਲਵੀਰ ਸਿੰਘ ਕੈਂਥ ਨੇ ਦੱਸਿਆ ਕਿ ਸਕੂਲ 'ਚ ਕੁਝ ਲੋੜਵੰਦ ਪਰਿਵਾਰਾਂ ਦੇ ਛੋਟੇ ਬੱਚਿਆਂ ਨੂੰ ਠੰਢ ਤੋਂ ਬਚਾਉਣ ਲਈ ਬੂਟ, ਜੁਰਾਬਾਂ ਅਤੇ ਕੋਟੀਆਂ ਵੰਡੀਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਸੰਸਥਾ ਵਲੋਂ ਸਥਾਨਕ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੁਢਲਾਡਾ ਦੇ 7 ਲੋੜਵੰਦ ਬੱਚਿਆਂ ਦੀ ਲਗਪਗ 13 ਹਜ਼ਾਰ ਰੁਪਏ ਬੋਰਡ ਪ੍ਰੀਖਿਆ ਫ਼ੀਸ ਭਰੀ ਗਈ ਅਤੇ ਇਸੇ ਮਹੀਨੇ ਵੱਖ-ਵੱਖ ਕਾਲਜਾਂ 'ਚ ਉੱਚ ਵਿੱਦਿਆ ਪ੍ਰਾਪਤ ਕਰ ਰਹੇ ਬੱਚਿਆਂ ਦੀ ਲਗਪਗ ਲੱਖ ਰੁਪਏ ਫ਼ੀਸ ਭਰੀ ਜਾਵੇਗੀ | ਇਸ ਮੌਕੇ ਨੱਥਾ ਸਿੰਘ, ਮਹਿੰਦਰਪਾਲ ਸਿੰਘ ਅਤੇ ਸਕੂਲ ਸਟਾਫ਼ ਹਾਜ਼ਰ ਸੀ |