ਜ਼ੀਰਾ, 30 ਦਸੰਬਰ(ਪ੍ਰਤਾਪ ਸਿੰਘ ਹੀਰਾ)-ਜ਼ੀਰਾ ਦੀ ਸੀਨੀਅਰ ਸਿਟੀਜ਼ਨ ਕੌਂਸਲ ਅਤੇ ਟਰੈਫ਼ਿਕ ਪੁਲਿਸ ਜ਼ੀਰਾ ਵਲੋਂ ਧੁੰਦ ਦੇ ਮੌਸਮ ਨੂੰ ਮੁੱਖ ਰੱਖਦਿਆਂ ਹੋਇਆਂ ਘੰਟਾ ਘਰ ਚੌਂਕ ਵਿਚ 500 ਦੇ ਕਰੀਬ ਵੱਖ-ਵੱਖ ਵਾਹਨਾਂ 'ਤੇ ਰਿਫ਼ਲੈਕਟਰ ਲਗਾਏ ਗਏ | ਇਸ ਮੌਕੇ ਟਰੈਫ਼ਿਕ ਇੰਚਾਰਜ ਏ.ਐਸ.ਆਈ ਸਵਰਨ ਸਿੰਘ ਅਤੇ ਉਹਨਾਂ ਦੀ ਟੀਮ ਵਲੋਂ ਵਾਹਨ ਚਾਲਕਾਂ ਨੂੰ ਧੁੰਦ ਵਿਚ ਗ਼ਲਤ ਸਾਈਡ 'ਤੇ ਨਾ ਚੱਲਣ, ਓਵਰਟੇਕ ਨਾ ਕਰਨ ਧੁੰਦ ਵਿਚ ਲਾਈਟਾਂ ਨੂੰ ਜਗਾ ਕੇ ਰੱਖਣ ਅਤੇ ਡਰਾਈਵਿੰਗ ਕਰਦੇ ਸਮੇਂ ਸਾਥੀ ਨਾਲ ਗੱਲਾਂ ਨਾ ਕਰਨ ਦੀ ਹਦਾਇਤ ਕੀਤੀ ਗਈ | ਇਸ ਮੌਕੇ ਗੱਲਬਾਤ ਕਰਦਿਆਂ ਸੰਸਥਾ ਦੇ ਪ੍ਰਧਾਨ ਅਸ਼ੋਕ ਕੁਮਾਰ ਪਲਤਾ ਅਤੇ ਲੈਕਚਰਾਰ ਨਰਿੰਦਰ ਸਿੰਘ ਨੇ ਦੱਸਿਆ ਕਿ ਧੁੰਦ ਦੇ ਮੌਸਮ ਦੌਰਾਨ ਹਫ਼ਤੇ ਵਿਚ ਇਕ ਦੋ ਦਿਨ ਵੱਖ-ਵੱਖ ਥਾਵਾਂ 'ਤੇ ਜਾ ਕੇ ਵਾਹਨਾਂ 'ਤੇ ਰਿਫ਼ਲੈਕਟਰ ਲਗਾਏ ਜਾਂਦੇ ਹਨ ਤਾਂ ਜੋ ਹਾਦਸਿਆਂ ਤੋਂ ਬਚਾਅ ਹੋ ਸਕੇ | ਇਸ ਮੌਕੇ ਉਹਨਾਂ ਦੇ ਨਾਲ ਜਰਨੈਲ ਸਿੰਘ ਭੁੱਲਰ ਪ੍ਰਧਾਨ ਪ੍ਰਕਿਰਤੀ ਕਲੱਬ, ਬਲਵੀਰ ਸਿੰਘ ਖ਼ਾਲਸਾ, ਨਛੱਤਰ ਸਿੰਘ ਠੇਕੇਦਾਰ, ਏ.ਐਸ.ਆਈ ਹਰਪਿੰਦਰਜੀਤ ਸਿੰਘ , ਏ.ਐਸ.ਆਈ ਗੁਰਭੇਜ ਸਿੰਘ, ਏ.ਐਸ.ਆਈ ਸੁਖਜਿੰਦਰ ਸਿੰਘ, ਕਾਂਸਟੇਬਲ ਸਨਰੀਤ ਪਾਲ ਸਿੰਘ ,ਮਾਸਟਰ ਜੋਗਿੰਦਰ ਸਿੰਘ ਝੱਤਰਾ, ਦਲਜੀਤ ਸਿੰਘ ਬੰਬੇ ਵਾਲੇ, ਜਗਦੇਵ ਸ਼ਰਮਾ, ਰਜਿੰਦਰ ਕੁਮਾਰ ਕੱਕੜ ,ਪਰਮਜੀਤ ਸਿੰਘ ਕਰੀਰ ,ਸੁਖਦੇਵ ਬਿੱਟੂ ਵਿੱਜ ਪ੍ਰਧਾਨ ਭਾਰਤ ਵਿਕਾਸ ਪਰਿਸ਼ਦ , ਗੁਰਬਖ਼ਸ਼ ਸਿੰਘ ਵਿੱਜ,ਐਨ ਕੇ ਨਾਰੰਗ ਆਦਿ ਮੈਂਬਰ ਹਾਜ਼ਰ ਸਨ |