28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਰੈਸਕਿਊੁ, ਰਾਹਤ ਤੇ ਪੁਨਰ ਵਸੇਬਾ ਕਾਰਜ ਨਿਰੰਤਰ ਜਾਰੀ-ਬਾਬਾ ਜਗਜੀਤ ਸਿੰਘ <br/>

Ad Position 21
No active advertisement
ਅਜੀਤ ਡੈਸਕ 03-09-2025

ਅੰਮਿ੍ਤਸਰ, 2 ਸਤੰਬਰ (ਜਸਵੰਤ ਸਿੰਘ ਜੱਸ)-ਸਿੱਖਿਆ ਤੇ ਸੇਵਾ ਦੇ ਖੇਤਰ ਵਿਚ ਉੱਦਮਸ਼ੀਲ ਅਕਾਲ ਅਕੈਡਮੀ ਕਲਗੀਧਰ ਟਰੱਸਟ ਗੁਰਦੁਆਰਾ ਬੜੂ ਸਾਹਿਬ (ਹਿਮਾਚਲ ਪ੍ਰਦੇਸ਼) ਵਲੋਂ ਪੰਜਾਬ ਵਿਚ ਹੜ੍ਹਾਂ ਦੀ ਕੁਦਰਤੀ ਆਫਤ ਨਾਲ ਨਜਿੱਠਣ ਲਈ 26 ਅਗਸਤ ਤੋਂ ਅਕਾਲ ਸੇਵਾ ਟੀਮਾਂ ਦੇ 250 ਵਲੰਟੀਅਰ ਨਿਰੰਤਰ ਕਾਰਜਸ਼ੀਲ ਹਨ ਤੇ ਹੁਣ ਤੱਕ ਪੰਜਾਬ ਦੇ ਹੜ੍ਹ ਪ੍ਰਭਾਵਿਤ 6 ਜ਼ਿਲਿ੍ਹਆਂ ਦੇ 5 ਹਜ਼ਾਰ ਲੋਕਾਂ ਤੇ 50 ਛੋਟੇ ਪਸ਼ੂਆਂ ਨੂੰ ਬੇੜੀਆਂ ਤੇ ਹੋਰ ਸਾਧਨਾਂ ਰਾਹੀਂ ਰੈਸਕਿਊੁ ਕਰਕੇ ਸੁਰੱਖਿਅਤ ਥਾਵਾਂ 'ਤੇ ਲਿਆਂਦਾ ਗਿਆ ਹੈ | ਇਸ ਗੱਲ ਦਾ ਪ੍ਰਗਟਾਵਾ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਉੱਪ-ਪ੍ਰਧਾਨ ਬਾਬਾ ਜਗਜੀਤ ਸਿੰਘ ਨੇ ਅੱਜ ਇਥੇ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਦੱਸਿਆ ਕਿ ਸੰਗਤਾਂ, ਸਥਾਨਕ ਪ੍ਰਸ਼ਾਸਨ, ਐੱਨ. ਡੀ. ਆਰ. ਐੱਫ. ਅਤੇ ਸੈਨਾ ਦੇ ਸਹਿਯੋਗ ਨਾਲ ਹੜ੍ਹਾਂ ਤੋਂ ਪ੍ਰਭਾਵਿਤ ਇਲਾਕਿਆਂ ਤੇ ਲੋਕਾਂ ਦੀ ਸਹਾਇਤਾ ਲਈ ਰੈਸਕਿਊ, ਰਾਹਤ ਤੇ ਪੁਨਰ ਵਸੇਬਾ ਕਾਰਜ ਜਾਰੀ ਹਨ | ਉਨ੍ਹਾਂ ਕਿਹਾ ਕਿ ਗੁਰਦਾਸਪੁਰ, ਪਠਾਨਕੋਟ, ਅੰਮਿ੍ਤਸਰ, ਤਰਨਤਾਰਨ, ਫਾਜ਼ਿਲਕਾ ਅਤੇ ਫਿਰੋਜਪੁਰ ਜ਼ਿਲਿ੍ਹਆਂ ਦੇ ਕਈ ਪਿੰਡਾਂ 'ਚ ਹੜ੍ਹਾਂ ਦੀ ਸਥਿਤੀ ਬੜਾ ਭਿਆਨਕ ਰੂਪ ਧਾਰ ਗਈ ਹੈ | ਇਨ੍ਹਾਂ ਪਿੰਡਾਂ ਵਿਚ ਹੜ੍ਹ ਪੀੜਤਾਂ ਨੂੰ ਘਰੋਂ-ਘਰੀ ਲੰਗਰ, ਦੁੱਧ, ਪਾਣੀ, ਰਾਹਤ ਕਿੱਟਾਂ, ਪਸ਼ੂਆਂ ਲਈ ਚਾਰਾ ਆਦਿ ਬੇੜੀਆਂ ਰਾਹੀਂ ਵੰਡਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਰੈਸਕਿਊ ਤੋਂ ਬਾਅਦ ਦੂਜੇ ਪੜਾਅ 'ਤੇ ਵੱਖ-ਵੱਖ ਜ਼ਿਲਿ੍ਹਆਂ ਵਿਚ ਸਥਿਤ ਅਕਾਲ ਅਕੈਡਮੀਆਂ ਵਿਖੇ 'ਹੜ੍ਹ ਪੀੜਤ ਰਾਹਤ ਕੈਂਪ' ਬਣਾਏ ਗਏ ਹਨ | ਉਨ੍ਹਾਂ ਕਿਹਾ ਕਿ ਤੀਜਾ ਪੜਾਅ ਹੜ੍ਹਾਂ ਦਾ ਪਾਣੀ ਘਟਣ ਬਾਅਦ ਪੁਨਰ ਵਸੇਬੇ ਦਾ ਹੈ, ਜਿਸ ਦੌਰਾਨ ਹੜ੍ਹਾਂ ਕਾਰਨ ਨੁਕਸਾਨੇ ਗਏ ਘਰਾਂ, ਬਿਜਲੀ ਉਪਕਰਨਾਂ ਤੇ ਸੈਨੇਟਰੀ ਆਦਿ ਦੀ ਮੁਫ਼ਤ ਮੁਰੰਮਤ, ਤੇ ਟੀਨਾਂ ਦੇ ਆਰਜ਼ੀ ਘਰ, ਮੱਛਰਦਾਨੀਆਂ, ਮੰਜੇ, ਗੱਦੇ, ਬੱਚਿਆਂ ਲਈ ਸਕੂਲ ਵਰਦੀਆਂ, ਕਿਤਾਬਾਂ ਤੇ ਦਵਾਈਆਂ ਆਦਿ ਪ੍ਰਦਾਨ ਕੀਤੀਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਟਰੱਸਟ ਵਲੋਂ ਇਹ ਰਾਹਤ ਤੇ ਪੁਨਰ ਵਸੇਬਾ ਕਾਰਜ ਤਿੰਨ ਮਹੀਨੇ ਜਾਰੀ ਰਹਿਣਗੇ ਤੇ ਕੋਈ ਵੀ ਹੜ੍ਹ ਪ੍ਰਭਾਵਿਤ ਵਿਅਕਤੀ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲਈ ਉਨ੍ਹਾਂ ਦੀ ਸੰਸਥਾ ਨਾਲ ਸੰਪਰਕ ਕਰ ਸਕਦਾ ਹੈ | ਇਸ ਮੌਕੇ ਟਰੱਸਟੀ ਭੁਪਿੰਦਰ ਸਿੰਘ ਅਤੇ ਹਰਮੀਤ ਸਿੰਘ ਤੇ ਚਰਨਜੀਤ ਸਿੰਘ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਾਣੀ ਦਾ ਪੱਧਰ ਘਟਣ ਤੋਂ ਬਾਅਦ ਰਾਵੀ ਦਰਿਆ ਤੋਂ ਪਾਰ ਦੇ ਹਾਲਾਤ <br/> ਅਗਲੀ ਖ਼ਬਰ ਹੈਰੋਇਨ ਸਮੇਤ ਇਕ ਕਾਬੂ
Ad Position 24