28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਪਾਣੀ ਦਾ ਪੱਧਰ ਘਟਣ ਤੋਂ ਬਾਅਦ ਰਾਵੀ ਦਰਿਆ ਤੋਂ ਪਾਰ ਦੇ ਹਾਲਾਤ <br/>

Ad Position 21
No active advertisement
ਹੜ੍ਹ੍ਹ ਦੇ ਪਾਣੀ ਦਾ ਪੱਧਰ ਘਟਣ ਤੋਂ ਬਾਅਦ ਰਾਵੀ ਦਰਿਆ ਤੋਂ ਪਾਰ ਆਪਣੀਆਂ ਫ਼ਸਲਾਂ ਵੇਖ ਕੇ ਬੇੜੀ ਰਾਹੀਂ ਬਾਹਰ ਆਉਂਦੇ ਹੋਏ ਕਿਸਾਨ ਅਤੇ 'ਅਜੀਤ' ਪ੍ਰਤੀਨਿਧ ਨਾਲ ਗੱਲਬਾਤ ਕਰਦਾ ਹੋਇਆ ਕਿਸਾਨ ਹੰਸਾ ਸਿੰਘ | ਤਸਵੀਰਾਂ : ਗੁਰਪ੍ਰੀਤ ਸਿੰਘ ਢਿੱਲੋਂ<br/> 03-09-2025

ਅਜਨਾਲਾ, 2 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸਰਹੱਦੀ ਵਿਧਾਨ ਸਭਾ ਹਲਕਾ ਅਜਨਾਲਾ 'ਚ ਵਗਦੇ ਰਾਵੀ ਦਰਿਆ ਵਿਚ ਅਚਾਨਕ ਪਾਣੀ ਦਾ ਪੱਧਰ ਵਧਣ ਕਰਕੇ 28 ਅਗਸਤ ਨੂੰ ਆਏ ਹੜ੍ਹ੍ਹ੍ਹਾਂ ਕਾਰਨ ਕਿਸਾਨਾਂ ਦੀ ਬਰਬਾਦੀ ਦਾ ਮੰਜਰ ਦੇਖਿਆ ਨਹੀਂ ਜਾ ਰਿਹਾ | ਇਸ ਸੰਬੰਧੀ 'ਅਜੀਤ' ਦੀ ਟੀਮ ਵਲੋਂ ਅੱਜ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਘਟਣ ਤੋਂ ਬਾਅਦ ਪਾਰ ਦੇ ਹਾਲਾਤ ਦਾ ਜਾਇਜ਼ਾ ਲਿਆ ਗਿਆ | ਜਿਸ ਦੌਰਾਨ ਹੜ੍ਹ੍ਹ ਆਉਣ ਤੋਂ ਬਾਅਦ ਪਹਿਲੀ ਵਾਰ ਰਾਵੀ ਦਰਿਆ ਤੋਂ ਕਿਸ਼ਤੀ ਰਾਹੀਂ ਪਾਰ ਗਏ ਕਿਸਾਨਾਂ ਹੰਸਾ ਸਿੰਘ ਤੇ ਹੋਰਨਾਂ ਨੇ ਆਪਣਾ ਦਿਲ ਚੀਰਵਾਂ ਦੁਖੜਾ ਸੁਣਾਉਂਦਿਆਂ ਦੱਸਿਆ ਕਿ ਕੋਈ ਫ਼ਸਲ ਨਹੀਂ ਰਹਿ ਗਈ, ਕੁਝ ਨਹੀਂ ਬਚਿਆ, ਸਭ ਕੁਝ ਖਤਮ ਹੋ ਗਿਆ ਹੈ | ਬਹੁਤ ਹੀ ਬੁਰੇ ਹਾਲਾਤ ਨੇ ਫ਼ਸਲਾਂ ਤੇ ਦੋ ਫੁੱਟ ਤੋਂ ਵੱਧ ਗਾਰ ਚੜ ਗਈ ਹੈ | ਕਿਸਾਨਾਂ ਨੇ ਦੱਸਿਆ ਕਿ ਦਰਿਆ 'ਚ ਬੇੜੀ ਪਾ ਕੇ ਬੜੀ ਮੁਸ਼ਕਿਲ ਨਾਲ ਦਰਿਆ ਦੇ ਪਾਰ ਗੇੜਾ ਮਾਰਨ ਗਏ ਸੀ ਕਿ ਵੇਖ ਕੇ ਆਈਏ ਸ਼ਾਇਦ ਕੁਝ ਬਚਾਅ ਹੋ ਗਿਆ ਹੋਵੇ, ਪਰ ਸਭ ਕੁਝ ਤਬਾਹ ਹੋਇਆ ਵੇਖ ਕੇ ਜੀ ਕਰਦਾ ਕਿ ਘਰ ਵੀ ਨਾ ਜਾਈਏ, ਇੱਥੇ ਹੀ ਮਰ ਜਾਈਏ | ਕਿਸਾਨਾਂ ਨੇ ਦੱਸਿਆ ਕਿ ਦਰਿਆ ਰਾਵੀ ਤੋਂ ਪਾਰ ਜਿਆਦਾਤਰ ਫਸਲ ਝੋਨਾ, ਮੱਕੀ ਅਤੇ ਕੁਝ ਜ਼ਮੀਨ ਵਿਚ ਕਮਾਦ ਵੀ ਲੱਗਾ ਹੋਇਆ ਸੀ ਜੋ ਕਿ ਹੜ੍ਹ੍ਹ੍ਹ ਦੇ ਪਾਣੀ ਨੇ ਪੂਰੀ ਤਰ੍ਹਾਂ ਬਰਬਾਦ ਕਰਕੇ ਰੱਖ ਦਿੱਤਾ ਹੈ | ਉਕਤ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਬੇਦੀ ਛੰਨਾ ਅਤੇ ਲਾਗਲੇ ਪਿੰਡਾਂ ਦੇ ਕਿਸਾਨਾਂ ਦੇ ਕਰੀਬ 10 ਤੋਂ ਵੱਧ ਟਰੈਕਟਰ ਖੜੇ ਕੀਤੇ ਗਏ ਸਨ | ਉਨ੍ਹਾਂ ਨੇ ਦੱਸਿਆ ਕਿ ਜਿਨ੍ਹਾਂ ਵਿਚੋਂ ਸਿਰਫ ਦੋ ਹੀ ਟਰੈਕਟਰ ਹੀ ਬਚੇ ਹਨ ਅਤੇ ਬਾਕੀ ਸਭ ਹੜ੍ਹ੍ਹਦੇ ਪਾਣੀ ਵਿਚ ਰੁੜ ਗਏ ਹਨ | ਇਸ ਤੋਂ ਇਲਾਵਾ ਕਿਸਾਨਾਂ ਦੀਆਂ ਬੰਬੀਆਂ, ਸੋਲਰ ਸਿਸਟਮ ਵੀ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ ਅਤੇ ਕੁਛ ਵੀ ਦਿਖਾਈ ਨਹੀਂ ਦੇ ਰਿਹਾ | ਕਿਸਾਨਾਂ ਨੇ ਇਹ ਵੀ ਦੱਸਿਆ ਕਿ 1988 ਵਿਚ ਆਏ ਹੜ੍ਹ੍ਹ੍ਹਾਂ ਕਾਰਨ ਇੰਨੇ ਡਰਾਉਣੇ ਹਾਲਾਤ ਨਹੀਂ ਬਣੇ ਸਨ ਤੇ ਇੰਨਾਂ ਨੁਕਸਾਨ ਵੀ ਨਹੀਂ ਹੋਇਆ ਸੀ | ਕਈਆਂ ਦੇ ਡੰਗਰ ਵੀ ਰੁੜ ਗਏ ਹਨ | ਉਕਤ ਪੀੜਤ ਕਿਸਾਨਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਹੜ੍ਹ੍ਹਾਂ ਕਾਰਨ ਉਨ੍ਹਾਂ ਦੇ ਹੋਏ ਜਾਨੀ ਮਾਲੀ ਨੁਕਸਾਨ ਦਾ ਮੁਆਵਜ਼ਾ ਦੇ ਕੇ ਉਨ੍ਹਾਂ ਦੀ ਭਰਪਾਈ ਕੀਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਹਲਕਾ ਵਿਧਾਇਕ ਧਾਲੀਵਾਲ ਨੇ ਕੇਂਦਰ ਸਰਕਾਰ ਤੋਂ ਅਜਨਾਲਾ ਹਲਕੇ ਲਈ ਦੋ ਹਜ਼ਾਰ ਕਰੋੜ ਰੁਪਏ ਦਾ ਪੈਕੇਜ ਮੰਗਿਆ <br/> ਅਗਲੀ ਖ਼ਬਰ ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਰੈਸਕਿਊੁ, ਰਾਹਤ ਤੇ ਪੁਨਰ ਵਸੇਬਾ ਕਾਰਜ ਨਿਰੰ...
Ad Position 24