28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਬਾਰਡਰ ਜ਼ੋਨ ਦੇ 80 ਤੋਂ ਵਧੇਰੇ ਪਿੰਡਾਂ ਦੀ ਬਿਜਲੀ ਸਪਲਾਈ ਠੱਪ <br/>

Ad Position 21
No active advertisement
ਅਜੀਤ ਡੈਸਕ 03-09-2025

ਅੰਮਿ੍ਤਸਰ, 2 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਪਾਵਰਕਾਮ ਦੇ ਬਾਰਡਰ ਜ਼ੋਨ ਅਧੀਨ ਪੈਂਦੇ 66 ਕੇ. ਵੀ. ਦੇ 2 ਸਬ ਸਟੇਸ਼ਨ ਬਿਜਲੀ ਘਰ ਅਜੇ ਵੀ ਹੜ੍ਹਾਂ ਦੀ ਮਾਰ ਹੇਠ ਹਨ, ਜਿਸ ਦੇ ਚਲਦਿਆਂ 80 ਤੋਂ ਵਧੇਰੇ ਪਿੰਡਾਂ 'ਚ ਬਿਜਲੀ ਸਪਲਾਈ ਬਿਲਕੁੱਲ ਠੱਪ ਪਈ ਹੈ | ਇਨ੍ਹਾਂ 2 ਸਬ ਸਟੇਸ਼ਨਾਂ 'ਚ ਗੱਗੋਮਾਹਲ, ਰਮਦਾਸ ਸ਼ਾਮਿਲ ਹਨ ਜਦਕਿ ਗੁਰਦਾਸਪੁਰ ਨਾਲ ਸੰਬੰਧਿਤ ਸਬ ਸਟੇਸ਼ਨ ਸ਼ਹਿਜਾਦਾ ਕਲਾਂ ਅੱਜ ਬਾਅਦ ਦੁਪਹਿਰ ਪਾਵਰਕਾਮ ਵਲੋਂ ਚਾਲੂ ਕਰ ਦਿੱਤਾ ਗਿਆ ਜਿਸ ਨਾਲ ਸੰਬੰਧਿਤ 20 ਤੋਂ ਵਧੇਰੇ ਪਿੰਡਾਂ ਦੀ ਬਿਜਲੀ ਸਪਲਾਈ ਬਹਾਲ ਹੋ ਗਈ ਹੈ | ਇਸ ਤੋਂ ਪਹਿਲਾ ਪਾਣੀ ਦੀ ਮਾਰ ਹੇਠ ਆਏ ਗਹਿਰੀ, ਬਾਮਣੀ ਅਤੇ ਡੇਰਾ ਬਾਬਾ ਨਾਨਕ ਦੇ 66 ਕੇ.ਵੀ. ਸਬ ਸਟੇਸ਼ਨ ਵੀ ਬੰਦ ਹੋ ਗਏ ਸਨ, ਜਿਨ੍ਹਾਂ ਨੂੰ ਇਸ ਸਮੇਂ ਮੁੜ ਚਾਲੂ ਕਰ ਦਿੱਤਾ ਗਿਆ ਹੈ |
ਇਸ ਸੰਬੰਧੀ ਬਾਰਡਰ ਜ਼ੋਨ ਦੇ ਚੀਫ ਇੰਜ: ਦੇਸ ਰਾਜ ਬਾਂਗੜ ਨੇ ਦੱਸਿਆ ਕਿ ਹੜ੍ਹਾਂ ਕਰਕੇ ਬਾਰਡਰ ਜ਼ੋਨ ਦੇ ਕੁੱਲ 6 ਸਬ ਸਟੇਸ਼ਨ 66 ਕੇ. ਵੀ. ਬੰਦ ਹੋ ਗਏ ਸਨ ਜਿਨ੍ਹਾਂ 'ਚ ਗਹਿਰੀ, ਬਾਮਣੀ, ਡੇਰਾ ਬਾਬਾ ਨਾਨਕ, ਸ਼ਹਿਜਾਦਾ ਕਲਾਂ, ਰਮਦਾਸ ਅਤੇ ਗੱਗੋਮਾਹਲ ਸਨ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਹੋਰ ਸਬ ਸਟੇਸ਼ਨਾਂ ਤੱਕ ਵੀ ਪਾਣੀ ਪਹੁੰਚ ਗਿਆ ਸੀ ਪਰ ਮੁਲਾਜਮਾਂ ਅਤੇ ਇਲਾਕਾਵਾਸੀਆਂ ਦੇ ਸਹਿਯੋਗ ਨਾਲ ਉਨ੍ਹਾਂ ਨੂੰ ਬਚਾਉਣ 'ਚ ਕਾਮਯਾਬ ਹੋ ਗਏ ਪਰ ਪਾਣੀ ਦੀ ਰਫਤਾਰ ਤੇਜ ਹੋਣ ਕਰਕੇ ਉਕਤ ਸਬ ਸਟੇਸ਼ਨਾਂ 'ਚ ਪਾਣੀ ਭਰ ਗਿਆ ਸੀ | ਉਨ੍ਹਾਂ ਦੱਸਿਆ ਕਿ ਹੁਣ ਤੱਕ ਗਹਿਰੀ, ਬਾਮਣੀ, ਡੇਰਾ ਬਾਬਾ ਨਾਨਕ, ਸ਼ਹਿਜਾਦਾ ਕਲਾਂ ਨੂੰ ਮੁੜ ਚਾਲੂ ਕਰਕੇ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ ਹੈ ਪਰ ਕਈ ਪਿੰਡਾਂ 'ਚ ਪਾਣੀ ਭਰਿਆ ਹੋਣ ਕਰਕੇ ਉਨ੍ਹਾਂ ਪਿੰਡਾਂ ਦੀ ਬਿਜਲੀ ਅਜੇ ਬੰਦ ਹੈ |ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਅੰਮਿ੍ਤਸਰ ਦੇ ਰਮਦਾਸ ਸਬ ਸਟੇਸ਼ਨ ਨੂੰ ਕੱਲ ਤੱਕ ਮੁੜ ਚਾਲੂ ਕਰ ਦਿੱਤਾ ਜਾਵੇਗਾ ਜਿਥੇ ਪਾਵਰਕਾਮ ਦੀਆਂ ਟੀਮਾਂ ਸਰਗਰਮੀ ਨਾਲ ਕੰਮ ਕਰ ਰਹੀਆਂ ਹਨ ਜਦਕਿ ਗੱਗੋਮਾਹਲ ਬਿਜਲੀ ਘਰ 'ਚ ਅਜੇ ਪਾਣੀ ਬਹੁਤ ਜਿਆਦਾ ਹੈ, ਜਿਸ ਨੂੰ ਸ਼ੁਰੂ ਕਰਨ ਲਈ ਸਮਾਂ ਲੱਗ ਸਕਦਾ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਪਾਣੀ ਆਉਣ ਕਰਕੇ ਅਜਨਾਲਾ ਬਿਜਲੀ ਘਰ ਨਾਲ ਸੰਬੰਧਿਤ ਕਈ ਪਿੰਡਾਂ ਦੀ ਬਿਜਲੀ ਸਪਲਾਈ ਫਿਲਹਾਲ ਬੰਦ ਕੀਤੀ ਗਈ | ਇੰਜ: ਬਾਂਗੜ ਨੇ ਦੱਸਿਆ ਕਿ ਅੱਜ ਮੋਹਲੇਕੇ ਬਿਜਲੀ ਘਰ ਤੱਕ ਵੀ ਪਾਣੀ ਪਹੁੰਚ ਗਿਆ ਸੀ ਪਰ ਮੁਲਾਜਮਾਂ ਨੇ ਪਿੰਡ ਵਾਸੀਆਂ ਅਤੇ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਇਸ ਨੂੰ ਬਚਾ ਲਿਆ | ਇੰਜ: ਬਾਂਗੜ ਨੇ ਦੱਸਿਆ ਕਿ ਬਾਰਡਰ ਜ਼ੋਨ ਦੇ ਕੁੱਲ 80 ਤੋਂ ਵਧੇਰੇ ਪਿੰਡਾਂ 'ਚ ਅਜੇ ਬਿਜਲੀ ਸਪਲਾਈ ਬੰਦ ਹੈ, ਜਿਸ ਨੂੰ ਹਾਲਾਤ ਆਮ ਹੋਣ ਤੱਕ ਸ਼ੁੁਰੂ ਕਰ ਦਿੱਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਫਿਲਹਾਲ ਉਨ੍ਹਾਂ ਦੀ ਪ੍ਰਾਥਮਿਕਤਾ ਘਰੇਲੂ ਬਿਜਲੀ ਸਪਲਾਈ ਨੂੰ ਬਹਾਲ ਕਰਨਾ ਹੈ |

Ad Position 22
No active advertisement
ਪਿਛਲੀ ਖ਼ਬਰ ਹੜ੍ਹ ਦੌਰਾਨ ਜ਼ਰੂਰੀ ਵਸਤੂਆਂ ਦੀ ਕਾਲਾ ਬਾਜ਼ਾਰੀ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ-ਜ਼ਿਲ੍ਹਾ ਮੈਜਿਸਟਰੇਟ... ਅਗਲੀ ਖ਼ਬਰ ਸਿਹਤ ਮੰਤਰੀ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਸਿਹਤ ਸੇਵਾਵਾਂ ਲਈ 23 ਐਂਬੂਲੈਂਸ ਗੱਡੀਆਂ ਸਰਕਾਰੀ ਮੈਡੀਕਲ ਕਾਲਜ ਤੋਂ...
Ad Position 24