28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਹੜ੍ਹ ਦੌਰਾਨ ਜ਼ਰੂਰੀ ਵਸਤੂਆਂ ਦੀ ਕਾਲਾ ਬਾਜ਼ਾਰੀ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ-ਜ਼ਿਲ੍ਹਾ ਮੈਜਿਸਟਰੇਟ <br/>

Ad Position 21
No active advertisement
ਅਜੀਤ ਡੈਸਕ 03-09-2025
ਅੰਮਿ੍ਤਸਰ, 2 ਸਤੰਬਰ (ਰੇਸ਼ਮ ਸਿੰਘ)-ਹੜ੍ਹ ਦੇ ਸੰਕਟ ਦਰਮਿਆਨ ਕੁਝ ਦੁਕਾਨਦਾਰ ਤੇ ਵਪਾਰੀ ਅਤਿ ਜਰੂਰੀ ਵਸਤਾਂ ਜਿਵੇਂ ਕਿ ਖਾਣ ਪੀਣ ਦੀਆਂ ਚੀਜਾਂ, ਪੈਟਰੋਲ, ਡੀਜਲ, ਚਾਰਾ ਅਤੇ ਹੋਰ ਰੋਜਾਨਾਂ ਦੀ ਵਰਤੋਂ ਵਾਲੀਆਂ ਵਸਤਾਂ ਦਾ ਭੰਡਾਰ ਇਕੱਠਾ ਕਰਕੇ ਗੈਰ ਨੈਤਿਕ ਢੰਗ ਨਾਲ ਕੀਮਤਾਂ ਵਿਚ ਵਾਧਾ ਕਰਕੇ ਕਾਲਾਬਾਜ਼ਾਰੀ ਅਤੇ ਸਪਲਾਈ ਦੀ ਕਮੀ ਵੱਲ ਜਾ ਰਹੇ ਹਨ | ਅਜਿਹਾ ਕਰਨ ਨਾਲ ਆਮ ਲੋਕਾਂ ਨੂੰ ਖਾਸ ਕਰਕੇ ਕਮਜੋਰ ਵਰਗਾਂ 'ਤੇ ਗੰਭੀਰ ਪ੍ਰਭਾਵ ਪੈ ਰਿਹਾ ਹੈ | ਇਹ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਆਮ ਜਨਤਾ ਦੇ ਹਿੱਤਾਂ ਦੀ ਰਾਖੀ ਲਈ ਅਤਿ ਜਰੂਰੀ ਵਸਤਾਂ ਦੀ ਸਹੀ ਉਪਲਬੱਧਤਾ ਬਣਾਈ ਰੱਖਣ ਲਈ ਮੈਂ ਸਾਕਸ਼ੀ ਸਾਹਨੀ ਜ਼ਿਲ੍ਹਾ ਮੈਜਿਸਟਰੇਟ ਭਾਰਤੀ ਨਾਗਰਿਕ ਸੁਰੱਖਿਆ ਸਹਿੰਤਾ ਐਕਟ 2023 ਦੀ ਧਾਰਾ 163 ਅਤੇ ਅਤਿ ਅਵਸ਼ਯਕ ਵਸਤੂਆਂ ਐਕਟ 1955 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਆਦੇਸ਼ ਜਾਰੀ ਕਰਦੀ ਹਾਂ ਕਿ ਕੋਈ ਵੀ ਵਿਅਕਤੀ, ਵਪਾਰੀ ਜਾਂ ਸੰਸਥਾ ਖਾਦ, ਅਨਾਜ ਅਤੇ ਹੋਰ ਖਾਣ ਪੀਣ ਦੀਆਂ ਵਸਤਾਂ, ਚਾਰਾ, ਦੁੱਖ ਅਤੇ ਡੇਅਰੀ ਉਤਪਾਦ, ਪੈਟਰੋਲ ਤੇ ਹੋਰ ਈਧਨ ਅਤੇ ਰੋਜਾਨਾਂ ਦੀਆਂ ਜਰੂਰੀ ਵਸਤਾਂ ਦਾ ਭੰਡਾਰ ਨਹੀਂ ਕਰੇਗਾ ਜੇਕਰ ਕੋਈ ਮੈਜਿਸਟਰੇਟ ਦੇ ਜ਼ਾਰੀ ਕੀਤੇ ਹੁਕਮਾਂ ਤਹਿਤ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਹੜ੍ਹ ਪੀੜਤਾਂ ਦੀ ਸੇਵਾ 'ਚ ਲੱਗੀ ਡੀ. ਸੀ. ਸ੍ਰੀਮਤੀ ਸਾਕਸ਼ੀ ਸਾਹਨੀ ਨੇ ਔਰਤ ਵਰਗ ਦਾ ਸਿਰ ਉੱਚਾ ਕੀਤਾ-ਪ੍ਰਭਜੋਤ ਕੌਰ... ਅਗਲੀ ਖ਼ਬਰ ਬਾਰਡਰ ਜ਼ੋਨ ਦੇ 80 ਤੋਂ ਵਧੇਰੇ ਪਿੰਡਾਂ ਦੀ ਬਿਜਲੀ ਸਪਲਾਈ ਠੱਪ <br/>
Ad Position 24