28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਹੜ੍ਹ ਪੀੜਤਾਂ ਦੀ ਸੇਵਾ 'ਚ ਲੱਗੀ ਡੀ. ਸੀ. ਸ੍ਰੀਮਤੀ ਸਾਕਸ਼ੀ ਸਾਹਨੀ ਨੇ ਔਰਤ ਵਰਗ ਦਾ ਸਿਰ ਉੱਚਾ ਕੀਤਾ-ਪ੍ਰਭਜੋਤ ਕੌਰ <br/>

Ad Position 21
No active advertisement
ਅਜੀਤ ਡੈਸਕ 03-09-2025

ਅੰਮਿ੍ਤਸਰ, 2 ਸਤੰਬਰ (ਰੇਸ਼ਮ ਸਿੰਘ)-ਹੜ੍ਹ ਪੀੜਤਾਂ ਦੀ ਮਦਦ ਲਈ ਖੁਦ ਮੈਦਾਨ 'ਚ ਨਿੱਤਰੀ ਅੰਮਿ੍ਤਸਰ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਦਿਨ ਰਾਤ ਇਕ ਕਰਕੇ ਜੋ ਮਦਦ ਪ੍ਰਭਾਵਿਤ ਇਲਾਕਿਆਂ ਲਈ ਕੀਤਾ ਹੈ ਉਸ ਨਾਲ ਸਮੁਚੀ ਔਰਤ ਵਰਗ ਦਾ ਸਿਰ ਉੱਚਾ ਹੋਇਆ ਹੈ ਅਤੇ ਹੜ ਪੀੜਤ ਲੋਕ ਉਸ ਨੂੰ ਆਪਣੀ ਧੀ ਨਹੀਂ ਬਲਕਿ ਪੁਤਰ ਕਹਿ ਕੇ ਸਤਿਕਾਰ ਦੇ ਰਹੇ ਹਨ | ਇਹ ਪ੍ਰਗਟਾਵਾ ਆਲ ਇੰਡੀਆ ਐਂਟੀ ਕੁਰਪਸ਼ਨ ਬੋਰਡ ਦੀ ਨੈਸ਼ਨਲ ਪ੍ਰੈਜੀਡੈਂਟ ਸ੍ਰੀਮਤੀ ਪ੍ਰਭਜੋਤ ਕੌਰ ਨੇ ਕੀਤਾ | ਉਨ੍ਹਾਂ ਕਿਹਾ ਕਿ ਹੜ ਪੀੜਤ ਇਲਾਕਿਆਂ 'ਚ ਖੁਦ ਕਿਸ਼ਤੀਆਂ ਰਾਹੀਂ, ਟਰੈਕਟਰਾਂ ਟਰਾਲੀਆਂ ਰਾਹੀਂ ਤੇ ਹੋਰ ਸਾਧਨਾ ਰਾਹੀਂ ਰਾਹਤ ਸਮਗਰੀ ਵੰਡਣ ਤੇ ਲੋਕਾਂ ਦੀ ਬਿਪਤਾ 'ਚ ਸਾਰ ਲੈਣ ਕਾਰਨ ਡੀ. ਸੀ. ਸ੍ਰੀਮਤੀ ਸਾਹਨੀ ਵਲੋਂ ਕੀਤੇ ਜਾ ਰਹੇ ਕੀਤੇ ਲੋਕ ਭਲਾਈ ਦੇ ਕਾਰਜ਼ਾਂ ਦੀ ਸਮੁਚੇ ਪੰਜਾਬ 'ਚ ਸ਼ਲਾਘਾ ਹੋ ਰਹੀ ਹੈ | ਉਥੇ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਜੋ ਕਿ ਹਾਲੇ ਤੱਕ ਅਜਨਾਲਾ ਤੇ ਰਮਦਾਸ ਖੇਤਰਾਂ ਦੇ ਹੜ ਪ੍ਰ ਭਾਵਿਤ ਇਲਾਕਿਆਂ ਦਾ ਦੌਰਾ ਨਹੀਂ ਕਰ ਸਕਿਆ ਹੈ ਜਿਸ ਕਾਰਨ ਲੋਕਾਂ ਦੇ ਮਨ੍ਹਾਂ 'ਚ ਉਨ੍ਹਾਂ ਪ੍ਰਤੀ ਰੋਸ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਜੋ ਵਾਅਦੇ ਵੋਟਾਂ ਵੇਲੇ ਕੀਤੇ ਸਨ ਉਹ ਪੂਰੇ ਨਹੀਂ ਹੋ ਰਹੇ ਅਤੇ ਅੱਜ ਸਰਕਾਰ ਦੀਆਂ ਨਾਕਾਮੀਆਂ ਕਾਰਨ ਹੀ ਲੋਕ ਹੜ੍ਹਾਂ ਦੇ ਪਾਣੀ 'ਚ ਰੁੜ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਅਧਿਕਾਰੀ ਤੇ ਮੁਲਾਜ਼ਮ ਵੀ ਨਿੱਜੀ ਤੌਰ 'ਤੇ ਹੜ੍ਹ ਪੀੜ੍ਹਤਾਂ ਦੀ ਸਹਾਇਤਾ ਲਈ ਅੱਗੇ ਆਏ ਅਗਲੀ ਖ਼ਬਰ ਹੜ੍ਹ ਦੌਰਾਨ ਜ਼ਰੂਰੀ ਵਸਤੂਆਂ ਦੀ ਕਾਲਾ ਬਾਜ਼ਾਰੀ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ-ਜ਼ਿਲ੍ਹਾ ਮੈਜਿਸਟਰੇਟ...
Ad Position 24