ਅਜਨਾਲਾ, 2 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸਰਹੱਦੀ ਵਿਧਾਨ ਸਭਾ ਹਲਕਾ ਅਜਨਾਲਾ 'ਚ ਵਗਦੇ ਰਾਵੀ ਦਰਿਆ ਵਿਚ ਅਚਾਨਕ ਪਾਣੀ ਦਾ ਪੱਧਰ ਵਧਣ ਕਰਕੇ 28 ਅਗਸਤ ਨੂੰ ਆਏ ਹੜ੍ਹ੍ਹ੍ਹਾਂ ਕਾਰਨ ਕਿਸਾਨਾਂ ਦੀ ਬਰਬਾਦੀ ਦਾ ਮੰਜਰ ਦੇਖਿਆ ਨਹੀਂ ਜਾ ਰਿਹਾ | ਇਸ ਸੰਬੰਧੀ 'ਅਜੀਤ' ਦੀ ਟੀਮ ਵਲੋਂ ਅੱਜ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਘਟਣ ਤੋਂ ਬਾਅਦ ਪਾਰ ਦੇ ਹਾਲਾਤ ਦਾ ਜਾਇਜ਼ਾ ਲਿਆ ਗਿਆ | ਜਿਸ ਦੌਰਾਨ ਹੜ੍ਹ੍ਹ ਆਉਣ ਤੋਂ ਬਾਅਦ ਪਹਿਲੀ ਵਾਰ ਰਾਵੀ ਦਰਿਆ ਤੋਂ ਕਿਸ਼ਤੀ ਰਾਹੀਂ ਪਾਰ ਗਏ ਕਿਸਾਨਾਂ ਹੰਸਾ ਸਿੰਘ ਤੇ ਹੋਰਨਾਂ ਨੇ ਆਪਣਾ ਦਿਲ ਚੀਰਵਾਂ ਦੁਖੜਾ ਸੁਣਾਉਂਦਿਆਂ ਦੱਸਿਆ ਕਿ ਕੋਈ ਫ਼ਸਲ ਨਹੀਂ ਰਹਿ ਗਈ, ਕੁਝ ਨਹੀਂ ਬਚਿਆ, ਸਭ ਕੁਝ ਖਤਮ ਹੋ ਗਿਆ ਹੈ | ਬਹੁਤ ਹੀ ਬੁਰੇ ਹਾਲਾਤ ਨੇ ਫ਼ਸਲਾਂ ਤੇ ਦੋ ਫੁੱਟ ਤੋਂ ਵੱਧ ਗਾਰ ਚੜ ਗਈ ਹੈ | ਕਿਸਾਨਾਂ ਨੇ ਦੱਸਿਆ ਕਿ ਦਰਿਆ 'ਚ ਬੇੜੀ ਪਾ ਕੇ ਬੜੀ ਮੁਸ਼ਕਿਲ ਨਾਲ ਦਰਿਆ ਦੇ ਪਾਰ ਗੇੜਾ ਮਾਰਨ ਗਏ ਸੀ ਕਿ ਵੇਖ ਕੇ ਆਈਏ ਸ਼ਾਇਦ ਕੁਝ ਬਚਾਅ ਹੋ ਗਿਆ ਹੋਵੇ, ਪਰ ਸਭ ਕੁਝ ਤਬਾਹ ਹੋਇਆ ਵੇਖ ਕੇ ਜੀ ਕਰਦਾ ਕਿ ਘਰ ਵੀ ਨਾ ਜਾਈਏ, ਇੱਥੇ ਹੀ ਮਰ ਜਾਈਏ | ਕਿਸਾਨਾਂ ਨੇ ਦੱਸਿਆ ਕਿ ਦਰਿਆ ਰਾਵੀ ਤੋਂ ਪਾਰ ਜਿਆਦਾਤਰ ਫਸਲ ਝੋਨਾ, ਮੱਕੀ ਅਤੇ ਕੁਝ ਜ਼ਮੀਨ ਵਿਚ ਕਮਾਦ ਵੀ ਲੱਗਾ ਹੋਇਆ ਸੀ ਜੋ ਕਿ ਹੜ੍ਹ੍ਹ੍ਹ ਦੇ ਪਾਣੀ ਨੇ ਪੂਰੀ ਤਰ੍ਹਾਂ ਬਰਬਾਦ ਕਰਕੇ ਰੱਖ ਦਿੱਤਾ ਹੈ | ਉਕਤ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਬੇਦੀ ਛੰਨਾ ਅਤੇ ਲਾਗਲੇ ਪਿੰਡਾਂ ਦੇ ਕਿਸਾਨਾਂ ਦੇ ਕਰੀਬ 10 ਤੋਂ ਵੱਧ ਟਰੈਕਟਰ ਖੜੇ ਕੀਤੇ ਗਏ ਸਨ | ਉਨ੍ਹਾਂ ਨੇ ਦੱਸਿਆ ਕਿ ਜਿਨ੍ਹਾਂ ਵਿਚੋਂ ਸਿਰਫ ਦੋ ਹੀ ਟਰੈਕਟਰ ਹੀ ਬਚੇ ਹਨ ਅਤੇ ਬਾਕੀ ਸਭ ਹੜ੍ਹ੍ਹਦੇ ਪਾਣੀ ਵਿਚ ਰੁੜ ਗਏ ਹਨ | ਇਸ ਤੋਂ ਇਲਾਵਾ ਕਿਸਾਨਾਂ ਦੀਆਂ ਬੰਬੀਆਂ, ਸੋਲਰ ਸਿਸਟਮ ਵੀ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ ਅਤੇ ਕੁਛ ਵੀ ਦਿਖਾਈ ਨਹੀਂ ਦੇ ਰਿਹਾ | ਕਿਸਾਨਾਂ ਨੇ ਇਹ ਵੀ ਦੱਸਿਆ ਕਿ 1988 ਵਿਚ ਆਏ ਹੜ੍ਹ੍ਹ੍ਹਾਂ ਕਾਰਨ ਇੰਨੇ ਡਰਾਉਣੇ ਹਾਲਾਤ ਨਹੀਂ ਬਣੇ ਸਨ ਤੇ ਇੰਨਾਂ ਨੁਕਸਾਨ ਵੀ ਨਹੀਂ ਹੋਇਆ ਸੀ | ਕਈਆਂ ਦੇ ਡੰਗਰ ਵੀ ਰੁੜ ਗਏ ਹਨ | ਉਕਤ ਪੀੜਤ ਕਿਸਾਨਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਹੜ੍ਹ੍ਹਾਂ ਕਾਰਨ ਉਨ੍ਹਾਂ ਦੇ ਹੋਏ ਜਾਨੀ ਮਾਲੀ ਨੁਕਸਾਨ ਦਾ ਮੁਆਵਜ਼ਾ ਦੇ ਕੇ ਉਨ੍ਹਾਂ ਦੀ ਭਰਪਾਈ ਕੀਤੀ ਜਾਵੇ |