ਅੰਮਿ੍ਤਸਰ, 21 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਕਾਲਜ, ਅੰਮਿ੍ਤਸਰ ਦੇ ਕਾਸਮੈਟੋਲੋਜੀ ਵਿਭਾਗ ਵਲੋਂ ਲੀਗਲ ਸੈਲੂਨ ਅਤੇ ਅਕੈਡਮੀ ਦੇ ਸਹਿਯੋਗ ਨਾਲ ਬ੍ਰਾਈਡਲ ਮੇਕਅਪ 'ਤੇ ਇਕ ਵਰਕਸ਼ਾਪ ਕਰਵਾਈ ਗਈ | ਇਸ ਪ੍ਰੋਗਰਾਮ ਦਾ ਉਦਘਾਟਨ ਕਾਲਜ ਪਿ੍ੰਸੀਪਲ ਡਾ. ਅਮਰਦੀਪ ਗੁਪਤਾ ਨੇ ਕੀਤਾ | ਆਪਣੇ ਸੰਬੋਧਨ 'ਚ ਪਿ੍ੰ. ਡਾ. ਗੁਪਤਾ ਨੇ ਕਿਹਾ ਕਿ ਵਰਕਸ਼ਾਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਬ੍ਰਾਈਡਲ ਮੇਕਅਪ ਵਿਚ ਮੁਹਾਰਤ ਹਾਸਿਲ ਕਰਨ ਲਈ ਸਿਖਲਾਈ ਦੇਣਾ ਸੀ | ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਰਹੀ ਵਿਦਿਆਰਥੀਆਂ ਨੂੰ ਮੇਕਅਪ ਲਗਾਉਣ ਤੋਂ ਪਹਿਲਾਂ ਚਿਹਰੇ ਦੇ ਸਰੀਰ ਵਿਗਿਆਨ ਅਤੇ ਰੰਗ ਸਿਧਾਂਤ ਨੂੰ ਸਮਝਣ, ਵੱਖ-ਵੱਖ ਬ੍ਰਾਈਡਲ ਸਟਾਈਲਾਂ 'ਚ ਮੁਹਾਰਤ ਹਾਸਿਲ ਕਰਨ, ਚਮੜੀ ਦੀ ਤਿਆਰੀ ਤੋਂ ਲੈ ਕੇ ਆਕਰਸ਼ਕ ਦਿੱਖ ਬਣਾਉਣ ਤੱਕ ਨਵੀਨਤਮ ਤਕਨੀਕਾਂ ਸਿੱਖਣ ਅਤੇ ਆਪਣੇ ਕਾਰੋਬਾਰ ਨੂੰ ਕਿਵੇਂ ਵਧਾਉਣਾ ਹੈ, ਬਾਰੇ ਜਾਣਕਾਰੀ ਸਾਂਝੀ ਕਰਨ ਲਈ ਉਤਸ਼ਾਹਿਤ ਕੀਤਾ ਗਿਆ | ਇਸ ਸਮਾਗਮ 'ਚ ਮੁੱਖ ਬੁਲਾਰੇ ਖੁਸ਼ਬੂ ਨੰਦਾ ਸਨ | ਖੁਸ਼ਬੂ ਨੇ ਸਕਿਨ ਪ੍ਰੈਪ, ਕਲਰ ਥਿਊਰੀ ਅਤੇ ਵੱਖ-ਵੱਖ ਬ੍ਰਾਈਡਲ ਲੁੱਕ ਸਮੇਤ ਵੱਖ-ਵੱਖ ਬ੍ਰਾਈਡਲ ਮੇਕਅਪ ਤਕਨੀਕਾਂ ਸਿਖਾਈਆਂ ਅਤੇ ਸਮਝਾਈਆਂ | ਵਰਕਸ਼ਾਪ 'ਚ ਜ਼ਰੂਰੀ ਮੇਕਅਪ ਟੂਲਸ, ਜਿਵੇਂ ਕਿ ਬੁਰਸ਼, ਸਪੰਜ, ਫਾਊਾਡੇਸ਼ਨ, ਕੰਸੀਲਰ, ਬਲੱਸ਼ ਅਤੇ ਹਾਈਲਾਈਟਰ ਬਾਰੇ ਜਾਣਕਾਰੀ ਦਿੱਤੀ ਗਈ | ਇਸ ਤੋਂ ਇਲਾਵਾ, ਏਅਰਬ੍ਰਸ਼ ਮੇਕਅਪ ਅਤੇ ਨਵੀਨਤਮ ਬ੍ਰਾਈਡਲ ਰੁਝਾਨਾਂ ਵਰਗੀਆਂ ਆਧੁਨਿਕ ਤਕਨੀਕਾਂ 'ਚ ਸਿਖਲਾਈ ਪ੍ਰਦਾਨ ਕੀਤੀ ਗਈ | ਇਸ ਮੌਕੇ ਸਟਾਫ਼ ਸਕੱਤਰ ਡਾ: ਨੀਰਜ ਗੁਪਤਾ, ਵਿਭਾਗ ਦੇ ਕੋਆਰਡੀਨੇਟਰ ਪ੍ਰੋ: ਸ਼ਿਲਪੀ ਸੇਠ ਅਤੇ ਪ੍ਰੋ: ਰਿਚਾ ਮਹਾਜਨ, ਪ੍ਰੋ: ਕਿ੍ਸ਼ੀਕਾ ਕਪੂਰ ਵਿਸ਼ੇਸ਼ ਰੂਪ ਤੇ ਹਾਜ਼ਰ ਸਨ | ਇਸ ਸਮਾਗਮ ਵਿਚ ਪੰਜਾਹ ਤੋਂ ਵੱਧ ਵਿਦਿਆਰਥੀ ਅਤੇ ਸਟਾਫ਼ ਮੈਂਬਰ ਸ਼ਾਮਿਲ ਹੋਏ |