19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਸੁਲਤਾਨਵਿੰਡ ਦੀ ਪੱਤੀ ਮਲਕੋ ਦੀ ਵਿਖੇ ਬਣਦਾ ਜਾ ਰਿਹਾ ਕੂੜੇ ਦਾ ਨਵਾਂ ਡੰਪ <br/>

Ad Position 21
No active advertisement
ਅਜੀਤ ਡੈਸਕ 22-09-2025
ਸੁਲਤਾਨਵਿੰਡ, 21 ਸਤੰਬਰ (ਗੁਰਨਾਮ ਸਿੰਘ ਬੁੱਟਰ)-ਇਤਿਹਾਸਕ ਪਿੰਡ ਸੁਲਤਾਨਵਿੰਡ ਦੀ ਪੱਤੀ ਮਲਕੇ ਦੀ ਵਿਖੇ ਸੜਕ ਕਿਨਾਰੇ ਲੱਗਾ ਕੂੜੇ ਦਾ ਢੇਰ ਨਵਾਂ ਡੰਪ ਬਣਦਾ ਜਾ ਰਿਹਾ ਹੈ | ਇਸ ਮੌਕੇ ਗੱਲਬਾਤ ਕਰਦਿਆਂ ਇਲਾਕਾ ਵਾਸੀਆਂ ਦੱਸਿਆ ਕਿ ਕੂੜਾ ਨਾ ਚੁੱਕਣ ਕਰਕੇ ਪਵਿੱਤਰ ਨਗਰੀ ਦੇ ਇਤਿਹਾਸਕ ਪਿੰਡ ਸੁਲਤਾਨਵਿੰਡ ਦਾ ਬੁਰਾ ਹਾਲ ਹੈ, ਜਗ੍ਹਾ-ਜਗ੍ਹਾ 'ਤੇ ਲੱਗੇ ਕੂੜੇ ਦੇ ਢੇਰ ਰਾਹਗੀਰਾਂ ਅਤੇ ਇਲਾਕਾ ਵਾਸੀਆਂ ਦਾ ਸਵਾਗਤ ਕਰਦੇ ਹਨ ਕੂੜੇ ਦੇ ਢੇਰਾਂ ਤੋਂ ਆਉਂਦੀ ਬਦਬੂ ਨੇ ਆਸ-ਪਾਸ ਦੇ ਇਲਾਕੇ ਵਿਚ ਰਹਿੰਦੇ ਲੋਕਾਂ ਦਾ ਜੀਣਾ ਦੁਰਭਰ ਕੀਤਾ ਹੋਇਆ ਹੈ | ਇਸ ਕੂੜੇ ਤੋਂ ਪੈਦਾ ਹੋ ਰਹੇ ਮੱਛਰ ਮੱਖੀਆਂ ਕਾਰਨ ਲੋਕ ਡੇਂਗੂ, ਮਲੇਰੀਆ, ਟਾਈਫਾਈਡ ਅਤੇ ਟੱਟੀਆਂ ਉਲਟੀਆਂ ਵਰਗੀਆਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਤੇ ਉਨ੍ਹਾਂ ਦੀ ਮਿਹਨਤ ਦੀ ਕਮਾਈ ਉਨ੍ਹਾਂ ਦੇ ਇਲਾਜ 'ਤੇ ਖਰਚ ਹੋ ਰਹੀ ਹੈ | ਇਸ ਸੰਬੰਧੀ ਸਮੇਂ-ਸਮੇਂ 'ਤੇ ਪ੍ਰਸ਼ਾਸਨ ਅਤੇ ਸੰਬੰਧਿਤ ਅਧਿਕਾਰੀਆਂ ਨੂੰ ਇਲਾਕਾ ਵਾਸੀਆਂ ਵਲੋਂ ਇਨ੍ਹਾਂ ਮੁਸ਼ਕਿਲਾ ਤੋਂ ਜਾਣੂੰ ਕਰਵਾਇਆ ਗਿਆ ਪਰ ਕੁੰਭਕਰਨੀ ਨੀਂਦ ਸੁੱਤੇ ਇਨ੍ਹਾਂ ਅਧਿਕਾਰੀਆਂ ਦੇ ਕੰਨਾ 'ਤੇ ਜੂੰ ਤੱਕ ਨਹੀਂ ਸਰਕੀ, ਹੁਣ ਲੋਕ ਆਪਣੇ ਪੱਧਰ 'ਤੇ ਕੂੜੇ ਦਾ ਨਿਪਟਾਰਾ ਕਰ ਰਹੇ ਹਨ ਤੇ ਕੁਝ ਨਾ ਸਮਝ ਲੋਕ ਕੂੜਾ ਸਾੜ ਕੇ ਇਸ ਤੋਂ ਨਿਜਾਤ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਕੂੜਾ ਸਾੜਨ ਨਾਲ ਹਵਾ ਦੂਸ਼ਿਤ ਹੋ ਰਹੀ ਹੈ ਜੋ ਮਨੁੱਖੀ ਸਿਹਤ ਲਈ ਹਾਨੀਕਾਰਕ ਹੈ | ਲੋਕਾਂ ਨੇ ਕਿਹਾ ਕਿ ਜੇਕਰ ਸੰਬੰਧਿਤ ਅਧਿਕਾਰੀ ਅਤੇ ਮੌਜੂਦਾ ਸਰਕਾਰ ਦੇ ਅਹੁਦੇਦਾਰ ਆਮ ਲੋਕਾਂ ਦੀਆਂ ਮੂਲ ਮੁਸ਼ਕਿਲਾਂ ਨੂੰ ਨਹੀਂ ਕਰ ਸਕਦੇ ਤਾਂ ਉਨ੍ਹਾਂ ਨੂੰ ਆਪਣਿਆਂ ਅਹੁਦਿਆਂ 'ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ | ਉਨ੍ਹਾਂ ਕਿਹਾ ਕਿ ਜੇਕਰ ਮੌਜੂਦਾ ਸਰਕਾਰ ਨੇ ਛੇਤੀ ਹੀ ਇਸ ਸਮੱਸਿਆ ਦਾ ਕੋਈ ਹੱਲ ਨਾ ਕੀਤਾ ਤਾਂ ਆਉਂਦੀਆਂ ਵਿਧਾਨ ਸਭਾ ਚੋਣਾ ਵਿਚ ਲੋਕ ਇਸ ਪਾਰਟੀ ਨੂੰ ਚੱਲਦਾ ਕਰਨ ਲਈ ਮਜਬੂਰ ਹੋ ਜਾਣਗੇ | ਜਦੋਂ ਇਸ ਸੰਬੰਧੀ ਸੁਪਰਵਾਈਜ਼ਰ ਤਰਸੇਮ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਜਿਸ ਕੰਪਨੀ ਨੇ ਅੰਮਿ੍ਤਸਰ ਸ਼ਹਿਰ ਵਿਚੋਂ ਕੂੜਾ ਚੁੱਕਣ ਦਾ ਠੇਕਾ ਲਿਆ ਸੀ, ਕਿਸੇ ਕਾਰਨਾਂ ਕਰਕੇ ਉਹ ਕੰਪਨੀ ਠੇਕਾ ਛੱਡ ਗਈ ਹੈ, ਜਿਸ ਕਰਕੇ ਪੂਰੇ ਸ਼ਹਿਰ ਵਿਚ ਹੀ ਇਹ ਮੁਸ਼ਕਿਲ ਆ ਰਹੀ ਹੈ, ਅਸੀਂ ਪ੍ਰਾਈਵੇਟ ਟਰਾਲੀਆਂ ਰਾਹੀਆਂ ਕੂੜੇ ਚੁਕਵਾ ਕੇ ਇਸ ਸਮੱਸਿਆ ਦਾ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਛੇਤੀ ਹੀ ਸੰਬੰਧਿਤ ਕੰਪਨੀ ਨਾਲ ਗੱਲ ਕਰਕੇ ਇਸ ਮਸਲੇ ਨੂੰ ਹੱਲ ਕਰ ਲਿਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਵਿਖੇ ਬ੍ਰਾਈਡਲ ਮੇਕਅਪ 'ਤੇ ਵਰਕਸ਼ਾਪ <br/> ਅਗਲੀ ਖ਼ਬਰ ਸੰਪਰਦਾਇ ਸੰਤ ਭੂਰੀ ਵਾਲਿਆਂ ਵਲੋਂ ਗੁਰਦੁਆਰਾ ਸ਼ਹੀਦ ਬਾਬਾ ਮਤਾਬ ਸਿੰਘ ਦੇ ਨਵੇਂ ਬਣਾਏ ਜਾ ਰਹੇ ਦਰਬਾਰ ਦੀ ਦੂਸਰੀ ਮੰਜ਼ਿ...
Ad Position 24