12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਕਾਲਜ ਦੀ ਸਾਹਿਤਕ ਅਤੇ ਸੰਸਕ੍ਰਿਤੀ ਕਮੇਟੀ ਵਲੋਂ ਹੁਨਰ ਖੋਜ ਪ੍ਰੋਗਰਾਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 25-09-2025
ਅੰਮਿ੍ਤਸਰ, 24 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਕਾਲਜ ਆਫ਼ ਐਜੂਕੇਸ਼ਨ ਫਾਰ ਵੂਮੈਨ ਅੰਮਿ੍ਤਸਰ ਵਿਖੇ ਪਿ੍ੰ. ਡਾ. ਅੰਜੂ ਮਹਿਤਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਸਾਹਿਤਕ ਅਤੇ ਸੰਸਕ੍ਰਿਤੀ ਕਮੇਟੀ ਵਲੋਂ ਹਨੁਰ ਖੋਜ ਪੋ੍ਰਗਰਾਮ ਕਰਵਾਇਆ ਗਿਆ | ਇਸ ਮੌਕੇ ਬੀ. ਐੱਡ. ਭਾਗ ਪਹਿਲਾ ਦੀਆਂ ਵਿਦਿਆਰਥਣਾਂ ਦੀ ਕਲਾ, ਹੁਨਰ ਆਦਿ ਬਣਾਉਣ ਲਈ ਗਿੱਧਾ, ਨਾਚ, ਨਾਟਕ, ਕਵਿਤਾ, ਵਾਦ-ਵਿਵਾਦ, ਲੋਕ ਗੀਤ ਆਦਿ ਗਤਿਵਿਧਿਆ ਕਰਵਾਈਆਂ ਗਈਆਂ | ਸਾਹਿਤਕ ਗਤਿਵਿਧਿਆਂ 'ਚ ਡਾ. ਰੁਮਿਤਾ ਅਰੋੜਾ, ਡਾ. ਸਵਿਤਾ ਰਾਮਪਾਲ ਅਤੇ ਸ੍ਰੀਮਤੀ ਅਮਰਦੀਪ ਕੌਰ ਨੇ ਨਤੀਜੇ ਐਲਾਨੇ | ਸੰਸਕ੍ਰਿਤੀ ਗਤਿਵਿਧਿਆਂ ਦੇ ਨਤੀਜੇ ਡਾ. ਨੀਰਜਾ, ਡਾ. ਕੁਲਦੀਪ, ਡਾ. ਨਮਰਤਾ ਵਲੋਂ ਐਲਾਨੇ ਗਏ | ਇਸ ਮੌਕੇ ਬੋਲਦੇ ਹੋਏ ਪਿ੍ੰ. ਡਾ. ਅੰਜੂ ਮਹਿਤਾ ਨੇ ਪੋ੍ਰਗਰਾਮ 'ਚ ਹਿੱਸਾ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਹਰ ਇਨਸਾਨ 'ਚ ਕੋਈ ਨਾ ਕੋਈ ਹੁਨਰ ਜ਼ਰੂਰ ਹੁੰਦਾ ਹੈ ਪਰ ਉਸਨੂੰ ਇਸਦੀ ਖੋਜ ਖੁਦ ਕਰਨੀ ਪੈਂਦੀ ਹੈ ਅਤੇ ਅਜਿਹੇ ਪੋ੍ਰਗਰਾਮ ਇਸ 'ਚ ਸਹਾਇਕ ਸਿੱਧ ਹੁੰਦੇ ਹਨ | ਉਨ੍ਹਾਂ ਵਿਦਿਆਰਥਣਾਂ ਨੂੰ ਭਵਿੱਖ 'ਚ ਵੀ ਅਜਿਹੇ ਪੋ੍ਰਗਰਾਮਾਂ 'ਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪੇ੍ਰਰਿਆ |

Ad Position 22
No active advertisement
ਪਿਛਲੀ ਖ਼ਬਰ ਬੀ. ਬੀ. ਕੇ. ਡੀ. ਏ. ਵੀ. ਕਾਲਜ ਦਾ ਜੀ. ਐਨ. ਡੀ. ਯੂ. ਪ੍ਰੀਖਿਆਵਾਂ 'ਚ ਸ਼ਾਨਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ ਆਬਕਾਰੀ ਵਿਭਾਗ ਦੀ ਟੀਮ ਵਲੋਂ ਛਾਪੇਮਾਰੀ ਦੌਰਾਨ ਨਾਜਾਇਜ਼ ਸ਼ਰਾਬ ਬਰਾਮਦ <br/>
Ad Position 24