ਅੰਮਿ੍ਤਸਰ, 24 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਆਬਕਾਰੀ ਵਿਭਾਗ ਵਲੋਂ ਨਾਜਾਇਜ਼ ਸ਼ਰਾਬ ਵਿਰੱੁਧ ਛੇੜੀ ਮੁਹਿੰਮ ਤਹਿਤ ਅੱਜ ਆਬਕਾਰੀ ਵਿਭਾਗ ਦੇ ਇੰਸਪੈਕਟਰ ਰਵਿੰਦਰ ਬਾਜਵਾ (ਅੰਮਿ੍ਤਸਰ-ਪੂਰਬੀ) ਵਲੋਂ ਆਬਕਾਰੀ ਪੁਲਿਸ ਅੰਮਿ੍ਤਸਰ ਦੇ ਏ. ਐਸ. ਆਈ. ਕਾਹਨ ਸਿੰਘ, ਐੱਚ.ਸੀ. ਦਵਿੰਦਰ ਸਿੰਘ ਨਾਲ ਮਿਲ ਕੇ ਆਬਕਾਰੀ ਸਰਕਲ ਅੰਮਿ੍ਤਸਰ ਪੂਰਬੀ ਦੇ ਖੇਤਰਾਂ ਮੁੱਖ ਤੌਰ 'ਤੇ ਮਕਬੂਲਪੁਰਾ, ਰਜਿੰਦਰ ਨਗਰ, ਛਾਪਾ ਰਾਮ ਸਿੰਘ, ਦਸਮੇਸ਼ ਨਗਰ, ਅਕਾਲਗੜ੍ਹ ਢੱਪੀਆਂ, ਭੀਲੋਵਾਲ, ਮਾਲੋਵਾਲ, ਰਸੂਲਪੁਰ ਕਲਾਂ, ਰਸੂਲਪੁਰ ਕਲੇਰ ਅਤੇ ਨਵਾਂ ਪਿੰਡ ਵਿਖੇ ਛਾਪੇਮਾਰੀ ਕੀਤੀ ਗਈ | ਛਾਪੇਮਾਰੀ ਦੌਰਾਨ ਟੀਮ ਨੇ ਜਸਵਿੰਦਰ ਸਿੰਘ ਵਾਸੀ ਪਿੰਡ ਰਸੂਲਪੁਰ ਕਲਾਂ ਅੰਮਿ੍ਤਸਰ ਤੋਂ ਪੋਲੀ ਬੈਗਾਂ 'ਚ ਸਟੋਰ ਕੀਤੀਆਂ 10 ਬੋਤਲਾਂ (7500 ਮਿ.ਲੀ.) ਨਾਜਾਇਜ਼ ਸ਼ਰਾਬ ਬਰਾਮਦ ਕੀਤੀ, ਜਿਸ ਵਿਰੱੁਧ ਚੌਂਕੀ ਨਵਾਂ ਪਿੰਡ ਥਾਣਾ ਜੰਡਿਆਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ | ਇਸੇ ਤਰ੍ਹਾਂ ਸੁਖਰਾਜ ਸਿੰਘ ਅਤੇ ਬਲਵਿੰਦਰ ਕੌਰ ਵਾਸੀ ਪਿੰਡ ਰਸੂਲਪੁਰ ਕਲੱਰ ਅੰਮਿ੍ਤਸਰ ਤੋਂ 30 ਬੋਤਲਾਂ (22500 ਮਿ.ਲੀ.) ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ | ਇਨ੍ਹਾਂ ਖ਼ਿਲਾਫ਼ ਥਾਣਾ ਮੋਹਕਮਪੁਰਾ ਵਿਖੇ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ |