13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਜੀਆਰਪੀ ਵਲੋਂ 23 ਗੁਆਚੇ ਮੋਬਾਈਲ ਟਰੇਸ ਕਰਕੇ ਅਸਲ ਮਾਲਕਾਂ ਨੂੰ ਸੌਂਪੇ <br/>

Ad Position 21
No active advertisement
ਅਜੀਤ ਡੈਸਕ 25-09-2025
ਅੰਮਿ੍ਤਸਰ, 24 ਸੰਤਬਰ (ਗਗਨਦੀਪ ਸ਼ਰਮਾ)-ਸਪੈਸ਼ਲ ਡੀਜੀਪੀ ਰੇਲਵੇ ਸ਼੍ਰੀਮਤੀ ਸ਼ਸ਼ੀ ਪ੍ਰਭਾ ਦਿਵੇਦੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜੀਆਰਪੀ ਅੰਮਿ੍ਤਸਰ ਦੇ ਡੀ. ਐੱਸ. ਪੀ. ਜਸਕਰਨ ਸਿੰਘ, ਮੁੱਖ ਅਫ਼ਸਰ ਸਬ-ਇੰਸਪੈਕਟਰ ਸੁਖਵਿੰਦਰ ਸਿੰਘ ਸਰਾਂ, ਸਬ-ਇੰਸ. ਨਰਿੰਦਰਪਾਲ ਸਿੰਘ ਤੇ ਆਈ. ਟੀ. ਮਾਹਿਰ ਬਲਵਿੰਦਰ ਸਿੰਘ (ਬੀਓਆਈ) ਵਲੋਂ ਕਾਰਵਾਈ ਕਰਦਿਆਂ 23 ਗੁਆਚੇ ਮੋਬਾਇਲ ਟਰੇਸ ਕਰਨ ਦੀ ਕਾਮਯਾਬੀ ਹਾਸਿਲ ਕੀਤੀ ਗਈ ਹੈ | ਅੱਜ ਅਸਲ ਮਾਲਕਾਂ ਨੂੰ ਰੇਲਵੇ ਸਟੇਸ਼ਨ ਸੱਦਕੇ ਮੋਬਾਇਲ ਸੌਂਪ ਦਿੱਤੇ ਗਏ |
ਡੀ. ਐੱਸ. ਪੀ. ਜਸਕਰਨ ਸਿੰਘ ਨੇ ਕਿਹਾ ਕਿ ਇਹ ਕਾਰਵਾਈ ਭਵਿੱਖ 'ਚ ਵੀ ਜਾਰੀ ਰੱਖੀ ਜਾਵੇਗੀ, ਜੋ ਕਿ ਜੀਆਰਪੀ ਦੀ ਜਨ ਸੇਵਾ, ਤਕਨਾਲੋਜੀ ਅਤੇ ਪਾਰਦਰਸ਼ਤਾ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ | ਦੂਜੇ ਪਾਸੇ ਆਪਣੇ ਗੁਆਚੇ ਮੋਬਾਇਲ ਲੈਣ ਆਏ ਲੋਕਾਂ ਨੇ ਜੀਆਰਪੀ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਅਤੇ ਤਹਿ-ਦਿਲੋਂ ਧੰਨਵਾਦ ਵੀ ਕੀਤਾ | ਇਸ ਮੌਕੇ ਏ. ਐੱਸ. ਆਈ. ਤਰਸੇਮ ਕੁਮਾਰ, ਏ. ਐੱਸ. ਆਈ. ਪਰਸ਼ੋਤਮ ਕੁਮਾਰ ਵੀ ਹਾਜ਼ਰ ਸਨ | ਜ਼ਿਕਰਯੋਗ ਹੈ ਕਿ ਜੀਆਰਪੀ ਵਲੋਂ ਅਗਸਤ ਮਹੀਨੇ ਵੀ ਇਸ ਪਹਿਲ ਦੇ ਤਹਿਤ 16 ਮੋਬਾਇਲ ਟਰੇਸ ਕਰਕੇ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਸੌਂਪੇ ਗਏ ਸਨ |

Ad Position 22
No active advertisement
ਪਿਛਲੀ ਖ਼ਬਰ ਹਰ ਪਰਿਵਾਰ ਨੂੰ 10 ਲੱਖ ਦੇ ਮੁਫ਼ਤ ਇਲਾਜ ਦੀ ਸੁਵਿਧਾ ਮਾਨ ਸਰਕਾਰ ਦਾ ਇਤਿਹਾਸਕ ਫ਼ੈਸਲਾ-ਜਸਵਿੰਦਰ ਸਿੰਘ ਰਮਦਾਸ <br/... ਅਗਲੀ ਖ਼ਬਰ ਬੀ. ਬੀ. ਕੇ. ਡੀ. ਏ. ਵੀ. ਕਾਲਜ ਦਾ ਜੀ. ਐਨ. ਡੀ. ਯੂ. ਪ੍ਰੀਖਿਆਵਾਂ 'ਚ ਸ਼ਾਨਦਾਰ ਪ੍ਰਦਰਸ਼ਨ <br/>
Ad Position 24