ਅੰਮਿ੍ਤਸਰ, 24 ਸਤੰਬਰ (ਰੇਸ਼ਮ ਸਿੰਘ)-ਫੋਰਟਿਸ ਐਸਕਾਰਟਸ ਹਸਪਤਾਲ ਨੇ ਅਤਿ-ਆਧੁਨਿਕ ਐਂਡੋਸਕੋਪਿਕ ਅਲਟਰਾਸਾਊਾਡ (ਈਯੂਐਸ) -ਵਰਤੋਂ ਕਰਕੇ ਵੱਡ ਆਕਾਰ ਪੈਨਕ੍ਰੀਆਟਿਕ ਫਲੂਯਡ ਕੁਲੈਕਸ਼ਨ ਵਾਲੇ ਦੋ ਮਰੀਜ਼ਾਂ ਦਾ ਸਫਲਤਾਪੂਰਵਕ ਇਲਾਜ ਕੀਤਾ ਹੈ | ਇਹ ਪ੍ਰਗਟਾਵਾ ਡਾ. ਅਸੀਮ ਵਾਟਸ ਕੰਸਲਟੇਂਟ- ਗੈਸਟ੍ਰੋਐਂਟਰੋਲੋਜੀ ਅਤੇ ਥੈਰੇਪਿਊਟਿਕ ਐਂਡੋਸਕੋਪੀ ਨੇ ਕਰਦਿਆਂ ਦਸਿਆ ਕਿ ਜੀਆਈ ਐਂਡੋਸਕੋਪੀ ਟੀਮ ਦੇ ਨਾਲ ਕੀਤੇ ਗਏ ਮਿਨੀਮਲੀ ਇਨਵੇਸਿਵ ਇਲਾਜ ਨੇ ਮਰੀਜ਼ਾਂ ਨੂੰ ਤੁਰੰਤ ਰਾਹਤ ਪ੍ਰਦਾਨ ਕੀਤੀ ਅਤੇ ਉਨ੍ਹਾਂ ਨੂੰ ਵੱਡੀਆਂ ਖੁੱਲ੍ਹੀਆਂ ਜਾਂ ਲੈਪਰੋਸਕੋਪਿਕ ਅਪਰੇਸ਼ਨਾਂ ਤੋਂ ਬਚਾਅ ਹੋ ਗਿਆ ਹੈ | ਇਹ ਦੋਵੇਂ ਮਰੀਜ਼ਾਂ 'ਚੋਂ ਅੰਮਿ੍ਤਸਰ ਦਾ 45 ਸਾਲਾ 1 ਆਦਮੀ ਅਤੇ ਜੰਮੂ ਦੀ ਇੱਕ 49 ਸਾਲਾ ਔਰਤ ਜੋ ਕਿ ਨੇਕਰੋਟਾਈਜ਼ਿੰਗ ਪੈਨਕ੍ਰੀਆਟਾਇਟਸ ਦੀਆਂ ਗੰਭੀਰ ਪੇਚੀਦਗੀਆਂ ਨਾਲ ਜੂਝ ਰਹੇ ਸਨ | ਇਸ ਸਫਲਤਾਪੂਰਨ ਅਪਰੇਸ਼ਨ ਬਾਰੇ ਦਸਦਿਆਂ ਕਿਹਾ ਕਿ ਅਤਿ ਆਧੁਨਿਕ ਐਂਡੋਸਕੋਪਿਕ ਤਕਨੀਕਾਂ ਦੇ ਨਾਲ ਹੁਣ ਸੁਰੱਖਿਅਤ ਘੱਟੋ-ਘੱਟ ਜੋਖਿਮ ਤਹਿਤ ਮਰੀਜ਼ਾਂ ਨੂੰ ਜਲਦੀ ਠੀਕ ਹੋਣ ਅਤੇ ਵੱਡੇ ਅਪਰੇਸ਼ਨਾਂ ਤੋਂ ਬਚਾਉਂਦਾ ਹੈ | ਇਸ ਤਰ੍ਹਾਂ ਦੋਵੇਂ ਮਰੀਜ਼ ਅਗਲੇ ਦਿਨ ਘਰ ਭੇਜ ਦਿੱਤੇ ਗਏ ਹਨ |