ਅੰਮਿ੍ਤਸਰ, 24 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਲੋਕ ਭਲਾਈ ਮੰਚ ਪੰਜਾਬ ਦੀ ਮੀਟਿੰਗ ਨਿਰਵੈਲ ਸਿੰਘ ਢਪੱਈ ਦੀ ਪ੍ਰਧਾਨਗੀ ਹੇਠ ਮੰਚ ਦੇ ਮੁੱਖ ਦਫਤਰ ਕੱਚੀ ਮਿੱਟੀ ਰੋਡ ਏਕਤਾ ਨਗਰ ਢਪੱਈ ਵਿਖੇ ਹੋਈ | ਮੀਟਿੰਗ 'ਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਵੱਡੇ ਪੱਧਰ 'ਤੇ ਮਨਾਉਣ ਲਈ ਵੀਚਾਰਾਂ ਕੀਤੀਆਂ ਗਈਆਂ | ਇਸ ਮੌਕੇ ਪ੍ਰਤੀਨਿਧ ਮੀਟਿੰਗ ਨੂੰ ਬਲਬੀਰ ਸਿੰਘ ਝਾਮਕਾ, ਕਿਰਪਾਲ ਸਿੰਘ, ਕਸ਼ਮੀਰ ਸਿੰਘ ਢਪਈ, ਸਰਦੂਲ ਸਿੰਘ ਢਪਈ, ਕੁਲਦੀਪ ਸਿੰਘ ਦਸਮੇਸ਼ ਨਗਰ ਅਤੇ ਬਲਦੇਵ ਸਿੰਘ ਨੇ ਸੰਬੋਧਨ ਕਰਦਿਆਂ ਦੱਸਿਆ ਕਿ 28 ਸਤੰਬਰ ਨੂੰ ਕਰਵਾਇਆ ਜਾਣ ਵਾਲਾ ਸਮਾਗਮ ਮੰਚ ਦੇ ਮੁੱਖ ਦਫਤਰ ਵਿਖੇ ਠੀਕ 9-30 ਵਜੇ ਸਵੇਰੇ ਸ਼ੁਰੂ ਹੋਵੇਗਾ | ਇਸ ਸਮੇਂ ਉਪਰੋਕਤ ਤੋਂ ਇਲਾਵਾ ਰਣਜੀਤ ਸਿੰਘ ਰਾਣਾ, ਤੀਰਥ ਰਾਮ, ਜੀਤ ਲਾਲ, ਜਗਦੀਸ਼ ਸਿੰਘ, ਰਮੇਸ਼ ਕੁਮਾਰ, ਵਰਿਆਮ ਚੰਦ, ਕੁਲਦੀਪ ਕੁਮਾਰ ਗੋਲਡੀ, ਕਿਸ਼ਨ ਕੁਮਾਰ ਅਤੇ ਜਗਦੀਸ਼ ਚੰਦਰ ਪ੍ਰੇਮ ਨਗਰ ਆਦਿ ਹਾਜ਼ਰ ਸਨ |