ਅੰਮਿ੍ਤਸਰ, 25 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਦੁਰਗਿਆਣਾ ਕਮੇਟੀ ਪ੍ਰਧਾਨ ਪੋ੍ਰ. ਲਕਸ਼ਮੀਕਾਂਤਾ ਚਾਵਲਾ ਨੇ ਕਿਹਾ ਕਿ ਦੇਸ਼ ਭਰ ਦੇ ਸਾਰੇ ਧਾਰਮਿਕ ਪਰਿਵਾਰਾਂ 'ਚ ਕੰਨਿਆ ਪੂਜਨ ਬਹੁਤ ਸ਼ਰਧਾ ਨਾਲ ਕੀਤਾ ਜਾਂਦਾ ਹੈ | ਦੇਸ਼ ਭਰ 'ਚ ਦੁਰਗਾ ਪੂਜਾ ਵੀ ਬੜੀ ਧੂਮਧਾਮ ਨਾਲ ਮਨਾਈ ਜਾਂਦੀ ਹੈ | ਰਾਤ ਨੂੰ ਮਾਤਾ ਰਾਣੀ ਦੇ ਜਾਗਰਣ ਵੀ ਹੁੰਦੇ ਹਨ | ਕੰਜਕਾਂ ਦੇ ਪੈਰ ਧੋਂਦੇ ਹਨ, ਪਰ ਦੂਜੇ ਪਾਸੇ ਜੋ ਲਗਾਤਾਰ ਧੀਆਂ, ਭੈਣਾਂ ਨੂੰ ਗਾਲ੍ਹਾਂ ਕੱਢਦੇ ਹਨ | ਉਨ੍ਹਾਂ ਦਾ ਮਾੜਾ ਸੋਚਦੇ ਹਨ, ਅਜਿਹੇ ਲੋਕਾਂ ਦਾ ਇਹ ਦੋਹਰਾ ਮਾਪਦੰਡ ਕਦੋਂ ਤੱਕ ਜਾਰੀ ਰਹੇਗਾ? ਪੋ੍ਰ. ਚਾਵਲਾ ਨੇ ਕਿਹਾ ਕਿ ਚੰਗਾ ਹੋਵੇਗਾ ਜੇਕਰ ਹਰ ਕੋਈ ਪਹਿਲਾਂ ਆਪਣੇ ਘਰਾਂ 'ਚ ਦੇਵੀ-ਦੇਵਤਿਆਂ, ਆਪਣੇ ਮਾਪਿਆਂ ਦੀ ਸੇਵਾ ਕਰੇ ਅਤੇ ਉਨ੍ਹਾਂ ਤੋਂ ਅਸ਼ੀਰਵਾਦ ਲਵੇ ਤਾਂ ਹੀ ਉਨ੍ਹਾਂ ਨੂੰ ਦੁਰਗਾ ਭਵਾਨੀ ਦਾ ਅਸ਼ੀਰਵਾਦ ਮਿਲੇਗਾ |
ਕੰਨਿਆ ਪੂਜਨ ਤੇ ਦੁਰਗਾ ਪੂਜਾ ਨੂੰ ਲੈ ਕੇ ਲੋਕਾਂ ਦਾ ਦੋਹਰਾ ਮਾਪਦੰਡ ਕਦੋਂ ਤੱਕ ਜਾਰੀ ਰਹੇਗਾ?-ਪੋ੍ਰ. ਲਕਸ਼ਮੀਕਾਂਤਾ ਚਾਵਲਾ
ਅਜੀਤ ਡੈਸਕ
26-09-2025