ਅੰਮਿ੍ਤਸਰ, 26 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਅੰਮਿ੍ਤਸਰ ਦੀ ਐੱਨ. ਐੱਸ. ਐੱਸ. ਯੂਨਿਟ ਨੇ ਰਾਸ਼ਟਰੀ ਮੁਹਿੰਮ 'ਸਵੱਛਤਾ ਹੀ ਸੇਵਾ ਹੈ' ਦੀ ਅਗਵਾਈ ਹੇਠ ਐਨ. ਐਸ. ਐਸ. ਦਿਵਸ ਦੇ ਮੌਕੇ 'ਤੇ ਦੰਦਾਂ ਦੀ ਜਾਗਰੂਕਤਾ ਅਤੇ ਜਾਂਚ ਕੈਂਪ ਲਗਾਇਆ ਗਿਆ | ਇਸ ਮੌਕੇ ਡਾ. ਚਾਰੂ ਦੀਵਾਨ ਮੁਖੀ ਦੀਵਾਨ ਡੈਂਟਲ ਕੇਅਰ ਨੇ ਕੈਂਪ ਦਾ ਸੰਚਾਲਨ ਕੀਤਾ | ਡਾ. ਦੀਵਾਨ ਨੇ ਆਪਣੇ ਸੰਬੋਧਨ 'ਚ ਦੰਦਾਂ ਦੀ ਦੇਖਭਾਲ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਵਿਦਿਆਰਥੀਆਂ ਨੂੰ ਰੋਜ਼ਾਨਾ ਮੂੰਹ ਦੀ ਸਫਾਈ ਦੇ ਅਭਿਆਸਾਂ ਬਾਰੇ ਜਾਗਰੂਕ ਕੀਤਾ | ਉਨ੍ਹਾਂ ਨੇ ਆਪਣੀ ਕਲੀਨਿਕਲ ਟੀਮ ਦੁਆਰਾ ਵਿਦਿਆਰਥੀਆਂ ਅਤੇ ਸਟਾਫ ਲਈ ਮੁਫਤ ਸਲਾਹ-ਮਸ਼ਵਰੇ ਵੀ ਕੀਤੇ | ਪਿ੍ੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ | ਇਸ ਮੌਕੇ ਸ੍ਰੀਮਤੀ ਸੁਰਭੀ ਸੇਠੀ, ਐੱਨ. ਐੱਸ. ਐੱਸ. ਪ੍ਰੋਗਰਾਮ ਅਫਸਰ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ | ਉਨ੍ਹਾਂ ਨੇ ਕਮਿਊਨਿਟੀ ਸੇਵਾ ਦੀ ਮਹੱਤਤਾ ਬਾਰੇ ਗੱਲ ਕੀਤੀ ਅਤੇ ਵਿਦਿਆਰਥੀਆਂ ਨੂੰ ਸਮਾਜਿਕ ਭਲਾਈ ਲਈ ਨਿਰਸਵਾਰਥ ਸੇਵਾ 'ਚ ਸਰਗਰਮੀ ਨਾਲ ਸ਼ਾਮਲ ਹੋਣ ਲਈ ਉਤਸ਼ਾਹਿਤ ਕੀਤਾ | ਕੈਂਪ 'ਚ ਐੱਨ. ਐੱਸ. ਐੱਸ. ਵਲੰਟੀਅਰਾਂ ਅਤੇ ਫੈਕਲਟੀ ਮੈਂਬਰਾਂ ਦੀ ਉਤਸ਼ਾਹ ਭਰਪੂਰ ਭਾਗੀਦਾਰੀ ਦੇਖਣ ਨੂੰ ਮਿਲੀ | ਇਸ ਜਾਗਰੂਕਤਾ ਮੁਹਿੰਮ ਦੇ ਹਿੱਸੇ ਵਜੋਂ ਮੁਫਤ ਮੌਖਿਕ ਸਫਾਈ ਕਿੱਟਾਂ ਅਤੇ ਵਿਦਿਅਕ ਸਮੱਗਰੀ ਵੰਡੀ ਗਈ | ਸ੍ਰੀਮਤੀ ਸੁਰਭੀ ਸੇਠੀ ਅਤੇ ਡਾ. ਨਿਧੀ ਅਗਰਵਾਲ, ਐੱਨ. ਐੱਸ. ਐੱਸ. ਪ੍ਰੋਗਰਾਮ ਅਫਸਰ, ਡਾ. ਸ਼ਵੇਤਾ ਮੋਹਨ ਫਿਜਿਕਸ ਵਿਭਾਗ ਅਤੇ ਸ੍ਰੀਮਤੀ ਸੁਮੇਰਾ ਨਾਰੰਗ, ਮੈਂਬਰ ਐੱਨ. ਐੱਸ .ਐੱਸ. ਕਮੇਟੀ ਵੀ ਇਸ ਮੌਕੇ ਮੌਜੂਦ ਸਨ |