ਅੰਮਿ੍ਤਸਰ, 19 ਅਕਤੂਬਰ (ਗਗਨਦੀਪ ਸ਼ਰਮਾ)-ਰੋਟਰੀ ਕਲੱਬ ਅੰਮਿ੍ਤਸਰ ਮਿਡਟਾਊਨ ਵਲੋਂ ਅਮਨ-ਕਾਨੂੰਨ ਵਿਸ਼ੇ 'ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ, ਜਿਸ ਵਿਚ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਬੁਲਾਰੇ ਵਜੋਂ ਸ਼ਿਰਕਤ ਕੀਤੀ | ਸ. ਭੁੱਲਰ ਨੇ ਸ਼ਹਿਰ 'ਚ ਅਮਨ-ਕਾਨੂੰਨ ਬਰਕਰਾਰ ਰੱਖਣ ਲਈ ਕੀਤੀਆਂ ਜਾ ਰਹੀਆਂ ਨਵੀਆਂ ਪਹਿਲਾਂ, ਪੁਲਿਸ ਤੇ ਨਾਗਰਿਕਾਂ ਦੀ ਸਾਂਝੀ ਜ਼ਿੰਮੇਵਾਰੀ ਅਤੇ ਸਮਾਜਿਕ ਪੁਲਿਸਿੰਗ ਦੇ ਉਪਰਾਲਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਇਸ ਤੋਂ ਇਲਾਵਾ ਟਰੈਫਿਕ ਪ੍ਰਬੰਧਨ ਯੋਜਨਾਵਾਂ, ਅਪਰਾਧ 'ਤੇ ਨਿਯੰਤਰਣ ਲਈ ਪੁੱਟੇ ਜਾ ਰਹੇ ਕਦਮਾਂ, ਨਸ਼ੇ ਖ਼ਤਮ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ 'ਤੇ ਵੀ ਚਾਨਣਾ ਪਾਇਆ | ਇਸ ਤੋਂ ਬਾਅਦ ਰੁਚਿਕਰ ਇੰਟਰਐਕਟਿਵ ਸੈਸ਼ਨ ਹੋਇਆ, ਜਿਸ ਵਿਚ ਮੈਂਬਰਾਂ ਨੇ ਨਾਗਰਿਕ ਮਸਲਿਆਂ ਅਤੇ ਕਾਨੂੰਨ ਪ੍ਰਵਰਤੀ ਸੰਬੰਧੀ ਮਹੱਤਵਪੂਰਨ ਸਵਾਲ ਚੁੱਕੇ | ਇਸ ਮੌਕੇ ਪੀ. ਡੀ. ਜੀ. ਰੋਟੇਰੀਅਨ ਅਵਿਨਾਸ਼ ਮੋਹਿੰਦਰੂ, ਪੀ. ਡੀ. ਜੀ. ਰੋਟੇਰੀਅਨ ਅਰੁਣ ਕਪੂਰ, ਡੀ. ਜੀ. ਈ. ਅਨਿਲ ਸਿੰਘਲ, ਸਕੱਤਰ ਰੋਟੇਰੀਅਨ ਬੀ. ਕੇ. ਗੁਪਤਾ ਆਦਿ ਵੀ ਹਾਜ਼ਰ ਸਨ |
ਰੋਟਰੀ ਕਲੱਬ ਅੰਮਿ੍ਤਸਰ ਮਿਡਟਾਊਨ ਵਲੋਂ ਅਮਨ-ਕਾਨੂੰਨ ਵਿਸ਼ੇ 'ਤੇ ਵਿਸ਼ੇਸ਼ ਲੈਕਚਰ <br/>
ਅਜੀਤ ਡੈਸਕ
20-10-2025