ਅਟਾਰੀ, 19 ਅਕਤੂਬਰ (ਰਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ ਅਟਾਰੀ)-ਪਾਕਿਸਤਾਨੀ ਨਸ਼ਾ ਤਸਕਰਾਂ ਵਲੋਂ ਆਪਣੇ ਵਾਲੇ ਪਾਸਿਓਾ ਉਡਾ ਕੇ ਭਾਰਤ ਅੰਦਰ ਡਰੋਨ ਨਾਲ ਇਕ ਅਫੀਮ ਦਾ ਪੈਕਟ ਭੇਜਿਆ ਹੈ | ਜਿਸ 'ਤੇ ਪਾਕਿਸਤਾਨੀ ਤਸਕਰਾਂ ਵਲੋਂ ਵਿਸ਼ੇਸ਼ ਤੌਰ 'ਤੇ ਹਰੇ ਰੰਗ ਨਾਲ ਹੈਪੀ ਦੀਵਾਲੀ ਲਿਖਿਆ ਹੈ | ਦੀਵਾਲੀ ਦੇ ਤਿਉਹਾਰ ਮੌਕੇ ਪਾਕਿਸਤਾਨ ਤਸਕਰਾਂ ਨੇ ਭਾਰਤ ਵਿਖੇ ਡਰੋਨ ਰਸਤੇ ਇਕ ਕਿੱਲੋ ਤੋਂ ਵਧੇਰੇ ਅਫ਼ੀਮ ਭੇਜੀ ਹੈ | ਭਾਰਤੀ ਖੇਤਰ ਦੇ ਦੋ ਵੱਖ-ਵੱਖ ਥਾਵਾਂ 'ਤੇ ਪਾਕਿਸਤਾਨੀ ਤਸਕਰਾਂ ਵਲੋਂ ਡਰੋਨ ਰਾਹੀਂ ਭੇਜੀ ਗਈ ਅਫ਼ੀਮ ਬੀ. ਐੱਸ. ਐੱਫ. ਦੀ 181 ਬਟਾਲੀਅਨ ਵਲੋਂ ਤਲਾਸ਼ੀ ਅਭਿਆਨ ਚਲਾਇਆ ਗਿਆ ਤਾਂ ਦੋ ਡਰੋਨ ਬਰਾਮਦ ਹੋਇਆ ਜਿਸ ਵਿਚੋਂ 521 ਗ੍ਰਾਮ ਤੇ 500 ਗ੍ਰਾਮ ਇਕ ਹੋਰ ਜਗ੍ਹਾ ਤੋਂ ਅਫੀਮ ਬਰਾਮਦ ਹੋਈ | ਬੀ. ਐੱਸ. ਐੱਫ. ਦੇ ਜਵਾਨ ਦੇਰ ਸ਼ਾਮ ਤੱਕ ਤਸਕਰਾਂ ਦੀ ਭਾਲ ਕਰਦੇ ਰਹੇ ਪਰ ਡਰੋਨ ਚੁੱਕਣ ਕੋਈ ਵੀ ਨਹੀਂ ਆਇਆ, ਜਿਸ ਤੋਂ ਬਾਅਦ ਬੀ. ਐੱਸ. ਐੱਫ. ਵਲੋਂ ਡਰੋਨ ਅਤੇ ਅਫੀਮ ਨੂੰ ਪੁਲਿਸ ਥਾਣਾ ਘਰਿੰਡਾ ਨੂੰ ਸੌਂਪ ਦਿੱਤਾ ਗਿਆ | ਬੀ. ਐੱਸ. ਐੱਫ. ਦੀ 181 ਬਟਾਲੀਅਨ ਦੇ ਸਹਾਇਕ ਕਮਾਂਡੈਂਟ ਵਿਕਾਸ ਚੌਧਰੀ ਵਲੋਂ ਪੁਲਿਸ ਥਾਣਾ ਘਰਿੰਡਾਂ ਨੂੰ ਇਕ ਪੱਤਰ ਜਾਰੀ ਕੀਤਾ ਗਿਆ, ਜਿਸ ਵਿਚ ਡੀ. ਜੇ. ਆਈ. ਏਅਰ ਥਰੀ ਡਰੋਨ ਮਾਰਕਾ ਦਾ ਹਵਾਲਾ ਦਿੱਤਾ ਗਿਆ | ਪੁਲਿਸ ਥਾਣਾ ਘਰਿੰਡਾ ਵਲੋਂ ਇਸ ਸੰਬੰਧੀ ਨਾ ਮਾਲੂਮ ਵਿਅਕਤੀਆਂ ਦੇ ਖ਼ਿਲਾਫ਼ ਪਰਚਾ ਦਰਜ ਕਰਕੇ ਸ਼ੱਕੀ ਸਥਾਨਕ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ |
ਪਾਕਿਸਤਾਨ ਤਸਕਰਾਂ ਨੇ ਡਰੋਨ ਨਾਲ ਅਫੀਮ ਭੇਜੀ, ਲਿਖਿਆ (ਹੈਪੀ ਦਿਵਾਲੀ) <br/>
ਅਜੀਤ ਡੈਸਕ
20-10-2025