15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਦੀਵਾਲੀ ਮੌਕੇ ਅੱਗ ਦੀਆਂ ਘਟਨਾਵਾਂ 'ਤੇ ਕਾਬੂ ਪਾਉਣ ਲਈ ਚੌਕਸ ਰਹੇਗਾ ਫਾਇਰ ਬਿ੍ਗੇਡ ਵਿਭਾਗ <br/>

Ad Position 21
No active advertisement
ਅਜੀਤ ਡੈਸਕ 20-10-2025

ਅੰਮਿ੍ਤਸਰ, 19 ਅਕਤੂਬਰ (ਹਰਮਿੰਦਰ ਸਿੰਘ)-ਦੀਵਾਲੀ ਦੇ ਮੌਕੇ 'ਤੇ ਅੱਗ ਦੇ ਕਾਰਨ ਵਾਪਰਣ ਵਾਲੇ ਕਿਸੇ ਦੀ ਤਰ੍ਹਾਂ ਦੇ ਹਾਦਸੇ ਨੂੰ ਰੋਕਣ ਲਈ ਫਾਇਰ ਬਿ੍ਗੇਡ ਵਿਭਾਗ ਚੌਕਸ ਹੋ ਗਿਆ ਹੈ | ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਵਲੋਂ ਫਾਇਰ ਬਿ੍ਗੇਡ ਵਿਭਾਗ ਨੂੰ ਹਦਾਇਤਾਂ ਕੀਤੀਆਂ ਗਈਆਂ ਜਿਸ ਦੇ ਤਹਿਤ ਹੁਣ ਵਿਭਾਗ ਦੀਆਂ 20 ਤੋਂ ਵਧੇਰੇ ਗੱਡੀਆਂ ਅਤੇ 110 ਮੁਲਾਜ਼ਮ ਡਿਊਟੀ 'ਤੇ ਤਾਇਨਾਤ ਰਹਿਣਗੇ |
ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਚੀਫ਼ ਫਾਇਰ ਅਫ਼ਸਰ ਲਵਪ੍ਰੀਤ ਸਿੰਘ ਅਤੇ ਏਡੀਐੱਫਓ ਦਿਲਬਾਗ ਸਿੰਘ ਨੇ ਅੱਗ ਲੱਗਣ ਦੀ ਕਿਸੇ ਵੀ ਘਟਨਾ ਦੀ ਸੂਚਨਾ ਦੇਣ ਲਈ ਕੁਝ ਨੰਬਰ ਜਾਰੀ ਕੀਤੇ ਹਨ | ਜਿਸ 'ਚ ਉਨ੍ਹਾਂ ਨੇ ਅਪਣਾ ਮੋਬਾਇਲ ਨੰਬਰ 9814255010 , 9855202066 ਤੋਂ ਇਲਾਵਾ ਗਿਲਵਾਲੀ ਗੇਟ ਸਟੇਸ਼ਨ ਦੇ ਅਨਿਲ ਲੂਥਰਾ ਦਾ 9914715696, ਸਿਵਲ ਲਾਈਨ ਦੇ ਜਗਮੋਹਨ ਸਿੰਘ ਦਾ 9417394452, ਟਾਊਨ ਹਾਲ ਦੇ ਯਸ਼ਪਾਲ ਦਾ 9780636268, ਰਵਿੰਦਰ ਕੁਮਾਰ ਦਾ 94173 94387, ਗਿਲਵਾਲੀ ਗੇਟ ਦੇ ਰਾਜਿੰਦਰ ਕੁਮਾਰ ਦਾ, 9878925993, ਵਰਿੰਦਰ ਸਿੰਘ ਸਿਵਲ ਲਾਈਨ ਦਾ 9515138034 , ਅਤੇ ਫੋਕਲ ਪੁਆਇੰਟ ਤੋਂ ਅਰੁਣ ਸੈਣੀ ਦੇ 8283833236 ਨੰਬਰ ਜਾਰੀ ਕੀਤੇ ਹਨ ਜ਼ਿਨ੍ਹਾਂ ਨਾਲ ਅੱਗ ਲੱਗਣ ਦੀ ਸੂਰਤ ਵਿਚ ਸੰਪਰਕ ਕੀਤਾ ਜਾ ਸਕਦਾ ਹੈ | ਇਸ ਤੋਂ ਇਲਾਵਾ 101 ਨੰਬਰ 'ਤੇ ਵੀ ਇਤਲਾਹ ਕੀਤੀ ਜਾ ਸਕਦੀ ਹੈ | ਨਗਰ ਨਿਗਮ ਦੇ ਫਾਇਰ ਬਿ੍ਗੇਡ ਵਿਭਾਗ ਦੀਆਂ 20 ਗੱਡੀਆਂ ਤੋਂ ਇਲਾਵਾ ਨਿਗਮ ਦੇ ਫਾਇਰ ਬਿ੍ਗੇਡ ਵਿਭਾਗ ਦਾ ਢਾਬ ਬਸਤੀ ਰਾਮ ਫਾਇਰ ਸਟੇਸ਼ਨ, ਖੰਨਾ ਪੇਪਰ ਅਤੇ ਏਅਰ ਫੋਰਸ ਸਟੇਸ਼ਨ ਦੀਆ ਫਾਇਰ ਬਿ੍ਗੇਡ ਦੀਆਂ ਟੀਮਾਂ ਸਹਿਯੋਗ ਕਰਨਗੀਆਂ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਹਰਿਮੰਦਰ ਸਾਹਿਬ ਨੇੜੇ ਸਫ਼ਾਈ ਦੀ ਮੰਦੀ ਹਾਲਤ <br/> ਅਗਲੀ ਖ਼ਬਰ ਬੀ.ਐੱਸ.ਐੱਫ. ਨੇ ਪਾਕਿਸਤਾਨ ਤੋਂ ਆਈ 2 ਕਿਲੋ 681 ਗਰਾਮ ਆਈਸ ਡਰੱਗ ਫੜੀ <br/>
Ad Position 24