15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਸ੍ਰੀ ਹਰਿਮੰਦਰ ਸਾਹਿਬ ਨੇੜੇ ਸਫ਼ਾਈ ਦੀ ਮੰਦੀ ਹਾਲਤ <br/>

Ad Position 21
No active advertisement
ਅਜੀਤ ਡੈਸਕ 20-10-2025

ਅੰਮਿ੍ਤਸਰ, 19 ਅਕਤੂਬਰ (ਹਰਮਿੰਦਰ ਸਿੰਘ)-ਕਹਿੰਦੇ ਹਨ 'ਦਾਲ ਰੋਟੀ ਘਰ ਦੀ ਦੀਵਾਲੀ ਅੰਮਿ੍ਤਸਰ ਦੀ' ਦੀਵਾਲੀ ਜਿਸ ਨੂੰ ਬੰਦੀ ਛੋੜ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ | ਇਸ ਦਿਨ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਉਂਦੇ ਹਨ ਪਰ ਜਿਸ ਤਰ੍ਹਾਂ ਸ਼ਹਿਰ ਦੀ ਸਾਫ਼ ਸਫਾਈ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਉਸ ਤਰ੍ਹਾਂ ਦਾ ਪ੍ਰਬੰਧ ਨਹੀਂ ਹੋ ਰਿਹਾ | ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਦੇ ਇਲਾਕਿਆਂ 'ਚ ਕੂੜੇ ਦੇ ਢੇਰ ਲੱਗੇ ਹਨ | ਕੂੜੇ ਦੀ ਚੁਕਾਈ ਸਹੀ ਢੰਗ ਨਾਲ ਨਾ ਹੋਣ ਕਰਕੇ ਇਥੋਂ ਦੇ ਇਲਾਕਿਆਂ ਵਲੋਂ ਆਪਣੇ ਘਰਾਂ ਅਤੇ ਵਪਾਰਕ ਅਦਾਰਿਆਂ ਦਾ ਕੂੜਾ ਸ੍ਰੀ ਹਰਿਮੰਦਰ ਸਾਹਿਬ ਨੇੜੇ ਗਲਿਆਰਾ 'ਚ ਖਾਲੀ ਪਈ ਜਗ੍ਹਾ 'ਤੇ ਸੁੱਟ ਦਿੱਤਾ ਜਾਂਦਾ ਹੈ | ਜਿਸ ਕਾਰਨ ਗਲਿਆਰੇ 'ਚ ਕਈ ਥਾਵਾਂ 'ਤੇ ਕੂੜੇ ਦੇ ਵੱਡੇ-ਵੱਡੇ ਢੇਰ ਲੱਗ ਰਹੇ ਹਨ | ਇਸ ਸੰਬੰਧ ਵਿਚ ਗੱਲਬਾਤ ਕਰਦੇ ਹੋਏ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਰਾਜਿੰਦਰ ਸਿੰਘ ਰੂਬੀ ਨੇ ਦੱਸਿਆ ਕਿ ਕੂੜੇ ਚੁਕਾਈ ਦੀ ਮੰਦੀ ਹਾਲਤ ਕਾਰਨ ਸ੍ਰੀ ਹਰਿਮੰਦਰ ਸਾਹਿਬ ਗਲਿਆਰਾ ਖਾਸ ਕਰਕੇ ਸਰਾਵਾਂ ਵਾਲੇ ਪਾਸੇ ਕੂੜੇ ਦੇ ਢੇਰ ਲੱਗੇ ਰਹਿੰਦੇ ਹਨ | ਉਨ੍ਹਾਂ ਦੱਸਿਆ ਕਿ ਸ਼ੋ੍ਰਮਣੀ ਕਮੇਟੀ ਵਲੋਂ ਆਪਣੇ ਸੇਵਾਦਾਰ ਲਗਾ ਕੇ ਕੂੜੇ ਦੀ ਚੁਕਵਾਈ ਕਰਵਾਈ ਜਾਂਦੀ ਹੈ | ਮੈਨੇਜ਼ਰ ਰੂਬੀ ਨੇ ਦੱਸਿਆ ਕਿ ਦੇਖਣ ਵਿਚ ਆਇਆ ਹੈ ਕਿ ਲੋਕਾਂ ਦੇ ਘਰਾਂ 'ਚੋਂ ਕੂੜੇ ਦੀ ਚੁਕਾਈ ਨਾ ਹੋਣ ਕਰਕੇ ਅਕਸਰ ਹੀ ਲੋਕ ਆਪਣੇ ਘਰਾਂ ਦੇ ਕੂੜਾ ਗਲਿਆਰਾ ਦੇ ਇਲਾਕੇ ਵਿਚ ਖੁਲ੍ਹੀ ਥਾਵਾਂ 'ਤੇ ਸੁੱਟ ਜਾਂਦੇ ਹਨ |
ਜਿਸ ਕਾਰਨ ਨਿੱਤ ਹੀ ਕੂੜੇ ਦੇ ਢੇਰ ਲੱਗ ਰਹੇ ਹਨ | ਉਨ੍ਹਾਂ ਕਿਹਾ ਕਿ ਬੀਤੇ ਕੁਝ ਦਿਨਾਂ ਤੋਂ ਬਹੁਤ ਹੀ ਜਿਆਦਾ ਕੂੜਾ ਇਕੱਠਾ ਹੋ ਗਿਆ ਹੈ ਜਿਸ ਕਾਰਨ ਉਨ੍ਹਾਂ ਵਲੋਂ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਾਂ ਅਧੀਨ ਕੰਮ ਕਰ ਰਹੇ ਸੇਵਾਦਾਰਾਂ ਦੀ ਪਹਿਲਾਂ ਨਾਲੋਂ ਗਿਣਤੀ ਵਿਚ ਹੋਰ ਵਾਧਾ ਕਰਕੇ ਕੂੜੇ ਦੀ ਚੁਕਾਈ ਕਰਵਾਈ ਜਾ ਰਹੀ ਹੈ | ਇਸ ਸੰਬੰਧ ਵਿਚ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਧਿਆਨ 'ਚ ਮਾਮਲਾ ਲਿਆਂਦਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਕੂੜਾ ਡੰਪ ਵਾਲੇ ਪਾਸੇ ਧਰਨਾ ਲੱਗਾ ਹੋਣ ਕਰਕੇ ਕੁਝ ਦਿਨ ਕੂੜੇ ਦੀ ਚੁਕਾਈ ਨਹੀਂ ਹੋ ਸਕੀ ਪਰ ਹੁਣ ਕੂੜੇ ਦੀ ਚੁਕਾਈ ਆਮ ਦੀ ਤਰ੍ਹਾਂ ਹੋ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ 350 ਸਾਲਾ ਸ਼ਤਾਬਦੀ-ਸ਼ਹੀਦੀ ਨਗਰ ਕੀਰਤਨ ਖ਼ਾਲਸਈ ਜਾਹੋ ਜਲਾਲ ਨਾਲ ਜੋਧਪੁਰ ਤੋਂ ਜੈਪੁਰ ਲਈ ਰਵਾਨਾ <br/> ਅਗਲੀ ਖ਼ਬਰ ਦੀਵਾਲੀ ਮੌਕੇ ਅੱਗ ਦੀਆਂ ਘਟਨਾਵਾਂ 'ਤੇ ਕਾਬੂ ਪਾਉਣ ਲਈ ਚੌਕਸ ਰਹੇਗਾ ਫਾਇਰ ਬਿ੍ਗੇਡ ਵਿਭਾਗ <br/>
Ad Position 24