13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਸੁਲਤਾਨਵਿੰਡ ਭਾਈ ਮੰਝ ਸਾਹਿਬ ਵਾਲੀ ਸੜਕ ਨੇ ਇਕ ਸਾਲ ਵਿਚ ਹੀ ਤੋੜਿਆ ਦਮ ਥਾਂ-ਥਾਂ ਪਏ ਟੋਏ <br/>

Ad Position 21
No active advertisement
ਅਜੀਤ ਡੈਸਕ 01-11-2025
ਸੁਲਤਾਨਵਿੰਡ, 31 ਅਕਤੂਬਰ (ਗੁਰਨਾਮ ਸਿੰਘ ਬੁੱਟਰ)-ਇਤਿਹਾਸਕ ਪਿੰਡ ਸੁਲਤਾਨਵਿੰਡ ਦੀ ਭਾਈ ਮੰਝ ਸਾਹਿਬ ਬਣੀ ਨਵੀਂ ਸੜਕ ਨੇ ਇੱਕ ਸਾਲ ਵਿਚ ਹੀ ਤੋੜਿਆ ਦਮ | ਇਸ ਮੌਕੇ ਗੱਲਬਾਤ ਭਾਈ ਘਨ੍ਹੱਈਆ ਬਿਰਧ ਘਰ ਦੇ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਸਿੰਘ ਅਤੇ ਹੋਰ ਇਲਾਕਾ ਵਾਸੀਆਂ ਕਸ਼ਮੀਰ ਸਿੰਘ, ਇੰਦਰਜੀਤ ਸਿੰਘ, ਤਰਸੇਮ ਸਿੰਘ, ਭੁਪਿੰਦਰ ਸਿੰਘ ਆਦਿ ਨੇ ਦੱਸਿਆ ਕਿ ਭਾਈ ਮੰਝ ਸਾਹਿਬ ਵਾਲੀ ਸੜਕ ਜੋ ਪਿਛਲੇ ਸਾਲ ਕਈ ਯਤਨਾਂ ਤੋਂ ਬਾਅਦ ਬਣੀ ਸੀ ਉਸ ਸੜਕ 'ਤੇ ਥਾਂ-ਥਾਂ ਟੋਏ ਪਏ ਹੋਏ ਹਨ ਜੋ ਦੇਰ/ਸਵੇਰ ਹਾਦਸਿਆਂ ਦਾ ਕਾਰਨ ਬਣ ਰਹੇ ਹਨ | ਇਥੇ ਇਹ ਗੱਲ ਵਰਨਣਯੋਗ ਹੈ ਕਿ ਲੋਕਾਂ ਵਲੋਂ ਮੌਜੂਦਾ ਸਰਕਾਰ ਦੇ ਅਹੁਦੇਦਾਰਾਂ ਦੇ ਬੜੇ ਤਰਲੇ ਮਿੰਨਤਾਂ ਕਰਕੇ ਇਹ ਸੜਕ ਪਿਛਲੇ ਸਾਲ ਬਣਵਾਈ ਸੀ ਪਰ 2025 ਦੇ ਖ਼ਤਮ ਹੋਣ ਤੋਂ ਪਹਿਲਾਂ ਹੀ ਇਹ ਸੜਕ ਖ਼ਤਮ ਹੁੰਦੀ ਜਾ ਰਹੀ ਹੈ | ਕੁਝ ਲੋਕ ਦੱਬੀ ਜੁਬਾਨ ਵਿਚ ਇਹ ਕਹਿੰਦੇ ਵੀ ਸੁਣਾਈ ਦਿੱਤੇ ਕਿ ਇੰਨੀ ਛੇਤੀ ਨਵੀਂ ਬਣੀ ਸੜ੍ਹਕ ਦਾ ਟੁੱਟਣਾ ਕਿਤੇ ਨਾ ਕਿਤੇ ਸੜਕ 'ਤੇ ਪਏ ਘਟੀਆ ਮਟੀਰੀਅਲ ਦਾ ਨਤੀਜਾ ਹੈ, ਸਰਕਾਰ ਨੂੰ ਪਾਰਦਰਸ਼ੀ ਤੌਰ 'ਤੇ ਕਿਸੇ ਇਮਾਨਦਾਰ ਠੇਕੇਦਾਰ ਤੋਂ ਹਲਕੇ ਦੇ ਕੰਮ ਕਰਵਾਉਣੇ ਚਾਹੀਦੇ ਹਨ ਤੇ ਉਨ੍ਹਾਂ ਠੇਕੇਦਾਰਾਂ ਦੇ ਕੀਤੇ ਹੋਏ ਕੰਮਾਂ ਸੰਬੰਧੀ ਉਨ੍ਹਾਂ ਦੀ ਜ਼ਿੰਮੇਵਾਰੀ ਤਹਿ ਕਰਨੀ ਚਾਹੀਦੀ ਹੈ ਤਾਂ ਜੋ ਹਲਕੇ ਵਿਚ ਹੋਏ ਵਿਕਾਸ ਕਾਰਜ ਵਧੀਆ ਗੁਣਵੱਤਾ ਦੇ ਹੋ ਸਕਣ | ਉਨ੍ਹਾਂ ਦੱਸਿਆ ਕਿ ਇਸ ਸੜਕ ਕਿਨਾਰੇ ਲੱਗੀਆਂ ਕੁਝ ਸਟਰੀਟ ਲਾਈਟਾਂ ਬੰਦ ਹੋਣ ਕਰਕੇ ਜਗ੍ਹਾ ਜਗ੍ਹਾ ਪਏ ਟੋਇਆਂ ਕਰਕੇ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ | ਉਨ੍ਹਾਂ ਦੱਸਿਆ ਕਿ ਇਸ ਸੜਕ ਤੇ ਇਤਿਹਾਸਕ ਗੁਰਦੁਆਰੇ ਖੂਹ ਭਾਈ ਮੰਝ ਸਾਹਿਬ ਤੇ ਗੁਰਦੁਆਰਾ ਤਪ ਅਸਥਾਨ ਸ਼੍ਰੀ ਸ਼੍ਰੀ 108 ਬਾਬਾ ਰਾਮਦਾਸ ਜੀ ਸ਼ੁਸ਼ੋਭਿਤ ਹਨ ਇਨ੍ਹਾਂ ਗੁਰਦੁਆਰਿਆਂ ਵਿਚ ਅੰਮਿ੍ਤ ਵੇਲੇ ਭਾਰੀ ਤਾਦਾਦ ਵਿਚ ਸੰਗਤਾਂ ਨਤਮਸਤਕ ਹੋਣ ਲਈ ਆਉਂਦੀਆਂ, ਇਨ੍ਹਾਂ ਸੰਗਤਾਂ ਨੂੰ ਉਕਤ ਮੁਸ਼ਕਿਲਾਂ ਕਰਕੇ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਕਿ ਭਾਈ ਮੰਝ ਸਾਹਿਬ ਸੜਕ 'ਤੇ ਪਏ ਟੋਇਆਂ ਨੂੰ ਅਤੇ ਸਟਰੀਟ ਲਾਈਟਾਂ ਨੂੰ ਤੁਰੰਤ ਠੀਕ ਕੀਤਾ ਜਾਵੇੇ |

Ad Position 22
No active advertisement
ਪਿਛਲੀ ਖ਼ਬਰ ਜ਼ਿਮਨੀ ਚੋਣ ਦੌਰਾਨ 'ਆਪ' ਦਾ ਮੁਲਾਜ਼ਮ ਵਿਰੋਧੀ ਚਿਹਰਾ ਕਰਾਂਗੇ ਨਸ਼ਰ-ਜੀਟੀਯੂ <br/> ਅਗਲੀ ਖ਼ਬਰ ਸਿਵਲ ਸਰਜਨ ਡਾ: ਧਵਨ ਹੋਇਆ ਸੇਵਾ ਮੁਕਤ : ਡਿਪਟੀ ਮੈਡੀਕਲ ਕਮਿਸ਼ਨਰ ਨੂੰ ਮਿਲਿਆ ਅਹੁਦੇ ਦਾ ਕਾਰਜ ਭਾਰ <br/>
Ad Position 24