ਅੰਮਿ੍ਤਸਰ, 1 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਐਕਸੈਲਸਮ ਹਾਈ ਸਕੂਲ ਨੇ ਡਾਇਰੈਕਟਰ ਪਿ੍ੰ: ਗੁਨੀਤਾ ਗਰੇਵਾਲ ਦੀ ਅਗਵਾਈ ਹੇਠ ਹੈਲੋਵੀਨ ਦਿਵਸ 2025 ਉਤਸ਼ਾਹ ਮਨਾਇਆ ਗਿਆ | ਇਸ ਮੌਕੇ ਸਕੂਲ ਦਾ ਵਿਹੜਾ ਖੂਬਸੂਰਤੀ ਨਾਲ ਸਜਾਇਆ ਗਿਆ ਵਿਦਿਆਰਥੀਆਂ ਨੇ ਹੈਲੋਵੀਨ ਗਤੀਵਿਧੀਆਂ 'ਚ ਪੂਰੇ ਜੋਸ਼ ਨਾਲ ਹਿੱਸਾ ਲਿਆ | ਵਿਹੜਾ ਡਰਾਉਣੇ ਥੀਮ ਵਾਲੇ ਕਪੜਿਆਂ ਜਿਵੇਂ-ਡਰੈਕੂਲਾ ਦੀ ਪੁਸ਼ਾਕ, ਕਾਲੀ ਟੋਪੀ ਵਾਲੀ ਚੜੇਲ, ਭੂਤ ਅਤੇ ਮੰਮੀ ਦੇ ਕਪੜੇ ਜੋ ਸਫ਼ੈਦ ਰੂੰ 'ਚ ਲਪੇਟੇ ਹੋਏ ਸਨ, ਡਰਾਉਣੇ ਕੱਦੂ ਦੇ ਰੂਪ ਅਤੇ ਦਾਨਵ ਪਾਤਰਾਂ ਨਾਲ ਸਜਿਆ ਹੋਇਆ ਸੀ | ਵਿਦਿਆਰਥੀਆਂ ਨੇ ਰਚਨਾਤਮਕ ਹੈਲੋਵੀਨ ਮੈਕਅਪ ਵੀ ਕਰਦਿਆ ਆਪਣੇ ਚਿਹਰੇ ਨੂੰ ਡਰਾਉਣਾ ਅਤੇ ਮਨੋਰੰਜਕ ਬਣਾਇਆ, ਜੋ ਥੀਮ ਨਾਲ ਬਿਲਕੁਲ ਮੇਲ ਖਾਂਦਾ ਸੀ | ਵਿਦਿਆਰਥੀਆਂ ਨੇ ਹੈਟ ਬੈਲੈਂਸਿੰਗ ਅਤੇ ਫ੍ਰੀਜ਼ ਡਾਂਸ ਵਰਗੀਆਂ ਖੇਡਾਂ ਖੇਡੀਆਂ ਅਤੇ ਹੈਲੋਵੀਨ ਰੈਂਪ 'ਤੇ ਆਤਮ-ਵਿਸ਼ਵਾਸ ਨਾਲ ਚਲਦੇ ਹੋਏ ਆਪਣੇ ਸ਼ਾਨਦਾਰ ਕੱਪੜਿਆਂ ਨਾਲ ਪੇਸ਼ਕਾਰੀ ਦਿੱਤੀ | ਇਕ ਹੋਰ ਮਨੋਰੰਜਕ ਅਤੇ ਵਿਲੱਖਣ ਗਤੀਵਿਧੀ 'ਚ ਵਿਦਿਆਰਥੀਆਂ ਨੇ ਹੈਲੋਵੀਨ ਥੀਮ ਲਈ ਕਾਗਜ਼ ਦੀ ਥੈਲੀ ਦੇ ਮਾਸਕ ਬਣਾਏ | ਇਹ ਸਮਾਗਮ ਖੁਸ਼ੀ, ਹਾਸੇ, ਰਚਨਾਤਮਕਤਾ ਅਤੇ ਟੀਮ ਵਰਕ ਨਾਲ ਭਰਪੂਰ ਸੀ, ਜਿਸ ਨੇ ਵਿਦਿਆਰਥੀਆਂ ਨੂੰ ਆਤਮ-ਵਿਸ਼ਵਾਸ ਬਣਾਉਣ, ਰਚਨਾਤਮਕ ਤੌਰ 'ਤੇ ਆਪਣੇ ਆਪ ਨੂੰ ਵਿਅਕਤੀਗਤ ਕਰਨ, ਅਤੇ ਐਕਸੈਲਸਮ ਹਾਈ ਸਕੂਲ 'ਚ ਮਨੋਰੰਜਕ ਅਤੇ ਤਿਉਹਾਰ ਦੇ ਮਾਹੌਲ ਵਿੱਚ ਸਿੱਖਣ ਦਾ ਆਨੰਦ ਲੈਣ 'ਚ ਮਦਦ ਕੀਤੀ |