28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਅਕਸ਼ੈ ਸ਼ਰਮਾ ਨੇ ਸਮੱਸਿਆਵਾਂ ਦੇ ਹੱਲ ਲਈ ਅੰਮਿ੍ਤਸਰ ਉੱਤਰੀ 'ਚ ਸ਼ੁਰੂ ਕੀਤੀ ਸੇਵਾ ਸਭਾ ਮੁਹਿੰਮ

Ad Position 21
No active advertisement
ਅਜੀਤ ਡੈਸਕ 03-11-2025

ਅੰਮਿ੍ਤਸਰ, 2 ਨਵੰਬਰ (ਹਰਮਿੰਦਰ ਸਿੰਘ)-ਭਾਜਪਾ ਆਗੂ ਅਕਸ਼ੈ ਸ਼ਰਮਾ ਨੇ 'ਸੇਵਾ ਸਭਾ' ਨਾਮਕ ਸਮਾਜਿਕ ਮੁਹਿੰਮ ਸ਼ੁਰੂ ਕੀਤੀ ਹੈ, ਜੋ ਅੰਮਿ੍ਤਸਰ ਉੱਤਰੀ ਵਿਧਾਨ ਸਭਾ ਹਲਕੇ 'ਚ ਜਨਤਕ ਸੇਵਾ ਨੂੰ ਇਕ ਨਵਾਂ ਅੰਜਾਮ ਦਿੰਦੀ ਹੈ | ਸ਼ਰਮਾ ਨੇ ਕਿਹਾ ਕਿ ਇਹ ਵਿਸ਼ੇਸ਼ ਕੈਂਪ ਹਰ ਐਤਵਾਰ ਸਵੇਰੇ ਡਾਇਮੰਡ ਐਵੀਨਿਊ ਵਿਖੇ ਲਗਾਇਆ ਜਾਵੇਗਾ, ਜਿੱਥੇ ਹਲਕੇ ਨਾਲ ਸੰਬੰਧਿਤ ਵਸਨੀਕ ਆਪਣੀਆਂ ਰੋਜ਼ਾਨਾ ਸਮੱਸਿਆਵਾਂ ਸਿੱਧੇ ਉਨ੍ਹਾਂ ਕੋਲ ਰੱਖ ਸਕਦੇ ਹਨ | ਪੱਤਰਕਾਰਾਂ ਨਾਲ ਗੱਲਬਾਤ ਕਰਦੇ ਅਕਸ਼ੈ ਸ਼ਰਮਾ ਨੇ ਕਿਹਾ ਕਿ 'ਸੇਵਾ ਸਭਾ' ਦਾ ਮੁੱਖ ਉਦੇਸ਼ ਸਰਕਾਰੀ ਯੋਜਨਾਵਾਂ ਨੂੰ ਜ਼ਮੀਨੀ ਪੱਧਰ 'ਤੇ ਪਹੁੰਚਾਉਣਾ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਆਮ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰ ਮਿਲਣ | ਉਨ੍ਹਾਂ ਕਿਹਾ ਚਾਹੇ ਇਹ ਬੱਚਿਆਂ ਦੀ ਸਿੱਖਿਆ ਹੋਵੇ, ਸਿਹਤ ਸਮੱਸਿਆਵਾਂ ਹੋਣ, ਪਾਣੀ ਦੀ ਕਮੀ ਹੋਵੇ, ਜਾਂ ਰਿਹਾਇਸ਼ ਦੇ ਮੁੱਦੇ ਹੋਣ ਉਹ ਹਰ ਮੁੱਦੇ 'ਤੇ ਲੋਕਾਂ ਦੇ ਨਾਲ ਖੜ੍ਹੇ ਹੋਵਾਂਗੇੇੇ | ਉਨ੍ਹਾਂ ਕਿਹਾ ਕਿ ਇਹ ਸਿਰਫ਼ ਇਕ ਪ੍ਰੋਗਰਾਮ ਨਹੀਂ ਹੈ, ਸਗੋਂ ਜਨਤਕ ਸੇਵਾ ਦਾ ਵਾਅਦਾ ਹੈ | ਉਨ੍ਹਾਂ ਦੱਸਿਆ ਕਿ ਅੱਜ ਸੈਂਕੜੇ ਔਰਤਾਂ ਉਨ੍ਹਾਂ ਕੋਲ ਪਹੁੰਚੀਆਂ ਹਨ, ਅਤੇ ਜ਼ਿਆਦਾਤਰ ਲੋਕਾਂ ਦੀ ਮੁੱਖ ਲੋੜ ਉਨ੍ਹਾਂ ਦੇ ਘਰਾਂ ਤੱਕ ਰਾਸ਼ਨ ਪਹੁੰਚਾਉਣਾ ਹੈ | ਦੂਜੀ ਚਿੰਤਾ ਉਨ੍ਹਾਂ ਦੇ ਪੁੱਤਰਾਂ ਅਤੇ ਪਤੀਆਂ ਲਈ ਨੌਕਰੀਆਂ ਪ੍ਰਦਾਨ ਕਰਨਾ ਹੈ | ਰਾਸ਼ਨ ਦੀ ਸਮੱਸਿਆ ਅੱਜ ਹੱਲ ਹੋ ਜਾਵੇਗੀ ਅਤੇ ਉਹ ਬਹੁਤ ਘੱਟ ਸਮੇਂ ਵਿਚ ਨੌਕਰੀਆਂ ਦਾ ਹੱਲ ਵੀ ਲੱਭ ਲੈਣਗੇ | ਅੰਮਿ੍ਤਸਰ ਉੱਤਰੀ ਦੀ ਸਥਿਤੀ ਨੂੰ 'ਦੁੱਖਦਾਈ' ਦੱਸਦੇ ਹੋਏ ਅਕਸ਼ੈ ਸ਼ਰਮਾ ਨੇ ਕਿਹਾ ਕਿ ਇਹ ਪਹਿਲ ਨਾ ਸਿਰਫ਼ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰੇਗੀ ਬਲਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਉਨ੍ਹਾਂ ਨੂੰ ਰੁਜ਼ਗਾਰ ਨਾਲ ਜੋੜਨ ਵਿਚ ਵੀ ਮਦਦ ਕਰੇਗੀ |

Ad Position 22
No active advertisement
ਪਿਛਲੀ ਖ਼ਬਰ ਦੀਵਾਲੀ ਮੌਕੇ ਪਟਾਕਿਆਂ ਦੀਆਂ ਥੋਕ ਦੁਕਾਨਾਂ ਵਾਲਿਆਂ ਨੇ ਛੱਡਿਆ ਭਾਰੀ ਕੂੜਾ ਕਰਕਟ ਅਗਲੀ ਖ਼ਬਰ ਗੁ: ਮੰਜੀ ਸਾਹਿਬ ਦੀਵਾਨ ਹਾਲ ਵਿਖੇ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਮਨਾਇਆ
Ad Position 24