ਛੇਹਰਟਾ, 23 ਨਵੰਬਰ (ਪੱਤਰ ਪ੍ਰੇਰਕ)-ਮਾਊਾਟ ਲਿਟਰਾ ਜੀ ਸਕੂਲ ਅੰਮਿ੍ਤਸਰ (ਥਾਂਦੇ) 'ਚ ਡੀ. ਡੀ. ਪੰਜਾਬੀ ਦੇ ਰਿਐਲਿਟੀ ਸ਼ੋਅ ਦੇ ਪਹਿਲੇ ਰਾਊਾਡ ਦੇ ਅਡੀਸ਼ਨ ਹੋਏ | ਜਿਸ 'ਚ ਵੱਖ-ਵੱਖ ਸਕੂਲਾਂ ਦੇ 500 ਤੋਂ ਵੱਧ ਬੱਚਿਆਂ ਨੇ ਭਾਗ ਲਿਆ | ਸਕੂਲ ਦੇ ਚੇਅਰਮੈਨ ਤੇ ਸ਼੍ਰੋਮਣੀ ਕਮੇਟੀ ਮੈਂਬਰ ਮੰਗਵਿੰਦਰ ਸਿੰਘ ਖਾਪੜਖੇੜੀ, ਉਪ ਚੇਅਰਮੈਨ ਕੰਵਰ ਮੁਬਾਰਕ ਸਿੰਘ ਡਾਇਰੈਕਟਰ ਸਤਨਾਮ ਸਿੰਘ, ਨਵਦੀਪ ਕੌਰ ਤੇ ਸਕੂਲ ਪਿ੍ੰ: ਜਸਵਿੰਦਰ ਕੌਰ ਸੇਠੀ ਨੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ ਤੇ ਕਿਹਾ ਕਿ ਸਕੂਲ ਦੇ ਵਿਦਿਆਰਥੀ ਸਿਰਫ ਪੜ੍ਹਾਈ 'ਚ ਹੀ ਨਹੀਂ, ਸਗੋਂ ਹਰ ਖੇਤਰ 'ਚ ਨਾਮਣਾ ਖੱਟ ਰਹੇ ਹਨ, ਸਕੂਲ ਵਿਦਿਆਰਥੀਆਂ ਦੇ ਸਰਬਪੱਖੀ ਸ਼ਖ਼ਸੀਅਤ ਤੇ ਵਿਕਾਸ ਲਈ ਹਰ ਸੰਭਵ ਯਤਨ ਕਰ ਰਿਹਾ ਹੈ ਤਾਂ ਜੋ ਵਿਦਿਆਰਥੀ ਸਮੇਂ ਦੇ ਹਾਣੀ ਬਣ ਸਕਣ ਤੇ ਹਰ ਖੇਤਰ ਵਿਚ ਅੱਗੇ ਰਹਿਣ | ਇਸ ਮੌਕੇ ਡੀ. ਡੀ. ਪੰਜਾਬੀ ਦੇ ਰਿਐਲਿਟੀ ਸ਼ੋਅ ਦੇ ਡਾਇਰੈਕਟਰ ਤੇ ਪ੍ਰੋਡਿਊਸਰ ਵਰਨ ਬਾਂਸਲ, ਕਰਨ ਸ਼ਰਮਾ, ਅੰਮਿ੍ਤ ਕਟਾਰੀਆ, ਮਨਦੀਪ ਸਿੰਘ ਗੋਪੀ ਸੋਹਲ ਆਦਿ ਹਾਜ਼ਰ ਸਨ |