09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਅੰਮਿ੍ਤਸਰ 'ਚ ਯੂਨਿਟੀ ਮਾਲ ਪ੍ਰੋਜੈਕਟ 'ਤੇ ਵਪਾਰ ਮੰਡਲ ਦੀ ਬੇਨਤੀ 'ਤੇ ਮੁੜ ਕੀਤਾ ਵਿਚਾਰ ਵਪਾਰੀ ਆਗੂਆਂ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਪ੍ਰੋਜੈਕਟ ਬਾਰੇ ਕੀਤੀ ਮਹੱਤਵਪੂਰਨ ਬੈਠਕ

Ad Position 21
No active advertisement
ਅਜੀਤ ਡੈਸਕ 06-12-2025
ਅੰਮਿ੍ਤਸਰ, 5 ਦਸੰਬਰ (ਸੁਰਿੰਦਰ ਕੋਛੜ)- ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਇਕ ਵਫ਼ਦ ਨੇ ਅੱਜ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਅੰਮਿ੍ਤਸਰ ਦੇ ਮੇਅਰ ਮੋਤੀ ਭਾਟੀਆ ਨਾਲ ਯੂਨਿਟੀ ਮਾਲ ਪ੍ਰੋਜੈਕਟ ਬਾਰੇ ਮਹੱਤਵਪੂਰਨ ਬੈਠਕ ਕੀਤੀ | ਬੈਠਕ 'ਚ ਅੰਮਿ੍ਤਸਰ ਵਿਚ 4 ਏਕੜ ਜ਼ਮੀਨ 'ਤੇ ਨਿਰਮਾਣ ਅਧੀਨ ਪ੍ਰੋਜੈਕਟ ਦੀ ਮੌਜੂਦਾ ਸਥਿਤੀ, ਪ੍ਰਗਤੀ ਅਤੇ ਪ੍ਰੋਜੈਕਟ 'ਚ ਵਪਾਰਕ ਭਾਈਚਾਰੇ ਦੀ ਭੂਮਿਕਾ ਬਾਰੇ ਵਿਸਥਾਰ ਵਿਚ ਚਰਚਾ ਕੀਤੀ ਗਈ | ਵਪਾਰ ਮੰਡਲ ਦੇ ਪ੍ਰਧਾਨ ਪਿਆਰੇ ਲਾਲ ਸੇਠ ਨੇ ਦੱਸਿਆ ਕਿ ਯੂਨਿਟੀ ਮਾਲ ਦੀ ਅਨੁਮਾਨਿਤ ਲਾਗਤ 194 ਕਰੋੜ ਰੁਪਏ ਹੈ ਅਤੇ ਇਸ ਨੂੰ ਭਾਰਤ ਸਰਕਾਰ ਤੋਂ ਪ੍ਰਵਾਨਗੀ ਮਿਲ ਗਈ ਹੈ, ਜਿਸ ਦੇ ਤਹਿਤ ਕੇਂਦਰ ਅਤੇ ਰਾਜ ਸਰਕਾਰਾਂ 75:25 ਦੇ ਅਨੁਪਾਤ 'ਚ ਨਿਵੇਸ਼ ਕਰਨਗੀਆਂ | ਮਾਲ ਦਾ ਉਦੇਸ਼ ਪੰਜਾਬ ਵਿਚ ਵਪਾਰ ਅਤੇ ਉਦਯੋਗ ਨੂੰ ਉਤਸ਼ਾਹਿਤ ਕਰਨਾ ਹੈ | ਮਾਲ ਕੰਪਲੈਕਸ ਦੇ ਅੰਦਰ ਵਪਾਰਕ ਗਤੀਵਿਧੀਆਂ ਨੂੰ ਵਧਾਉਣ ਲਈ ਇਕ ਆਧੁਨਿਕ ਪ੍ਰਦਰਸ਼ਨੀ ਕੇਂਦਰ, ਕਨਵੈੱਨਸ਼ਨ ਹਾਲ ਅਤੇ ਹੋਰ ਸਹੂਲਤਾਂ ਵਿਕਸਤ ਕੀਤੀਆਂ ਜਾਣੀਆਂ ਹਨ | ਹਾਲਾਂਕਿ, ਕੁਝ ਕਾਰਨਾਂ ਕਰਕੇ ਇਸ ਪ੍ਰੋਜੈਕਟ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ | ਮੀਟਿੰਗ 'ਚ ਮੰਤਰੀ ਅਤੇ ਮੇਅਰ ਦੋਵਾਂ ਨੇ ਭਰੋਸਾ ਦਿੱਤਾ ਕਿ ਇਸ ਪ੍ਰੋਜੈਕਟ ਨੂੰ ਤਰਜੀਹ ਦਿੱਤੀ ਜਾਵੇਗੀ ਅਤੇ ਸਮੇਂ ਸਿਰ ਪੂਰਾ ਕੀਤਾ ਜਾਵੇਗਾ | ਵਪਾਰ ਮੰਡਲ ਦੇ ਜਨਰਲ ਸਕੱਤਰ ਸਮੀਰ ਜੈਨ ਨੇ ਕਿਹਾ ਕਿ ਅੰਮਿ੍ਤਸਰ ਵਰਗੇ ਵੱਡੇ ਵਪਾਰਕ ਸ਼ਹਿਰ 'ਚ ਇਹ ਪ੍ਰੋਜੈਕਟ ਵਪਾਰ, ਐੱਮ. ਐੱਸ. ਐੱਮ. ਈ., ਉਦਯੋਗ, ਸੈਰ-ਸਪਾਟਾ ਅਤੇ ਪ੍ਰਦਰਸ਼ਨੀ ਸਭਿਆਚਾਰ ਨੂੰ ਹੁਲਾਰਾ ਦੇਵੇਗਾ | ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਪ੍ਰੋਜੈਕਟ ਨੂੰ ਮੁੜ ਸੁਰਜੀਤ ਕਰਨ ਦਾ ਭਰੋਸਾ ਰਾਜ ਦੇ ਕਾਰੋਬਾਰੀਆਂ ਲਈ ਇਕ ਸਕਾਰਾਤਮਿਕ ਸੰਕੇਤ ਹੈ | ਇਸ ਮੌਕੇ ਅੰਮਿ੍ਤਸਰ ਦੇ ਡਿਪਟੀ ਕਮਿਸ਼ਨਰ ਰਾਜਿੰਦਰ ਸਿੰਘ, ਰਾਜਿੰਦਰ ਸਿੰਘ ਮਰਵਾਹਾ, ਹਰਪਾਲ ਸਿੰਘ ਆਹਲੂਵਾਲੀਆ ਅਤੇ ਕਈ ਉੱਘੇ ਉਦਯੋਗਪਤੀ ਅਤੇ ਵਪਾਰਕ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹਲਕਾ ਰਾਜਾਸਾਂਸੀ 'ਚ ਬਲਾਕ ਸੰਮਤੀ ਉਮੀਦਵਾਰਾਂ ਦੀ ਪੜਤਾਲ ਦੀਆਂ ਜਾਰੀ ਨਹੀਂ ਹੋ ਸਕੀਆਂ ਲਿਸਟਾਂ ਕਾਂਗਰਸ ਸਮੇਤ ਅਕਾਲੀ... ਅਗਲੀ ਖ਼ਬਰ ਸ੍ਰੀਮਤੀ ਪਾਰਵਤੀ ਦੇਵੀ ਹਸਪਤਾਲ 'ਚ ਪੁੱਜੇ ਮੇਅਰ ਭਾਟੀਆ ਦਾ ਕੀਤਾ ਪ੍ਰਬੰਧਕਾਂ ਨੇ ਨਿੱਘਾ ਸਵਾਗਤ
Ad Position 24