ਅੰਮਿ੍ਤਸਰ, 7 ਦਸੰਬਰ (ਸੁਰਿੰਦਰ ਕੋਛੜ)-ਹਰਿਆਣਾ ਦੇ ਰਾਜਪਾਲ ਸ਼੍ਰੀ ਅਸ਼ੀਮ ਕੁਮਾਰ ਘੋਸ਼ ਨੇ ਅੱਜ ਸਵੇਰੇ ਆਪਣੇ ਪਰਿਵਾਰ ਸਮੇਤ ਅੰਮਿ੍ਤਸਰ ਸਥਿਤ ਸ੍ਰੀ ਦੁਰਗਿਆਣਾ ਤੀਰਥ ਦੇ ਸ਼੍ਰੀ ਲਕਸ਼ਮੀ ਨਾਰਾਇਣ ਮੰਦਿਰ ਵਿਖੇ ਮੱਥਾ ਟੇਕਿਆ | ਉਨ੍ਹਾਂ ਮੰਦਰ ਦੀ ਪਰਿਕਰਮਾ ਕੀਤੀ ਅਤੇ ਵਿਧੀ ਪੂਰਵਕ ਆਰਤੀ ਵੀ ਕੀਤੀ | ਸ੍ਰੀ ਲਛਮੀ ਨਾਰਾਇਣ ਮੰਦਿਰ ਦੇ ਮੁੱਖ ਪੁਜਾਰੀ ਨੇ ਉਨ੍ਹਾਂ ਨੂੰ ਠਾਕੁਰ ਜੀ ਦਾ ਸਿਰੋਪਾਓ ਅਤੇ ਪ੍ਰਸ਼ਾਦ ਭੇਟ ਕਰਕੇ ਸ੍ਰੀ ਦੁਰਗਿਆਣਾ ਮੰਦਰ ਦੇ ਇਤਿਹਾਸ ਤੋਂ ਵੀ ਜਾਣੂ ਕਰਵਾਇਆ | ਇਸ ਉਪਰੰਤ ਉਨ੍ਹਾਂ ਨੂੰ ਸ੍ਰੀ ਦੁਰਗਿਆਣਾ ਕਮੇਟੀ ਦੇ ਦਫ਼ਤਰ 'ਚ ਕਮੇਟੀ ਦੀ ਪ੍ਰਧਾਨ ਪ੍ਰੋ. ਲਕਸ਼ਮੀ ਕਾਂਤਾ ਚਾਵਲਾ, ਡਾ: ਰਾਕੇਸ਼ ਸ਼ਰਮਾ ਅਤੇ ਹੋਰਨਾ ਵਲੋਂ ਸ੍ਰੀ ਦੁਰਗਿਆਣਾ ਮੰਦਿਰ ਦਾ ਸੁਨਹਿਰੀ ਮਾਡਲ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ |
ਹਰਿਆਣਾ ਦੇ ਰਾਜਪਾਲ ਅਸ਼ੀਮ ਘੋਸ਼ ਸ੍ਰੀ ਦੁਰਗਿਆਣਾ ਤੀਰਥ ਵਿਖੇ ਹੋਏ ਨਤਮਸਤਕ
ਅਜੀਤ ਡੈਸਕ
08-12-2025