22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਡਾ. ਸ਼ਿਖਲ ਉੱਪਲ ਨੇ 19ਵੀਂ ਵਿਸ਼ਵ ਨਿਊਰੋਸਰਜਰੀ ਕਾਨਫਰੰਸ 'ਚ ਪੜਿ੍ਹਆ ਖੋਜ ਪੱਤਰ

Ad Position 21
No active advertisement
ਅਜੀਤ ਡੈਸਕ 08-12-2025
ਅੰਮਿ੍ਤਸਰ, 7 ਦਸੰਬਰ (ਗਗਨਦੀਪ ਸ਼ਰਮਾ)-ਰਾਣੀ ਕਾ ਬਾਗ ਦੇ ਉੱਪਲ ਨਿਊਰੋ ਹਸਪਤਾਲ ਦੇ ਨਿਊਰੋਸਰਜਨ ਡਾ. ਸ਼ਿਖਲ ਉੱਪਲ ਨੇ ਹਾਲ ਹੀ ਵਿਚ ਦੁਬਈ 'ਚ ਹੋਈ ਵਿਸ਼ਵ ਨਿਊਰੋਸਰਜਰੀ ਕਾਨਫਰੰਸ (ਡਬਲਿਊ. ਐੱਫ. ਐੱਨ. ਐੱਸ. 2025) 'ਚ 'ਐਨਿਊਰਿਜ਼ਮ ਕੋਇਲਿੰਗ ਅੰਡਰ ਲੋਕਲ ਅਨੱਸਥੀਸੀਆ ਮਿੱਥ ਜਾਂ ਹਕੀਕਤ' ਵਿਸ਼ੇ 'ਤੇ ਖੋਜ ਪੱਤਰ ਪੜਿ੍ਹਆ | ਉਨ੍ਹਾਂ ਕਿਹਾ ਕਿ ਐਨਿਊਰਿਜ਼ਮ ਕੋਇਲਿੰਗ ਬਿਨਾਂ ਅਨੱਸਥੀਸੀਆ ਦੇ ਖਤਰਨਾਕ ਦਿਮਾਗੀ ਐਨਿਊਰਿਜ਼ਮ ਦੇ ਇਲਾਜ ਲਈ ਇਕ ਆਧੁਨਿਕ ਤੇ ਘੱਟੋ-ਘੱਟ ਹਮਲਾਵਰ ਤਕਨੀਕ ਹੈ ਜਿਹੜੀ ਬਿਨਾਂ ਓਪਨ ਸਰਜਰੀ ਦੇ ਇਸ ਪ੍ਰਕਿਰਿਆ ਵਿਚ ਕੋਇਲਾਂ ਨੂੰ ਇਕ ਪਤਲੇ ਕੈਥੀਟਰ ਰਾਹੀਂ ਦਿਮਾਗ ਦੇ ਖੂਨ ਦੀਆਂ ਨਾੜੀਆਂ 'ਚ ਪਹੁੰਚਾਇਆ ਜਾਂਦਾ ਹੈ ਅਤੇ ਉਹ ਸੁੱਜੇ ਹੋਏ ਖੇਤਰ ਨੂੰ ਭਰਨ ਦੇ ਨਾਲ ਫਟਣ ਦੇ ਜੋਖਮ ਨੂੰ ਘਟਾਉਂਦਾ ਹੈ | ਡਾ. ਸ਼ਿਖਲ ਉੱਪਲ ਨੇ ਦੱਸਿਆ ਕਿ ਇਸ ਤਕਨੀਕ ਨੂੰ ਮਰੀਜ਼ ਲਈ ਸੁਰੱਖਿਅਤ, ਘੱਟ ਦਰਦਨਾਕ ਮੰਨਿਆ ਜਾਂਦਾ ਹੈ ਅਤੇ ਇਹ ਤੇਜ਼ੀ ਨਾਲ ਰਿਕਵਰੀ ਪ੍ਰਦਾਨ ਕਰਦੀ ਹੈ | ਡਾ. ਸ਼ਿਖਿਲ ਉੱਪਲ ਨੇ ਦੱਸਿਆ ਕਿ ਇਹ ਉਨ੍ਹਾਂ ਦਾ ਤੀਜਾ ਕੌਮਾਂਤਰੀ ਖੋਜ ਪੱਤਰ ਹੈ ਅਤੇ ਦਾਅਵਾ ਕੀਤਾ ਕਿ ਇਹ ਮਾਣ ਹਾਸਿਲ ਕਰਨ ਵਾਲੇ ਉਹ ਅੰਮਿ੍ਤਸਰ ਦੇ ਪਹਿਲੇ ਨਿਊਰੋਸਰਜਨ ਹਨ | ਜ਼ਿਕਰਯੋਗ ਹੈ ਕਿ ਇਸ ਗਲੋਬਲ ਕਾਨਫਰੰਸ ਵਿਚ ਦੁਨੀਆ ਭਰ ਦੇ ਉੱਘੇ ਨਿਊਰੋਸਰਜਨਾਂ ਨੇ ਹਿੱਸਾ ਲੈਂਦਿਆਂ ਨਿਊਰੋਸਰਜਰੀ ਦੇ ਖੇਤਰ ਵਿਚ ਅਤਿ-ਆਧੁਨਿਕ ਖੋਜਾਂ 'ਤੇ ਚਰਚਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਲਾਹੌਰ 'ਚ ਤੀਜੀ ਕੌਮਾਂਤਰੀ ਪੰਜਾਬੀ ਕਾਨਫ਼ਰੰਸ ਸਮਾਪਤ ਅਗਲੀ ਖ਼ਬਰ ਹਰਿਆਣਾ ਦੇ ਰਾਜਪਾਲ ਅਸ਼ੀਮ ਘੋਸ਼ ਨੇ ਜਲਿ੍ਹਆਂਵਾਲਾ ਬਾਗ ਵਿਖੇ ਦਿੱਤੀ ਸ਼ਰਧਾਂਜਲੀ
Ad Position 24