ਚੌਕ ਮਹਿਤਾ, 17 ਦਸੰਬਰ (ਧਰਮਿੰਦਰ ਸਿੰਘ ਭੰਮਰਾ, ਜਗਦੀਸ਼ ਸਿੰਘ ਬਮਰਾਹ)-ਦਸਮੇਸ਼ ਵਿੱਦਿਅਕ ਸੰਸਥਾਵਾਂ ਵਿਖੇ ਖੇਡ ਸਮਾਗਮ ਅਤੇ ਇਨਾਮ ਵੰਡ ਸਮਾਰੋਹ ਦੇ ਆਖਰੀ ਦਿਨ ਦਾ ਆਗਾਜ਼ ਦਸਮੇਸ਼ ਹੈਰੀਟੇਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ 350 ਸਾਲਾ ਸ਼ਹੀਦੀ ਦਿਹਾੜੇ ਦੇ ਰੂਪ 'ਚ ਬੈਠ ਕੇ ਸ਼ਬਦ ਗਾਇਣ ਕਰਕੇ ਕੀਤਾ ਗਿਆ | ਦਸਮੇਸ਼ ਵਿੱਦਿਅਕ ਸੰਸਥਾਵਾਂ ਵਿਖੇ ਇਸ ਆਖਰੀ ਦਿਨ ਦੇ ਖੇਡ ਸਮਾਰੋਹ 'ਚ ਆਦਿਤਯ ਵਾਰੀਅਰ ਐੱਸ. ਪੀ. ਇਨਵੈਸਟੀਗੇਸ਼ਨ ਅੰਮਿ੍ਤਸਰ ਰੂਰਲ, ਭਾਰਤੀ ਸੈਨਾ ਦੇ ਮੇਜਰ ਸੈਫੂਰ ਰਹਿਮਾਨ ਐੱਸ. ਕੇ. ਅਤੇ ਸੁਰਜੀਤ ਸਿੰਘ ਕੰਗ ਚੇਅਰਮੈਨ ਮਾਰਕੀਟ ਕਮੇਟੀ ਰਈਆ ਪ੍ਰਧਾਨ ਨਗਰ ਕੌਂਸਲ ਬਾਬਾ ਬਕਾਲਾ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ | ਇਨ੍ਹਾਂ ਖੇਡ ਸਮਾਗਮਾਂ 'ਚ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅਤੇ ਦਸਮੇਸ਼ ਹੈਰੀਟੇਜ ਪਬਲਿਕ ਸਕੂਲ ਵਿਖੇ ਚੱਲ ਰਹੇ ਹਾਊਸਾਂ 'ਚ ਮੁਕਾਬਲੇ ਕਰਵਾਏ ਗਏ | ਇਸ 'ਚ ਦੋਵਾਂ ਸਕੂਲਾਂ ਦੇ ਨਰਸਰੀ ਜਮਾਤ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੇ ਬੱਚਿਆਂ ਨੇ ਅਲੱਗ-ਅਲੱਗ ਖੇਡ ਮੁਕਾਬਲਿਆਂ 'ਚ ਭਾਗ ਲਿਆ | ਜਿਸ 'ਚ 100 ਮੀਟਰ ਦੌੜ, 200 ਮੀਟਰ ਦੌੜ, 400 ਮੀਟਰ ਦੌੜ, 800 ਮੀਟਰ ਦੌੜ, ਰਿਲੇਅ ਦੌੜ, ਰੱਸਾਕਸ਼ੀ ਮੁਕਾਬਲੇ ਕਰਵਾਏ ਗਏ | ਇਸ ਤੋਂ ਇਲਾਵਾ ਵਿਦਿਆਰਥੀਆਂ ਵਲੋਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਕੋਰੀਓਗ੍ਰਾਫੀਆਂ ਦੀ ਪੇਸ਼ਕਾਰੀ ਵੀ ਕੀਤੀ | ਅਮਨ ਪਾਲ ਸਿੰਘ ਅਤੇ ਪਿੰ੍ਰ: ਮਨਜੀਤ ਕੌਰ ਪੱਡਾ ਵਲੋਂ ਕੋਰੀਓਗ੍ਰਾਫੀ ਦੀ ਬਤੌਰ ਜੱਜ ਡਿਊਟੀ ਨਿਭਾਈ ਗਈ | ਅੱਜ ਦੇ ਖੇਡ ਸਮਾਗਮ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ 'ਚ ਓਵਰਆਲ ਟਰਾਫ਼ੀ ਕ੍ਰਮਵਾਰ ਪਹਿਲਾ ਸਥਾਨ ਬਿਆਸ ਹਾਊਸ, ਦੂਸਰਾ ਸਥਾਨ ਰਾਵੀ ਹਾਊਸ ਅਤੇ ਤੀਸਰਾ ਸਥਾਨ ਸਤਲੁਜ ਹਾਊਸ ਨੇ ਹਾਸਿਲ ਕੀਤਾ | ਇਵੇਂ ਹੀ ਦਸਮੇਸ਼ ਹੈਰੀਟੇਜ ਪਬਲਿਕ ਸਕੂਲ ਵਿਚ ਓਵਰਆਲ ਟਰਾਫੀ ਕ੍ਰਮਵਾਰ ਪਹਿਲਾ ਸਥਾਨ ਪੈਸੇਫਿਕ ਹਾਊਸ, ਦੂਸਰਾ ਸਥਾਨ ਐਟਲਾਂਟਿਕ ਹਾਊਸ ਅਤੇ ਤੀਸਰਾ ਸਥਾਨ ਇੰਡੀਅਨ ਹਾਊਸ ਨੇ ਹਾਸਿਲ ਕੀਤਾ | ਐਸ. ਪੀ. ਆਦਿਤਯ ਵਾਰੀਅਰ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਜੀਵਨ ਵਿਚ ਅਸਫਲਤਾਵਾਂ ਤੋਂ ਕਦੇ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾ ਸਗੋਂ ਉਨ੍ਹਾਂ ਤੋਂ ਪ੍ਰੇਰਨਾ ਲੈਂਦੇ ਹੋਏ ਜੀਵਨ ਵਿਚ ਅੱਗੇ ਵਧਣਾ ਚਾਹੀਦਾ ਹੈ | ਭਾਰਤੀ ਸੈਨਾ ਦੇ ਮੇਜਰ ਸੈਫੂਰ ਰਹਿਮਾਨ ਐੱਸ. ਕੇ. ਨੇ ਵੀ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਆਪਣੇ ਮਾਤਾ ਪਿਤਾ ਅਤੇ ਅਧਿਆਪਕ ਦਾ ਸਤਿਕਾਰ ਕਰਨਾ ਚਾਹੀਦਾ ਹੈ | ਆਏ ਹੋਏ ਮੁੱਖ ਮਹਿਮਾਨਾਂ ਵਲੋਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ | ਦਸਮੇਸ਼ ਵਿੱਦਿਅਕ ਸੰਸਥਾਵਾਂ ਦੇ ਚੇਅਰਮੈਨ ਗੁਰਦੀਪ ਸਿੰਘ ਰੰਧਾਵਾ ਅਤੇ ਮੈਨੇਜਰ ਹਰਸ਼ਦੀਪ ਸਿੰਘ ਰੰਧਾਵਾ ਨੇ ਆਏ ਹੋਏ ਮੁੱਖ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਉਨ੍ਹਾਂ ਨੂੰ ਸਨਮਾਨ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ | ਇਸ ਮੌਕੇ ਅਵਤਾਰ ਸਿੰਘ ਬੁੱਟਰ, ਕੁਲਬੀਰ ਸਿੰਘ ਮਾਨ, ਕੁਲਵੰਤ ਸਿੰਘ ਕੋਹਾੜ, ਬਲਰਾਮ ਬਾਵਾ ਡੀ. ਆਰ., ਪਿ੍ੰ: ਗੁਰਦੀਪ ਸਿੰਘ ਜਲਾਲ ਉਸਮਾ, ਪਿੰ੍ਰ: ਜਤਿੰਦਰ ਕੁਮਾਰ ਸ਼ਰਮਾ, ਪਿ੍ੰ: ਤੇਜਬੀਰ ਸਿੰਘ ਸੋਹਲ, ਪਿ੍ੰ: ਗੌਰਵਜੀਤ ਸਿੰਘ, ਬਲਵਿੰਦਰ ਸਿੰਘ ਢਿੱਲੋਂ, ਸੂਖਨਪਾਲ ਸਿੰਘ ਬੱਲ, ਇੰਦਰਜੀਤ ਸਿੰਘ ਢਿੱਲੋਂ, ਕੈਪਟਨ ਜੋਗਿੰਦਰ ਸਿੰਘ, ਭੁਪਿੰਦਰ ਸਿੰਘ, ਪਿ੍ੰ: ਰੂਚਿਕਾ ਸ਼ਰਮਾ, ਅਮਨਪਾਲ ਸਿੰਘ, ਪਿ੍ੰ: ਮਨਜੀਤ ਕੌਰ ਪੱਡਾ, ਸੰਦੀਪ ਕੌਰ, ਹਰਪ੍ਰੀਤ ਕੌਰ ਸਮੇਤ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ |