ਅੰਮਿ੍ਤਸਰ, 17 ਦਸੰਬਰ (ਹਰਮਿੰਦਰ ਸਿੰਘ)-ਮੰਚ ਲੋਕ ਅੰਮਿ੍ਤਸਰ ਵਲੋਂ ਕਰਵਾਇਆ ਜਾਣ ਵਾਲਾ ਤਿੰਨ ਰੋਜ਼ਾ 34ਵਾਂ ਡਾ: ਗੁਰਦਿਆਲ ਸਿੰਘ ਫੁੱਲ ਯਾਦਗਾਰੀ ਬਾਲ ਸੱਭਿਆਚਾਰਕ ਮੇਲਾ ਅੱਜ ਵਿਰਸਾ ਵਿਹਾਰ ਵਿਖੇ ਮੰਚ ਲੋਕ ਦੇ ਪ੍ਰਧਾਨ ਪੰਡਿਤ ਕ੍ਰਿਸ਼ਨ ਦਵੇਸਰ ਦੀ ਅਗਵਾਈ ਹੇਠ ਸ਼ੁੁਰੂ ਹੋਇਆ | ਅੱਜ ਇਸ ਮੇਲੇ ਦਾ ਪਹਿਲਾ ਦਿਨ ਸ਼ਬਦ ਗਾਇਨ, ਟੋਲੀ ਗੀਤ, ਕਵਿਸ਼ਰੀ, ਕਵਿਤਾ, ਚਿੱਤਰਕਾਰੀ ਨੂੰ ਸਮਰਪਿਤ ਰਿਹਾ | ਇਸ ਦੌਰਾਨ ਜੂਨੀਅਰ ਅਤੇ ਸੀਨੀਅਰ ਵਰਗ ਦੀਆਂ ਟੀਮਾਂ ਦਰਮਿਆਨ ਮੁਕਾਬਲੇ ਕਰਵਾਏ ਗਏ | ਇਸ ਮੌਕੇ 'ਤੇ ਡਾ: ਆਤਮਾ ਸਿੰਘ ਗਿੱਲ ਬਾਬਾ ਅਜੈ ਸਿੰਘ ਕਾਲਜ ਗੁਰਦਾਸਪੁਰ, ਪਿ੍ੰ: ਹਰਜਿੰਦਰ ਸਿੰਘ ਢਿੱਲੋਂ ਮਾਕੋਵਾਲ, ਪਿ੍ੰ: ਕਸ਼ਮੀਰ ਸਿੰਘ ਗਿੱਲ, ਪੀ. ਕੇ. ਜ਼ੋਨ ਅਤੇ ਪੰਡਿਤ ਕ੍ਰਿਸ਼ਨ ਦਵੇਸਰ ਵਲੋਂ ਸ਼ਮਾ ਰੋਸ਼ਨ ਕਰਕੇ ਪ੍ਰੋਗਰਾਮ ਨੂੰ ਅਰੰਭ ਕੀਤਾ | ਇਸ ਮੌਕੇ 'ਤੇ ਮੰਚ ਲੋਕ ਦੇ ਚੇਅਰਮੈਨ ਐੱਚ. ਐੱਸ. ਕਠਾਨੀਆਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ 'ਤੇ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ | ਇਸ ਦੌਰਾਨ ਕਵਿਤਾ ਕਵਿਸ਼ਰੀ ਦੇ ਗਾਇਨ ਮੁਕਾਬਿਲਆਂ 'ਚ ਭਾਗ ਲੈਣ ਵਾਲੇ ਪ੍ਰਤੀਯੋਗੀਆਂ ਦੀ ਪਰਖ ਕਰਨ ਲਈ ਕੀਰਤੀ ਗਰੋਵਰ, ਅੰਗ੍ਰੇਜ਼ ਸਿੰਘ, ਪਿ੍ੰਸ ਸਾਹਨੀ ਵਲੋਂ ਜੱਜ ਦੀ ਭੂਮਿਕਾ ਨਿਭਾਈ | ਇਸ ਦੌਰਾਨ ਚਿੱਤਰਕਾਰੀ ਦੇ ਪ੍ਰਤੀਯੋਗੀਆਂ ਦੀ ਪਰਖ ਕਰਨ ਲਈ ਜਤਿੰਦਰ ਕੌਰ ਵਲੋਂ ਜੱਜ ਵਜੋਂ ਸੇਵਾ ਨਿਭਾਈ | ਇਸ ਮੌਕੇ 'ਤੇ ਸਕੂਲਾਂ ਦੇ ਅਧਿਆਪਕਾਂ ਤੋਂ ਇਲਾਵਾ ਸਕੂਲੀ ਬੱਚਿਆ ਅਤੇ ਹੋਰ ਲੋਕਾਂ ਨੂੰ ਮੇਲੇ ਦਾ ਅਨੰਦ ਮਾਣਿਆ |