ਅੰਮਿ੍ਤਸਰ, 20 ਦਸੰਬਰ (ਗਗਨਦੀਪ ਸ਼ਰਮਾ)-ਐਂਟੀ ਗੈਂਗਸਟਰ ਓਪਰੇਸ਼ਨ ਸੈੱਲ, ਅੰਮਿ੍ਤਸਰ ਸਿਟੀ ਵਲੋਂ ਛੇਹਰਟਾ ਖੇਤਰ 'ਚੋਂ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ ਹੈਰੋਇਨ ਅਤੇ ਡਰੱਗ ਮਨੀ ਬਰਾਮਦ ਕਰਨ ਦੀ ਸਫਲਤਾ ਹਾਸਿਲ ਕੀਤੀ ਗਈ ਹੈ | ਏ. ਐੱਸ. ਆਈ. ਪ੍ਰਗਟ ਸਿੰਘ ਨੇ ਦੱਸਿਆ ਕਿ ਖੰਡਾਵਾਲਾ ਚੌਂਕ ਤੋਂ ਕ੍ਰਿਸ਼ਨਾ ਗਾਰਡਨ ਕਾਲੋਨੀ ਵੱਲ ਗਸ਼ਤ ਕਰਦੇ ਸਮੇਂ ਪੈਦਲ ਆ ਰਿਹਾ ਨੌਜਵਾਨ ਪੁਲਿਸ ਪਾਰਟੀ ਨੂੰ ਵੇਖ ਕੇ ਘਬਰਾ ਗਿਆ ਅਤੇ ਮੌਕੇ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕਰਨ ਲੱਗਿਆ ਪਰ ਪੁਲਿਸ ਪਾਰਟੀ ਨੇ ਉਸ ਦੇ ਇਰਾਦੇ ਨੂੰ ਨਾਕਾਮ ਕਰ ਦਿੱਤਾ | ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਨੇ ਆਪਣੀ ਪਹਿਚਾਣ ਜੋਬਨਪ੍ਰੀਤ ਸਿੰਘ ਵਾਸੀ ਪਿੰਡ ਘੰਣੁਪੁਰ ਕਾਲੇ ਹਾਲ ਵਾਸੀ ਕਿਰਾਏਦਾਰ ਗਲੀ ਨੰਬਰ 1 ਨੇੜੇ ਦਰਗਾਹ ਜੰਡਪੀਰ, ਛੇਹਰਟਾ ਵਜੋਂ ਕਰਵਾਈ, ਜਿਸ ਦੇ ਪਾਸੋਂ 207 ਗ੍ਰਾਮ ਹੈਰੋਇਨ ਅਤੇ 5 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ | ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਦੇ ਵਿਰੁੱਧ ਛੇਹਰਟਾ ਪੁਲਿਸ ਥਾਣੇ 'ਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |