ਅੰਮਿ੍ਤਸਰ, 20 ਦਸੰਬਰ (ਗਗਨਦੀਪ ਸ਼ਰਮਾ)-ਅੰਮਿ੍ਤਸਰ 'ਚ ਠੰਢ ਨਾਲ ਇਕ ਹੋਰ ਮੌਤ ਹੋ ਗਈ ਹੈ | ਜੀ. ਆਰ. ਪੀ. ਅੰਮਿ੍ਤਸਰ ਨਾਲ ਸੰਬੰਧਿਤ ਏ. ਐੱਸ. ਆਈ. ਜਸਵਿੰਦਰਪਾਲ ਸਿੰਘ ਨੇ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੇਲਵੇ ਸਟੇਸ਼ਨ ਦੇ ਪਲੇਟਫ਼ਾਰਮ ਨੰਬਰ-3 ਵਿਖੇ ਜਲੰਧਰ ਸਾਈਡ ਇਕ ਵਿਅਕਤੀ ਮਿ੍ਤਕ ਹਾਲਤ 'ਚ ਮਿਲਿਆ, ਜਿਸ ਦੀ ਮੌਤ ਠੰਢ ਨਾਲ ਕੁਦਰਤੀ ਤੌਰ 'ਤੇ ਹੋਈ ਜਾਪਦੀ ਹੈ | ਉਨ੍ਹਾਂ ਦੱਸਿਆ ਕਿ ਮਿ੍ਤਕ ਦੀ ਉਮਰ ਕਰੀਬ 50 ਸਾਲ ਹੈ ਅਤੇ ਸ਼ਨਾਖਤ ਨਾ ਹੋ ਸਕਣ ਕਾਰਨ ਫਿਲਹਾਲ 194 ਬੀ. ਐੱਨ. ਐੱਸ. ਐੱਸ. ਦੀ ਕਾਰਵਾਈ ਕੀਤੀ ਗਈ ਹੈ | ਜ਼ਿਕਰਯੋਗ ਹੈ ਕਿ ਇੱਥੇ ਪਿਛਲੇ ਮਹੀਨੇ ਵੀ ਵੱਖ-ਵੱਖ ਸਮੇਂ ਠੰਢ ਨਾਲ ਤਿੰਨ ਮੌਤਾਂ ਹੋ ਚੁੱਕੀਆਂ ਹਨ |